''ਦਿ ਗ੍ਰੇਟ ਇੰਡਿਆਨ ਕਪਿਲ ਸ਼ਰਮਾ ਸ਼ੋਅ'' ਦੀ ਵਾਪਸੀ: 21 ਜੂਨ ਤੋਂ ਨੈਟਫਲਿਕਸ ''ਤੇ ਪ੍ਰੀਮੀਅਰ ਹੋਵੇਗਾ ਸੀਜ਼ਨ 3
Saturday, May 24, 2025 - 02:01 PM (IST)

ਮੁੰਬਈ (ਏਜੰਸੀ)- ਭਾਰਤ ਦੇ ਸਭ ਤੋਂ ਪ੍ਰਸਿੱਧ ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਦੇ ਚਹੇਤਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ‘ਦਿ ਗ੍ਰੇਟ ਇੰਡਿਅਨ ਕਪਿਲ ਸ਼ੋਅ’ ਆਪਣਾ ਤੀਜਾ ਸੀਜ਼ਨ ਲੈ ਕੇ ਨੈਟਫਲਿਕਸ 'ਤੇ 21 ਜੂਨ ਤੋਂ ਵਾਪਸੀ ਕਰ ਰਿਹਾ ਹੈ। ਇਸ ਕਾਮੇਡੀ ਸ਼ੋਅ ਵਿੱਚ ਕਪਿਲ ਦੇ ਨਾਲ ਉਨ੍ਹਾਂ ਦੇ ਸਾਥੀ ਸੁਨੀਲ ਗਰੋਵਰ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ ਨਜ਼ਰ ਆਉਣਗੇ।
ਇਹ ਸੀਜ਼ਨ ਨਾ ਸਿਰਫ਼ ਹਾਸੇ ਨਾਲ ਭਰਪੂਰ ਹੋਵੇਗਾ, ਸਗੋਂ ਇਸ ਵਾਰੀ ਨੈਟਫਲਿਕਸ ਦੇ ਸੂਪਰਫੈਨਜ਼ ਨੂੰ ਵੀ ਸ਼ੋਅ 'ਚ ਮੰਚ 'ਤੇ ਆਉਣ ਦਾ ਮੌਕਾ ਮਿਲੇਗਾ। ਨਵੇਂ ਸੀਜ਼ਨ ਬਾਰੇ ਗੱਲ ਕਰਦੇ ਹੋਏ ਕਪਿਲ ਨੇ ਕਿਹਾ: "ਨੈੱਟਫਲਿਕਸ 'ਤੇ ਇੱਕ ਹੋਰ ਸੀਜ਼ਨ ਲਈ ਵਾਪਸ ਆਉਣਾ ਸੱਚਮੁੱਚ ਪਰਿਵਾਰ ਦੇ ਘਰ ਆਉਣ ਵਰਗਾ ਮਹਿਸੂਸ ਹੁੰਦਾ ਹੈ - ਅਤੇ ਇਸ ਵਾਰ, ਪਰਿਵਾਰ ਹੋਰ ਵੀ ਵੱਡਾ ਹੋ ਗਿਆ ਹੈ! ਹਰ ਸੀਜ਼ਨ, ਅਸੀਂ ਹਾਸੇ ਨੂੰ ਗੂੰਜਦਾ ਰੱਖਣ ਅਤੇ ਐਨਰਜੀ ਨੂੰ ਬਣਾਈ ਰੱਖਣ ਲਈ ਹਰ ਖੇਤਰ ਤੋਂ ਰੋਮਾਂਚਕ ਮਹਿਮਾਨਾਂ ਨੂੰ ਇਕੱਠੇ ਲਿਆਉਂਦੇ ਹਾਂ।"
ਇਹ ਵੀ ਪੜ੍ਹੋ: ਵੱਡੀ ਖਬਰ; 'ਸਨ ਆਫ਼ ਸਰਦਾਰ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8