ਸਵੇਰੇ-ਸਵੇਰੇ ਖਾਲੀ ਸੜਕ ’ਤੇ ਕਪਿਲ ਸ਼ਰਮਾ ਨੇ ਚਲਾਇਆ ਬੁਲੇਟ, ਦੇਖੋ ਵੀਡੀਓ

Thursday, Mar 17, 2022 - 11:18 AM (IST)

ਮੁੰਬਈ (ਬਿਊਰੋ)– ਕਪਿਲ ਸ਼ਰਮਾ ਇਨ੍ਹੀਂ ਦਿਨੀਂ ਫਿਟਨੈੱਸ ਫ੍ਰੀਕ ਹੋ ਗਏ ਹਨ। ਕਪਿਲ ਨੇ ਇਕ ਵਾਰ ਮੁੜ ਆਪਣੀ ਸਿਹਤ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਉਹ ਇਨ੍ਹੀਂ ਦਿਨੀਂ ਇਕੱਲੇ ਸਮਾਂ ਬਤੀਤ ਕਰਨ ’ਚ ਲੱਗੇ ਹੋਏ ਹਨ। ਸਵੇਰੇ-ਸਵੇਰੇ ਜਿਮ ’ਚ ਵਰਕਆਊਟ ਕਰਨ ਤੋਂ ਬਾਅਦ ਹੁਣ ਕਪਿਲ ਸ਼ਰਮਾ ਆਪਣੀ ਬਾਈਕ ਲੈ ਕੇ ਸਫਰ ’ਤੇ ਨਿਕਲ ਪਏ ਹਨ।

ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ

ਕਪਿਲ ਨੇ ਇਸ ਬਾਈਕ ਰਾਈਡ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਕਪਿਲ ਸ਼ਰਮਾ ਆਪਣੀ ਬੁਲੇਟ ਬਾਈਕ ਚਲਾਉਂਦੇ ਨਜ਼ਰ ਆ ਰਹੇ ਹਨ।

ਪੀਲੀ ਟੀ-ਸ਼ਰਟ ਤੇ ਬਲੈਕ ਪੈਂਟ ’ਚ ਕਪਿਲ ਸ਼ਰਮਾ ਆਪਣੀ ਬਾਈਕ ਰਾਈਡ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਿਰ ’ਤੇ ਸੁਰੱਖਿਆ ਲਈ ਹੈਲਮੇਟ ਵੀ ਪਹਿਨ ਰੱਖਿਆ ਹੈ। ਵੀਡੀਓ ’ਚ ਉਨ੍ਹਾਂ ਨੂੰ ਖਾਲੀ ਸੜਕ ’ਤੇ ਬਾਈਕ ਚਲਾਉਂਦੇ ਦੇਖਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਇਹ ਵੀਡੀਓ ਕਾਫੀ ਸਕੂਨ ਦੇਣ ਵਾਲੀ ਹੈ ਤੇ ਕਪਿਲ ਦੇ ਚਿਹਰੇ ਨੂੰ ਦੇਖ ਕੇ ਸਾਫ ਹੈ ਕਿ ਉਹ ਬਾਈਕ ਚਲਾਉਂਦੇ ਕਾਫੀ ਆਰਾਮ ਮਹਿਸੂਸ ਕਰ ਰਹੇ ਹਨ। ਕਪਿਲ ਸ਼ਰਮਾ ਨੇ ਵੀਡੀਓ ਦੀ ਕੈਪਸ਼ਨ ’ਚ ਲਿਖਿਆ, ‘ਆਪਣੀ ਫੇਵਰੇਟ ਬਾਈਕ ’ਤੇ ਸਵੇਰੇ-ਸਵੇਰੇ ਰਾਈਡ ਇੰਜੁਆਏ ਕਰ ਰਿਹਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News