ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

Thursday, Oct 17, 2024 - 02:17 PM (IST)

ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

ਮੁੰਬਈ (ਬਿਊਰੋ) : ਮਨੋਰੰਜਨ ਜਗਤ 'ਚ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਅਤੁਲ ਪਰਚੂਰੇ ਦੇ ਦਿਹਾਂਤ ਨਾਲ ਪਰਿਵਾਰ ਸਣੇ ਪ੍ਰਸ਼ੰਸਕ ਵੀ ਡੂੰਘੇ ਸਦਮੇ 'ਚ ਹਨ। ਅਦਾਕਾਰ ਨੇ 57 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ 14 ਅਕਤੂਬਰ 2024 ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਹੀ ਕੈਂਸਰ ਦਾ ਪਤਾ ਲੱਗਾ ਸੀ। ਉਨ੍ਹਾਂ ਦੇ ਦਿਹਾਂਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਇਸ ਜੰਗ ਵਿਚਾਲੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਅਤੁਲ ਪਰਚੂਰੇ ਦੇ ਪਰਿਵਾਰਕ ਮੈਂਬਰ
ਅਤੁਲ ਪਰਚੂਰੇ ਆਪਣੇ ਪਿੱਛੇ ਪਤਨੀ ਸੋਨੀਆ ਪਰਚੂਰੇ ਅਤੇ ਇੱਕ ਧੀ ਛੱਡ ਗਏ ਹਨ। ਇਸ ਛੋਟੇ ਜਿਹੇ ਪਰਿਵਾਰ 'ਚ ਅਤੁਲ ਦੀ ਮੌਤ ਤੋਂ ਬਾਅਦ ਮਾਂ-ਧੀ ਇਕੱਲੇ ਰਹਿ ਗਏ ਹਨ ਅਤੇ ਹੁਣ ਦੋਵੇਂ ਇੱਕ-ਦੂਜੇ ਦਾ ਸਹਾਰਾ ਹਨ। ਫਿਲਹਾਲ ਅਦਾਕਾਰ ਦੀ ਪਤਨੀ ਕਾਫੀ ਟੁੱਟ ਚੁੱਕੀ ਹੈ। 
ਦੱਸ ਦੇਈਏ ਕਿ ਸੋਨੀਆ ਕਦੇ ਅਭਿਨੇਤਰੀ ਸੀ। ਹਾਲਾਂਕਿ, ਵਿਆਹ ਤੋਂ ਬਾਅਦ ਉਨ੍ਹਾਂ ਐਕਟਿੰਗ ਛੱਡ ਦਿੱਤੀ ਅਤੇ ਡਾਂਸ ਨੂੰ ਆਪਣਾ ਕਰੀਅਰ ਬਣਾਇਆ। ਉਹ ਇੱਕ ਸਿਖਲਾਈ ਪ੍ਰਾਪਤ ਕਥਕ ਡਾਂਸਰ ਹੈ। ਉਹ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR) ਦੀ ਪੈਨਲਿਸਟ ਵੀ ਹੈ। ਉਨ੍ਹਾਂ 6 ਸਾਲ ਦੀ ਉਮਰ 'ਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਅਤੁਲ ਪਰਚੂਰੇ ਦੀ ਜਾਇਦਾਦ
ਮਰਹੂਮ ਅਦਾਕਾਰ ਅਤੇ ਕਾਮੇਡੀਅਨ ਅਤੁਲ ਪਰਚੂਰੇ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਉਨ੍ਹਾਂ ਨੇ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ। ਹੁਣ ਸਿਰਫ ਉਨ੍ਹਾਂ ਦੀ ਪਤਨੀ ਅਤੇ ਧੀ ਹੀ ਉਸ ਦੀ ਜਾਇਦਾਦ ਦਾ ਪੂਰਾ ਧਿਆਨ ਰੱਖਣਗੇ।

ਪਤਨੀ ਹੀ ਸੀ ਅਤੁਲ ਦੀ ਅਸਲੀ ਹਿੰਮਤ 
ਮੌਤ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਅਤੁਲ ਪਰਚੂਰੇ ਨੇ ਆਪਣੀ ਪਤਨੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਮੇਰੀ ਪਤਨੀ ਹੀ ਮੇਰੀ ਅਸਲ ਹਿੰਮਤ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਵਿਆਹ ਤੋਂ ਪਹਿਲਾਂ ਇੱਕ ਵੱਡੇ ਬੰਗਲੇ 'ਚ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਉਹ 2 ਕਮਰਿਆਂ ਵਾਲੇ ਫਲੈਟ 'ਚ ਚਲੀ ਗਈ ਅਤੇ ਉਨ੍ਹਾਂ ਇਸ ਬਾਰੇ ਕਦੇ ਸ਼ਿਕਾਇਤ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਇੱਕ ਸਾਲ ਤੱਕ ਅਤੁਲ ਕੋਲ ਨਹੀਂ ਸੀ ਕੋਈ ਕੰਮ 
ਇਸ ਤੋਂ ਇਲਾਵਾ ਅਤੁਲ ਪਰਚੂਰੇ ਨੇ ਇਹ ਵੀ ਕਿਹਾ ਸੀ ਕਿ ਇੱਕ ਸਮੇਂ ਉਹ 4 ਮਹੀਨੇ ਲਈ ਹਸਪਤਾਲ 'ਚ ਦਾਖਲ ਰਹੇ ਸਨ ਅਤੇ ਕਰੀਬ ਇੱਕ ਸਾਲ ਤੱਕ ਕੰਮ ਨਹੀਂ ਕੀਤਾ। ਅਜਿਹੇ 'ਚ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਹੋ ਗਏ, ਉਦੋਂ ਤੱਕ ਉਨ੍ਹਾਂ ਦੀ ਪਤਨੀ ਨੇ ਨਾ ਸਿਰਫ ਉਸ ਦੀ ਦੇਖਭਾਲ ਕੀਤੀ, ਸਗੋਂ ਆਪਣੇ ਕਰੀਅਰ ਦੇ ਨਾਲ-ਨਾਲ ਉਨ੍ਹਾਂ ਦਾ ਘਰ ਵੀ ਚਲਾਇਆ। ਉਸ ਸਮੇਂ ਦੌਰਾਨ ਸੋਨੀਆ ਪਰਚੂਰੇ ਨੇ ਸਥਿਤੀ ਨੂੰ ਸੰਭਾਲਿਆ ਅਤੇ ਇਕੱਲੀ ਹੀ ਸਾਰਾ ਘਰ ਚਲਾਇਆ।

ਅਤੁਲ ਦੀ ਧੀ ਫੈਸ਼ਨ ਸਟਾਈਲਿਸਟ 
ਪਤਨੀ ਤੋਂ ਇਲਾਵਾ ਅਤੁਲ ਪਰਚੂਰੇ ਦੀ ਇੱਕ ਧੀ ਵੀ ਹੈ, ਜਿਸ ਦੇ ਸਿਰ ਤੋਂ ਹੁਣ ਪਿਤਾ ਦਾ ਸਾਇਆ ਉੱਠ ਗਿਆ ਹੈ। ਅਦਾਕਾਰ ਦੀ ਧੀ ਦਾ ਨਾਂ ਸਖੀਲ ਪਰਚੂਰੇ ਹੈ। ਉਹ ਆਪਣੇ ਪਰਿਵਾਰ ਦੇ ਬਹੁਤ ਕਰੀਬ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਵੀ ਦਿਖਾਈ ਦੇ ਰਿਹਾ ਹੈ। ਸਖੀਲ ਇੱਕ ਫੈਸ਼ਨ ਸਟਾਈਲਿਸਟ ਹੈ ਅਤੇ ਕਾਫੀ ਮਸ਼ਹੂਰ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News