ਬਜ਼ੁਰਗ ਬੇਬੇ ਨਾਲ ਪੰਗਾ ਲੈ ਕੇ ਕਸੂਤੀ ਘਿਰੀ ''ਕੰਗਨਾ ਰਣੌਤ'', ਹੁਣ ਵਕੀਲ ਨੇ ਭੇਜਿਆ ਨੋਟਿਸ
Thursday, Dec 03, 2020 - 09:41 AM (IST)
ਜ਼ੀਰਕਪੁਰ (ਗੁਰਪ੍ਰੀਤ) : ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬਜ਼ੁਰਗ ਦਾਦੀ ਦੇ ਲਈ ਵਿਵਾਦਿਤ ਟਵੀਟ ਕਰਨ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਸੂਤੀ ਘਿਰ ਗਈ ਹੈ। ਕੰਗਨਾ ਰਣੌਤ ਨੂੰ ਜ਼ੀਰਕਪੁਰ ਦੇ ਵਕੀਲ ਨੇ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਹੈ ਕਿ ਜਾਂ ਤਾਂ ਉਹ ਮੁਆਫ਼ੀ ਮੰਗੇ ਜਾਂ ਫਿਰ ਉਸ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇ
ਜ਼ਿਆਦਾਤਰ ਮੁੱਦਿਆਂ ’ਤੇ ਭਾਜਪਾ ਅਤੇ ਮੋਦੀ ਸਰਕਾਰ ਦੇ ਸਮਰਥਨ 'ਚ ਬੋਲਣ ਵਾਲੀ ਕੰਗਨਾ ਸੋਸ਼ਲ ਮੀਡੀਆ ’ਤੇ ਉਸ ਸਮੇਂ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ, ਜਦੋਂ ਉਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੰਗਨਾ ਨੇ ਬੀਤੇ ਦਿਨੀਂ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡਿਆਂ ਦੀ 85 ਸਾਲ ਦੀ ਬਜ਼ੁਰਗ ਦਾਦੀ ਦੀ ਤਸਵੀਰ ਨੂੰ ਸ਼ਾਹੀਨ ਬਾਗ ਦੀ ਦਾਦੀ ਕਹਿ ਕੇ ਟਵੀਟ ਕਰਦਿਆਂ ਲਿਖਿਆ ਸੀ ਕਿ 100 ਰੁਪਏ ’ਤੇ ਮਜ਼ਦੂਰੀ ’ਤੇ ਜਨਾਨੀਆਂ ਵੀ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਕਦੋਂ ਵਾਪਸੀ ਹੋਵੇਗੀ, ਸਿਰਫ 'ਕੈਪਟਨ' ਨੂੰ ਹੀ ਖ਼ਬਰ
ਬਜ਼ੁਰਗ ਬੀਬੀ ਨੇ ਦਿੱਤਾ ਠੋਕਵਾਂ ਜਵਾਬ
ਉੱਥੇ ਹੀ ਕੰਗਨਾ ਰਣੌਤ ਦੇ ਟਵੀਟ ਦਾ ਜਵਾਬ ਦਿੰਦਿਆਂ 85 ਸਾਲਾ ਬਜ਼ੁਰਗ ਬੀਬੀ ਨੇ ਉਸ ਖ਼ਿਲਾਫ਼ ਰੋਸ ਜਤਾਇਆ ਹੈ। ਬਜ਼ੁਰਗ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਉਸ ਕੋਲ 13 ਏਕੜ ਜ਼ਮੀਨ ਹੈ ਅਤੇ 10 ਮਜ਼ਦੂਰ ਉਸ ਦੇ ਖੇਤਾਂ 'ਚ ਕੰਮ ਕਰਦੇ ਹਨ। ਉਹ ਕਿਸਾਨ ਭਰਾਵਾਂ ਦੇ ਹੱਕਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਕਰਦੀ ਰਹੇਗੀ। 100 ਰੁਪਏ ਵਾਲੀ ਗੱਲ ਲਿਖ ਕੇ ਕੰਗਨਾ ਰਣੌਤ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ, ਜਿਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕਰਕੇ ਮੰਗੀ 10 ਲੱਖ ਦੀ ਫਿਰੌਤੀ, ਡਰਾਈਵਰ ਗ੍ਰਿਫ਼ਤਾਰ
ਬਜ਼ੁਰਗ ਬੀਬੀ ਮਹਿੰਦਰ ਕੌਰ ਤੇ ਉਸ ਦੇ ਪਤੀ ਨੇ ਕਿਹਾ ਕਿ ਕੰਗਨਾ ਰਣੌਤ ਚਾਹੇ ਤਾਂ ਉਹ ਉਸ ਨੂੰ ਮਜ਼ਦੂਰੀ 'ਤੇ ਰੱਖ ਸਕਦੇ ਹਨ। ਇਸ ਤਰੀਕੇ ਨਾਲ ਕਿਸੇ ਦਾ ਵੀ ਅਪਮਾਨ ਕਰਨ ਵਾਲੀ ਉਹ ਕੌਣ ਹੁੰਦੀ ਹੈ। ਉਸ ਨੇ ਅਜਿਹਾ ਕੀ ਵੇਖਿਆ ਹੈ ਕਿ 100 ਰੁਪਏ ਵਾਲੀ ਗੱਲ ਲਿਖ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਗਨਾ ਰਣੌਤ ਦਾ ਵਿਰੋਧ ਕਰਦੇ ਹਾਂ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਵੀ ਅਸੀਂ ਵਿਰੋਧ ਕਰਦੇ ਹਾਂ।