ਜਦੋਂ ਰਿਐਲਿਟੀ ਸ਼ੋਅ ਦੇ ਆਡੀਸ਼ਨ ’ਚ ਰਿਜੈਕਟ ਹੋ ਗਏ ਸਨ ਕਾਮੇਡੀਅਨ ਕਪਿਲ ਸ਼ਰਮਾ

2021-08-21T11:54:46.423

ਮੁੰਬਈ (ਬਿਊਰੋ)– ਅਦਾਕਾਰ ਤੇ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਇਕ ਵਾਰ ਮੁੜ ਟੀ. ਵੀ. ’ਤੇ ਧਮਾਕੇਦਾਰ ਵਾਪਸੀ ਕਰਨ ਵਾਲੇ ਹਨ। ਕਪਿਲ ਸ਼ਰਮਾ ਬਾਰੇ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਰਾਹੀਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕਪਿਲ ਨੇ ਇਸ ਸ਼ੋਅ ਨੂੰ ਜਿੱਤਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਸਿਆਂ ਦੇ ਬਾਦਸ਼ਾਹ ਨੇ ਇਕ ਤੋਂ ਬਾਅਦ ਇਕ ਕਾਫੀ ਸ਼ੋਅਜ਼ ਨੂੰ ਆਪਣੇ ਨਾਮ ਕੀਤਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਅਜਿਹਾ ਰਿਐਲਿਟੀ ਸ਼ੋਅ ਹੈ, ਜਿਥੋਂ ਕਪਿਲ ਨੂੰ ਰਿਜੈਕਸ਼ਨ ਮਿਲੀ ਸੀ।

ਕਪਿਲ ਸ਼ਰਮਾ ਦੇ ਸੰਗੀਤ ਲਈ ਪਿਆਰ ਤੋਂ ਹਰ ਕੋਈ ਜਾਣੂ ਹੈ, ਉਹ ਕੋਈ ਮੌਕਾ ਨਹੀਂ ਛੱਡਦੇ ਆਪਣੇ ਸੁਰਾਂ ਦੀ ਪ੍ਰਤਿਭਾ ਦਿਖਾਉਣ ਦਾ। ਕਪਿਲ ਨੇ ਆਪਣੀ ਇਸੇ ਪ੍ਰਤਿਭਾ ਨੂੰ ਚਮਕਾਉਣ ਲਈ ਇਕ ਸਿੰਗਿੰਗ ਰਿਐਲਿਟੀ ਸ਼ੋਅ ਲਈ ਵੀ ਆਡੀਸ਼ਨ ਦਿੱਤਾ ਸੀ। ਹਾਲਾਂਕਿ ਕਪਿਲ ਸ਼ਰਮਾ ਆਡੀਸ਼ਨ ’ਚ ਰਿਜੈਕਟ ਹੋ ਗਏ ਸਨ ਪਰ ਹੁਣ ਉਹ ਉਸੇ ਚੈਨਲ ’ਤੇ ਇਕ ਸ਼ੋਅ ਨੂੰ ਹੋਸਟ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਅਸੀਂ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਦੀ ਗੱਲ ਕਰ ਰਹੇ ਹਾਂ। ਇਥੇ ਕਪਿਲ ਸ਼ਰਮਾ ਨੇ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਫਸੋਸ ਕਿ ਉਹ ਪਹਿਲੇ ਹੀ ਰਾਊਂਡ ’ਚੋਂ ਕੱਢ ਦਿੱਤੇ ਗਏ। ਇਥੋਂ ਤਕ ਕਿ ਉਨ੍ਹਾਂ ਨੂੰ ਜੱਜਾਂ ਅੱਗੇ ਗਾਉਣ ਦਾ ਮੌਕਾ ਨਹੀਂ ਮਿਲਿਆ ਸੀ।

ਇਕ ਰਿਪੋਰਟ ਅਨੁਸਾਰ ਕਪਿਲ ਸ਼ਰਮਾ ਨੇ ਖ਼ੁਲਾਸਾ ਕਰਦਿਆਂ ਦੱਸਿਆ, ‘ਇਥੋਂ ਤਕ ਕਿ ਮੈਂ ‘ਇੰਡੀਅਨ ਆਈਡਲ’ ਲਈ ਵੀ ਆਡੀਸ਼ਨ ਦਿੱਤਾ ਸੀ। ਮੈਂ ਸੋਚਿਆ ਸੀ ਕਿ ਮੈਂ ਸਿੱਧਾ ਜੱਜਾਂ ਦੇ ਸਾਹਮਣੇ ਗਾਵਾਂਗਾ ਪਰ ਉਹ ਸਟੇਜ ਬਹੁਤ ਬਾਅਦ ’ਚ ਆਉਂਦੀ ਹੈ। ਸ਼ੁਰੂਆਤ ’ਚ ਤੁਹਾਨੂੰ ਕੁਝ ਅਣਜਾਣ ਲੋਕਾਂ ਦੇ ਸਾਹਮਣੇ ਪਰਫਾਰਮ ਕਰਨਾ ਪੈਂਦਾ ਹੈ।’

ਕਪਿਲ ਨੇ ਅੱਗੇ ਕਿਹਾ, ‘ਉਹ ਚੋਣ ਕਰਦੇ ਹਨ ਤੇ ਚੁਣੇ ਹੋਏ ਲੋਕਾਂ ਨੂੰ ਜੱਜਾਂ ਅੱਗੇ ਆਡੀਸ਼ਨ ਲਈ ਭੇਜਿਆ ਜਾਂਦਾ ਹੈ। ਉਸ ਮੁਕਾਮ ਤਕ ਪਹੁੰਚਣਾ ਕਾਫੀ ਮੁਸ਼ਕਿਲ ਕੰਮ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh