ਕੰਨੜ ਅਦਾਕਾਰਾ ਸ਼ੁਭਾ ਪੂੰਜਾ ਨੇ ਵਿਆਹ ਦੇ 4 ਸਾਲਾਂ ਬਾਅਦ ਤਲਾਕ ਲਈ ਦਿੱਤੀ ਅਰਜ਼ੀ

Thursday, Jun 04, 2026 - 04:18 PM (IST)

ਕੰਨੜ ਅਦਾਕਾਰਾ ਸ਼ੁਭਾ ਪੂੰਜਾ ਨੇ ਵਿਆਹ ਦੇ 4 ਸਾਲਾਂ ਬਾਅਦ ਤਲਾਕ ਲਈ ਦਿੱਤੀ ਅਰਜ਼ੀ

ਬੈਂਗਲੁਰੂ (ਏਜੰਸ) : ਕੰਨੜ ਅਤੇ ਤਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸ਼ੁਭਾ ਪੂੰਜਾ ਨੇ ਆਪਣੇ ਵਿਆਹ ਦੇ ਲਗਭਗ 4 ਸਾਲਾਂ ਬਾਅਦ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਅਦਾਕਾਰਾ ਨੇ ਬੈਂਗਲੁਰੂ ਦੀ ਫੈਮਿਲੀ ਕੋਰਟ ਵਿੱਚ ਇਸ ਸਬੰਧੀ ਪਹੁੰਚ ਕੀਤੀ ਹੈ, ਅਤੇ ਰਿਪੋਰਟਾਂ ਅਨੁਸਾਰ ਜੋੜੇ ਨੇ ਆਪਸੀ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਿੱਤੀ ਹੈ।

ਇਹ ਵੀ ਪੜ੍ਹੋ: 'ਮੈਂ ਅਜੇ ਜ਼ਿੰਦਾ ਹਾਂ'; ਮਸ਼ਹੂਰ ਗਾਇਕ ਨੂੰ ਗੂਗਲ ਨੇ ਐਲਾਨਿਆ ਮ੍ਰਿਤਕ

PunjabKesari

ਸ਼ੁਭਾ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਪਤੀ ਸੁਮੰਤ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਹਨ, ਜਿਸ ਕਾਰਨ ਅਟਕਲਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ ਹੈ। ਸਰੋਤਾਂ ਅਨੁਸਾਰ, ਦੋਵਾਂ ਦੇ ਅਗਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣ ਦੀ ਸੰਭਾਵਨਾ ਹੈ। ਜੋੜੇ ਨੇ ਇਹ ਵੀ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਮੀਡੀਆ ਸਾਹਮਣੇ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦੇਣਗੇ।

ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਦਿੱਗਜ ਨਿਰਮਾਤਾ ਦਾ ਹੋਇਆ ਦਿਹਾਂਤ ! ਇੰਡਸਟਰੀ 'ਚ ਛਾਇਆ ਮਾਤਮ

PunjabKesari

ਦੱਸ ਦੇਈਏ ਕਿ ਉਡੁਪੀ ਦੇ ਰਹਿਣ ਵਾਲੇ ਉਦਯੋਗਪਤੀ ਸੁਮੰਤ ਮਹਾਬਾਲਾ ਨੇ ਜਨਵਰੀ 2022 ਵਿੱਚ ਸ਼ੁਭਾ ਪੂੰਜਾ ਨਾਲ ਵਿਆਹ ਕਰਵਾਇਆ ਸੀ। ਸ਼ੁਰੂਆਤੀ ਸਮੇਂ ਵਿੱਚ ਇਹ ਜੋੜਾ ਕਾਫੀ ਖੁਸ਼ ਸੀ ਅਤੇ ਸੁਮੰਤ ਅਕਸਰ ਜਨਤਕ ਸਮਾਗਮਾਂ ਵਿੱਚ ਅਦਾਕਾਰਾ ਦੇ ਨਾਲ ਨਜ਼ਰ ਆਉਂਦੇ ਸਨ। ਸ਼ੁਭਾ ਨੇ ਪਹਿਲਾਂ ਕਈ ਵਾਰ ਕਿਹਾ ਸੀ ਕਿ ਉਸਦੇ ਪਤੀ ਉਸਦੇ ਅਦਾਕਾਰੀ ਦੇ ਕਰੀਅਰ ਵਿੱਚ ਕਾਫੀ ਸਹਿਯੋਗੀ ਹਨ।

ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ ! ਮੀਡੀਆ ਜਗਤ 'ਚ ਵੀ ਕਮਾਇਆ ਸੀ ਨਾਂ

ਵਿਆਹ ਤੋਂ ਬਾਅਦ, ਸ਼ੁਭਾ ਅਤੇ ਸੁਮੰਤ ਮਹਾਬਾਲਾ ਨੇ ਜ਼ੀ ਕੰਨੜ ਦੇ ਰਿਐਲਿਟੀ ਸ਼ੋਅ 'ਜੋੜੀ ਨੰਬਰ 1 ਸੀਜ਼ਨ 1' ਵਿੱਚ ਪ੍ਰਤੀਯੋਗੀਆਂ ਵਜੋਂ ਹਿੱਸਾ ਲਿਆ ਸੀ। ਸ਼ੋਅ ਦੌਰਾਨ ਉਨ੍ਹਾਂ ਦੀ ਆਪਸੀ ਕੈਮਿਸਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਸ ਤੋਂ ਇਲਾਵਾ, ਸ਼ੁਭਾ 'ਬਿੱਗ ਬੌਸ ਕੰਨੜ ਸੀਜ਼ਨ 8' ਦਾ ਵੀ ਹਿੱਸਾ ਰਹੀ ਹੈ, ਜਿੱਥੇ ਉਸਦੀ ਸਾਦਗੀ ਅਤੇ ਜਿੰਦਾਦਿਲ ਸ਼ਖਸੀਅਤ ਕਾਰਨ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News