ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਗਾਇਕਾ ਕਨਿਕਾ ਕਪੂਰ, ਦੇਖੋ ਮਹਿੰਦੀ ਸੈਰੇਮਨੀ ਦੀਆਂ ਖ਼ੂਬਸੂਰਤ ਤਸਵੀਰਾਂ

05/20/2022 10:02:33 AM

ਮੁੰਬਈ (ਬਿਊਰੋ)– ‘ਬੇਬੀ ਡੌਲ’ ਗੀਤ ਗਾ ਕੇ ਮਸ਼ਹੂਰ ਹੋਈ ਕਨਿਕਾ ਕਪੂਰ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਕਨਿਕਾ ਕਪੂਰ 20 ਮਈ ਯਾਨੀ ਅੱਜ ਆਪਣੇ ਮੰਗੇਤਰ ਗੌਤਮ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਹ ਕਨਿਕਾ ਕਪੂਰ ਦਾ ਦੂਜਾ ਵਿਆਹ ਹੈ।

PunjabKesari

ਕਨਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਕਨਿਕਾ ਦੀ ਹਲਤੀ ਤੋਂ ਬਾਅਦ ਹੁਣ ਉਸ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਕਨਿਕਾ ਕਪੂਰ ਨੇ ਇੰਸਟਾਗ੍ਰਾਮ ’ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਨਿਕਾ ਕਪੂਰ ਨੂੰ ਪ੍ਰਸ਼ੰਸਕ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਕਨਿਕਾ ਨੇ ਆਪਣੀ ਮਹਿੰਦੀ ਦੇ ਦਿਨ ਥੀਮ ਨਾਲ ਮੈਚ ਕਰਦਿਆਂ ਲਾਈਟ ਗ੍ਰੀਨ ਕਲਰ ਦਾ ਲਹਿੰਗਾ ਪਹਿਨਿਆ। ਇਸ ਲਹਿੰਗੇ ’ਚ ਕਨਿਕਾ ਬੇਹੱਦ ਖ਼ੂਬਸੂਰਤ ਦਿਖੀ।

PunjabKesari

ਕਨਿਕਾ ਕਪੂਰ ਨੇ ਆਪਣੇ ਲੁੱਕ ਨੂੰ ਸਿੰਪਲ ਰੱਖਿਆ। ਲਹਿੰਗੇ ਨਾਲ ਮੈਚਿੰਗ ਚੋਕਰ ਨੈੱਕਪੀਸ, ਚੂੜੀਆਂ, ਫਲਾਵਰ ਜਿਊਲਰੀ ਨਾਲ ਕਨਿਕਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ।

PunjabKesari

ਨੋਟ– ਇਨ੍ਹਾਂ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News