ਕਪਿਲ ਸ਼ਰਮਾ ਨੇ ਇਸ ਮਾਮਲੇ ’ਚ ਅਮਿਤਾਭ ਤੇ ਸਲਮਾਨ ਵਰਗੇ ਕਲਾਕਾਰਾਂ ਨੂੰ ਪਛਾੜਿਆ, ਹਾਸਲ ਕੀਤਾ ਪਹਿਲਾ ਦਰਜਾ

Thursday, Nov 17, 2022 - 04:20 PM (IST)

ਕਪਿਲ ਸ਼ਰਮਾ ਨੇ ਇਸ ਮਾਮਲੇ ’ਚ ਅਮਿਤਾਭ ਤੇ ਸਲਮਾਨ ਵਰਗੇ ਕਲਾਕਾਰਾਂ ਨੂੰ ਪਛਾੜਿਆ, ਹਾਸਲ ਕੀਤਾ ਪਹਿਲਾ ਦਰਜਾ

ਮੁੰਬਈ (ਬਿਊਰੋ) : ਟੀ. ਵੀ 'ਤੇ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅਜ਼ ਦੀ ਭਰਮਾਰ ਹੈ। ਹਰ ਚੈਨਲ 'ਤੇ ਕੋਈ ਨਾ ਕੋਈ ਰਿਐਲਿਟੀ ਸ਼ੋਅ ਦਰਸ਼ਕਾਂ 'ਚ ਸੁਰਖੀਆਂ ਬਟੋਰ ਰਹੇ ਹਨ। ਇਨ੍ਹਾਂ ਰਿਐਲਿਟੀ ਸ਼ੋਅਜ਼ 'ਚ ਦਿੱਗਜ ਹਸਤੀਆਂ ਨਜ਼ਰ ਆਉਂਦੀਆਂ ਹਨ। 'ਦਿ ਕਪਿਲ ਸ਼ਰਮਾ ਸ਼ੋਅ', 'ਬਿੱਗ ਬੌਸ 16' ਅਤੇ 'ਕੌਨ ਬਣੇਗਾ ਕਰੋੜਪਤੀ' ਰਿਐਲਿਟੀ ਸ਼ੋਅ ਕਾਫ਼ੀ ਮਸ਼ਹੂਰ ਹੋ ਰਹੇ ਹਨ। ਦੂਜੇ ਪਾਸੇ, ਓਰਮੈਕਸ ਨੇ ਸਭ ਤੋਂ ਮਸ਼ਹੂਰ ਨਾਨ-ਫਿਕਸ਼ਨ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਕਪਿਲ ਸ਼ਰਮਾ ਮੋਹਰੀ ਰਹੇ ਹਨ। ਜੀ ਹਾਂ, ਕਾਮੇਡੀ ਕਿੰਗ ਇਸ ਲਿਸਟ 'ਚ ਟੌਪ 'ਤੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਦੱਸ ਦਈਏ ਕਿ ਆਰਮੈਕਸ ਦੀ ਇਸ ਲਿਸਟ ਦੀ ਗੱਲ ਕਰੀਏ ਤਾਂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਕਪਿਲ ਸ਼ਰਮਾ ਪਹਿਲੇ ਨੰਬਰ 'ਤੇ ਰਹੇ ਹਨ। 'ਕੌਨ ਬਣੇਗਾ ਕਰੋੜਪਤੀ' ਦੇ ਮੇਜ਼ਬਾਨ ਅਮਿਤਾਭ ਬੱਚਨ ਦੂਜੇ ਨੰਬਰ 'ਤੇ ਅਤੇ 'ਬਿੱਗ ਬੌਸ 16' ਦੇ ਹੋਸਟ ਅਤੇ ਕੰਟੈਂਟ ਤੀਜੇ ਨੰਬਰ 'ਤੇ ਸਲਮਾਨ ਖ਼ਾਨ, ਚੌਥੇ 'ਤੇ ਅਬਦੂ ਰੋਜਿਕ ਅਤੇ ਪੰਜਵੇਂ ਨੰਬਰ 'ਤੇ ਐਮਸੀ ਸਟੈਨ ਰਹੇ। ਇਸ ਤਰ੍ਹਾਂ ਇਨ੍ਹਾਂ ਪੰਜ ਹਸਤੀਆਂ ਨੇ ਲੋਕਪ੍ਰਿਅਤਾ 'ਚ ਦਰਸ਼ਕਾਂ 'ਚ ਜਗ੍ਹਾ ਬਣਾਈ ਹੈ।

ਇਹ ਖ਼ਬਰ ਵੀ ਪੜ੍ਹੋ : ਪਾਪਾਰਾਜ਼ੀ ’ਤੇ ਭੜਕੀ ਸ਼ਿਲਪਾ ਸ਼ੈੱਟੀ, ਸਿਰ ’ਤੇ ਲੱਗੀ ਸੱਟ, ਕਿਹਾ- ‘ਮੂੰਹ ’ਚ ਵੜ ਕੇ ਫੋਟੋ ਖਿੱਚੋਗੇ?’

 

ਫੈਨਜ਼ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਬਹੁਤ ਪਸੰਦ ਕਰਦੇ ਹਨ। ਹਰ ਹਫ਼ਤੇ ਇਸ 'ਚ ਮਸ਼ਹੂਰ ਹਸਤੀਆਂ ਆਉਂਦੀਆਂ ਹਨ ਅਤੇ ਕਪਿਲ ਸ਼ਰਮਾ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹਨ। ਇਸ ਹਾਸੇ ਅਤੇ ਮਜ਼ਾਕ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਕਪਿਲ ਸ਼ਰਮਾ ਜਲਦ ਹੀ ਫ਼ਿਲਮ 'ਜਵਿਗਾਟੋ' 'ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News