...ਤਾਂ ਇਸੇ ਕਰਕੇ ਕੰਗਨਾ ਰਣੌਤ ਅੰਬਾਨੀਆਂ ਦੇ ਵਿਆਹ ''ਚ ਨਹੀਂ ਹੋਈ ਸੀ ਸ਼ਾਮਲ

Monday, Sep 23, 2024 - 04:47 PM (IST)

...ਤਾਂ ਇਸੇ ਕਰਕੇ ਕੰਗਨਾ ਰਣੌਤ ਅੰਬਾਨੀਆਂ ਦੇ ਵਿਆਹ ''ਚ ਨਹੀਂ ਹੋਈ ਸੀ ਸ਼ਾਮਲ

ਮੁੰਬਈ (ਬਿਊਰੋ) - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੇ ਲਗਭਗ ਬਾਲੀਵੁੱਡ ਦੇ ਹਰ ਅਦਾਕਾਰ ਨੇ ਆਪਣੀ ਹਾਜ਼ਰੀ ਲਗਵਾਈ ਸੀ ਪਰ ਅਭਿਨੇਤਰੀ ਕੰਗਨਾ ਰਣੌਤ ਇਸ ਵਿਆਹ 'ਚੋਂ ਗਾਇਬ ਸੀ। ਉਸ ਨੇ ਇਸ ਵਿਆਹ ਦੇ ਕਿਸੇ ਵੀ ਪ੍ਰੋਗਰਾਮ 'ਚ ਹਾਜ਼ਰੀ ਨਹੀਂ ਸੀ ਲਗਵਾਈ। ਕੰਗਨਾ ਰਣੌਤ ਨੇ ਅਜਿਹਾ ਕਿਉਂ ਕੀਤਾ ਇਸ ਦਾ ਖੁਲਾਸਾ ਉਸ ਨੇ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਕੀਤਾ ਹੈ। ਇਸ ਇੰਟਰਵਿਊ 'ਚ ਕੰਗਨਾ ਨੇ ਦੱਸਿਆ ਕਿ ਅਨੰਤ ਨੇ ਉਸ ਨੂੰ ਨਿੱਜੀ ਤੌਰ 'ਤੇ ਵਿਆਹ 'ਚ ਆਉਣ ਦਾ ਸੱਦਾ ਦਿੱਤਾ ਸੀ ਪਰ ਉਹ ਦੇਸ਼ ਦੇ ਸਭ ਤੋਂ ਵੱਡੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਸ ਦੇ ਘਰ ਵੀ ਵਿਆਹ ਸੀ।

ਇਹ ਖ਼ਬਰ ਵੀ ਪੜ੍ਹੋ ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ

ਕੰਗਨਾ ਨੇ ਕਿਹਾ ਕਿ , "ਮੈਨੂੰ ਅਨੰਤ ਅੰਬਾਨੀ ਨੇ ਖੁਦ ਫੋਨ ਕੀਤਾ ਸੀ। ਉਹ ਬਹੁਤ ਹੀ ਪਿਆਰਾ ਮੁੰਡਾ ਹੈ, ਉਸ ਨੇ ਮੈਨੂੰ ਕਿਹਾ, 'ਤੂੰ ਮੇਰੇ ਵਿਆਹ 'ਚ ਜ਼ਰੂਰ ਆਉਣਾ ਹੈ। ਮੈਂ ਉਸ ਨੂੰ ਕਿਹਾ ਕਿ ਮੇਰੇ ਘਰ ਵੀ ਵਿਆਹ ਚੱਲ ਰਿਹਾ ਏ …..ਮੇਰੇ ਛੋਟੇ ਭਰਾ ਦਾ ਵਿਆਹ ਏ।'' ਕੰਗਨਾ ਨੇ ਕਿਹਾ ਕਿ ਵੈਸੇ ਵੀ ਮੈਂ ਅਜਿਹੇ ਫਿਲਮੀ ਵਿਆਹਾਂ 'ਚ ਜਾਣ ਤੋਂ ਬਚਦੀ ਹਾਂ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਦੱਸ ਦਈਏ ਕਿ ਕੰਗਨਾ ਰਣੌਤ ਨੇ ਇਸ ਤੋਂ ਪਹਿਲਾਂ ਉਨ੍ਹਾਂ ਫਿਲਮੀ ਹਸਤੀਆਂ 'ਤੇ ਚੁੱਟਕੀ ਲਈ ਸੀ, ਜਿਹੜੀਆਂ ਵੱਡੇ ਵਿਆਹਾਂ 'ਚ ਡਾਂਸ ਕਰਦੇ ਹਨ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਸਟੋਰੀਜ਼ 'ਤੇ ਇਕ ਨੋਟ ਲਿਖਿਆ ਸੀ ਕਿ, ''ਉਹ ਕਦੇ ਵੀ ਕਿਸੇ ਦੇ ਵਿਆਹ 'ਤੇ ਡਾਂਸ ਨਹੀਂ ਕਰੇਗੀ, ਚਾਹੇ ਉਸ ਨੂੰ ਕਿੰਨੇ ਪੈਸੇ ਦੀ ਪੇਸ਼ਕਸ਼ ਕੀਤੀ ਜਾਵੇ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News