ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

Sunday, Nov 20, 2022 - 05:14 PM (IST)

ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

ਮੁੰਬਈ (ਬਿਊਪੋ) - 'ਦਿ ਕਪਿਲ ਸ਼ਰਮਾ ਸ਼ੋਅ' ਦੇ ਆਉਣ ਵਾਲੇ ਐਪੀਸੋਡ 'ਚ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ, ਜੈਦੀਪ ਅਹਲਾਵਤ ਅਤੇ ਨੋਰਾ ਫਤੇਹੀ ਆਪਣੀ ਨਵੀਂ ਫ਼ਿਲਮ 'ਐਕਸ਼ਨ ਹੀਰੋ' ਨੂੰ ਪ੍ਰਮੋਟ ਕਰਨ ਪਹੁੰਚ ਰਹੇ ਹਨ। ਅਜਿਹੇ 'ਚ ਕਾਮੇਡੀ ਸ਼ੋਅ 'ਚ ਕਾਫੀ ਮੌਜ ਤੇ ਮਸਤੀ ਹੋਣ ਵਾਲੀ ਹੈ। ਇਸ ਦੌਰਾਨ ਕਪਿਲ ਸ਼ਰਮਾ ਆਪਣੇ ਚੁਟਕਲਿਆਂ ਨਾਲ ਲੋਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸੋਨੀ ਟੀ. ਵੀ. ਨੇ ਹਾਲ ਹੀ 'ਚ ਕਾਮੇਡੀ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਕਪਿਲ ਸ਼ਰਮਾ ਨੋਰਾ ਫਤੇਹੀ ਨਾਲ ਫਲਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਯੁਸ਼ਮਾਨ-ਜੈਦੀਪ ਨਾਲ ਖੂਬ ਮਸਤੀ ਕਰਦੇ ਹਨ।

'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਪ੍ਰੋਮੋ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਕਪਿਲ ਸ਼ਰਮਾ ਆਪਣੇ ਹੀ ਅੰਦਾਜ਼ 'ਚ ਨੋਰਾ ਫਤੇਹੀ ਨਾਲ ਫਲਰਟ ਕਰਦੇ ਹਨ। ਨੋਰਾ ਵੀ ਕਪਿਲ ਸ਼ਰਮਾ ਨੂੰ ਉਸੇ ਤਰ੍ਹਾਂ ਜਵਾਬ ਦਿੰਦੀ ਹੈ। ਜਿਸ ਕਰਕੇ ਕਪਿਲ ਦੀ ਬੋਲਤੀ ਬੰਦ ਹੋ ਜਾਂਦੀ ਹੈ ਅਤੇ ਉਹ ਨੋਰਾ ਨੂੰ ਇਹ ਅਪੀਲ ਕਰਦੇ ਹਨ। ਕਪਿਲ ਸ਼ਰਮਾ ਕਾਮੇਡੀ ਵੀਡੀਓ ਦੇ ਇਸ ਬਦਲੇ ਹੋਏ ਅੰਦਾਜ਼ ਨੂੰ ਦੇਖ ਕੇ ਲੋਕ ਭੰਬਲਭੂਸੇ 'ਚ ਪੈ ਗਏ ਹਨ। ਪਹਿਲਾਂ ਕਾਮੇਡੀਅਨ ਹੀਰੋਇਨਾਂ ਦੇ ਪਿੱਛੇ ਭੱਜਦੇ ਸਨ, ਕਦੇ ਕਿਸੇ ਹੀਰੋਇਨ ਨਾਲ ਫਲਰਟ ਕਰਨ ਦਾ ਮੌਕਾ ਨਹੀਂ ਛੱਡਦੇ ਸਨ ਪਰ ਹੁਣ ਕਪਿਲ ਸ਼ਰਮਾ ਐਕਟਰਸ ਨਾਲ ਫਲਰਟ ਕਰਨ ਤੋਂ ਬਚਦੇ ਨਜ਼ਰ ਆ ਰਹੇ ਹਨ।

PunjabKesari

ਉਹ ਨਾ ਸਿਰਫ ਫਲਰਟ ਕਰਨ ਤੋਂ ਬਚਦਾ ਹੈ, ਉਹ ਵਾਰ-ਵਾਰ ਦੁਨੀਆ ਨੂੰ ਆਪਣੀ ਪਤਨੀ ਗਿੰਨੀ ਦੀ ਮੌਜੂਦਗੀ ਬਾਰੇ ਸੂਚਿਤ ਕਰਦਾ ਹੈ। ਜੇਕਰ ਤੁਸੀਂ ਹੁਣ ਕਪਿਲ ਦੇ ਸੋਸ਼ਲ ਮੀਡੀਆ 'ਤੇ ਨਜ਼ਰ ਮਾਰੀਏ ਤਾਂ ਉਹ ਜ਼ਿਆਦਾਤਰ ਆਪਣੀ ਪਤਨੀ ਗਿੰਨੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਸ਼ੋਅ ਦੇ ਨਵੇਂ ਸੀਜ਼ਨ ਲਈ ਜਿਸ ਕਪਿਲ ਨੇ ਫਿੱਟ ਹੋ ਕੇ ਆਪਣਾ ਲੁੱਕ ਬਦਲਿਆ, ਉਸ 'ਚ ਉਸ ਦੀ ਪਤਨੀ ਗਿੰਨੀ ਨੇ ਪੂਰਾ ਸਹਿਜੋਗ ਦਿੱਤਾ। ਕਪਿਲ ਦੇ ਫੈਨਸ ਵੀ ਉਨ੍ਹਾਂ ਦੇ ਇਸ ਬਦਲਾਅ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News