ਕਪਿਲ ਸ਼ਰਮਾ ਨੇ ਬਦਲੀ ਲੁੱਕ, ਕਾਮੇਡੀਅਨ ਨੇ ‘ਬੇਟੀ’ ਫ਼ੈਸ਼ਨ ਸ਼ੋਅ ’ਚ ਰੈਂਪ ’ਤੇ ਕੀਤੀ ਵਾਕ

Monday, Aug 22, 2022 - 11:45 AM (IST)

ਕਪਿਲ ਸ਼ਰਮਾ ਨੇ ਬਦਲੀ ਲੁੱਕ, ਕਾਮੇਡੀਅਨ ਨੇ ‘ਬੇਟੀ’ ਫ਼ੈਸ਼ਨ ਸ਼ੋਅ ’ਚ ਰੈਂਪ ’ਤੇ ਕੀਤੀ ਵਾਕ

ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ਾਨਦਾਰ ਟ੍ਰਾਂਸਫ਼ਾਰਮੇਸ਼ਨ ਨੂੰ ਲੈ ਕੇ ਚਰਚਾ ’ਚ ਹਨ। ਕੁਝ ਮਹੀਨੇ ਪਹਿਲਾਂ ਆਪਣੇ ਵਧੇ ਹੋਏ ਵਜ਼ਨ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋਏ ਕਪਿਲ ਸ਼ਰਮਾ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਟਰਾਂਸਫਾਰਮੇਸ਼ਨ ਦੇਖ ਕੇ ਹਰ ਕੋਈ ਹੈਰਾਨ ਹੈ।

PunjabKesari

ਇਹ ਵੀ ਪੜ੍ਹੋ : ਫ਼ੈਸ਼ਨ ਸ਼ੋਅ ’ਚ ਸਪੌਟ ਹੋਈ ਸੁਜ਼ੈਨ ਖ਼ਾਨ, ਬੁਆਏਫ੍ਰੈਂਡ ਨਾਲ ਪੋਜ਼ ਦਿੰਦੀ ਆਈ ਨਜ਼ਰ

ਦਰਅਸਲ ਕਪਿਲ ਨੇ ਹਾਲ ਹੀ ’ਚ ‘ਬੇਟੀ’ ਦੇ ਫ਼ੈਸ਼ਨ ਸ਼ੋਅ ਲਈ ਰੈਂਪ ’ਤੇ ਵਾਕ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਕਪਿਲ ਸ਼ਰਮਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਕਪਿਲ ਨੇ ਜ਼ਬਰਦਸਤ ਬਾਡੀ ਬਣਾਈ ਹੈ। ਇਸ ਦੌਰਾਨ ਰੈਂਪ ’ਤੇ ਕਪਿਲ ਦੇ ਡਰੈੱਸ ਸਟਾਈਲ ਅਤੇ ਹੇਅਰ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਫ਼ੈਸ਼ਨ ਇਵੈਂਟ ’ਚ ਕਪਿਲ  ਬਲੈਕ ਜੈਕੇਟ, ਬਲੈਕ ਸ਼ੂਅਸ ’ਚ ਕਾਫ਼ੀ ਹੈਂਡਸਮ ਲੱਗ ਰਹੇ ਸੀ। ਤਸਵੀਰਾਂ ’ਚ ਕਪਿਲ ਸ਼ਾਰਟ ਹੇਅਰ ਸਟਾਈਲ ’ਚ ਕਾਫ਼ੀ ਸਮਾਰਟ ਲੱਗ ਰਹੇ ਹਨ। ਕਾਮੇਡੀਅਨ ਪਹਿਲੇ ਤੋਂ ਕਾਫ਼ੀ ਫਿੱਟ ਨਜ਼ਰ ਆ ਰਹੇ ਹਨ।

PunjabKesari

ਰੈਂਪ ਵਾਕ ਦੌਰਾਨ ਵੀ ਕਾਮੇਡੀਅਨ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ। ਰੈਂਪ ਵਾਕ ਦਾ ਸਭ ਤੋਂ ਮਜ਼ੇਦਾਰ ਪਲ ਉਹ ਸੀ ਜਦੋਂ ਕਪਿਲ ਕੁੜੀਆਂ ਦੀ ਤਰ੍ਹਾਂ ਪੋਜ਼ ਦਿੰਦੇ ਨਜ਼ਰ ਆਏ। ਉਨ੍ਹਾਂ ਨੂੰ ਦੇਖ ਕੇ ਲੋਕ ਹੱਸ ਪਏ। ਕਪਿਲ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਕਾਮੇਡੀਅਨ ਨੇ ਬਲੈਕ ਜੀਂਸ ਅਤੇ ਟੀ-ਸ਼ਰਟ ’ਤੇ ਸਫ਼ੈਦ ਬਲੇਜ਼ਰ ਪਾਇਆ ਹੋਇਆ ਹੈ। ਕਪਿਲ ਸ਼ਰਮਾ ਨੇ ਇਸ ਪੋਸਟ ਦੇ ਕੈਪਸ਼ਨ ’ਚ ਦੱਸਿਆ ਕਿ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਉਨ੍ਹਾਂ ਨੂੰ ਇਹ ਸਟਾਈਲਿਸ਼ ਲੁੱਕ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ਵਿਵਾਦ ’ਚ ਫ਼ਸੇ ਰਣਵੀਰ ਸਿੰਘ, ਬਿਆਨ ਦਰਜ ਕਰਵਾਉਣ ਲਈ ਮੰਗਿਆ 2 ਹਫ਼ਤਿਆਂ ਦਾ ਸਮਾਂ

ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’  ਇਕ ਵਾਰ ਤੋਂ ਵਾਪਸੀ ਕਰ ਰਿਹਾ ਹੈ। ਕ੍ਰਿਸ਼ਨਾ ਅਭਿਸ਼ੇਕ ਤੋਂ ਲੈ ਕੇ ਕੀਕੂ ਸ਼ਾਰਦਾ ਵਰਗੇ ਕਾਮੇਡੀਅਨ ਇਕ ਵਾਰ ਫ਼ਿਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾਉਣਗੇ।

PunjabKesari


author

Shivani Bassan

Content Editor

Related News