ਰਾਮ ਮੰਦਰ ਦੇ ਸਥਾਪਨਾ ਸਮਾਰੋਹ ’ਚ ਸ਼ਾਮਲ ਹੋਵੇਗੀ ਕੰਗਨਾ ਰਣੌਤ, ਸਾਂਝੀ ਕੀਤੀ ਸੱਦਾ ਪੱਤਰ ਦੀ ਝਲਕ
Saturday, Jan 06, 2024 - 03:38 PM (IST)
ਮੁੰਬਈ (ਬਿਊਰੋ)– ਅਯੁੱਧਿਆ ’ਚ ਰਾਮ ਮੰਦਰ ਦੇ ਸਥਾਪਨਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। 22 ਜਨਵਰੀ, 2024 ਨੂੰ ਇਕ ਵਿਸ਼ਾਲ ਪ੍ਰੋਗਰਾਮ ਕਰਕੇ ਮੰਦਰ ਦਾ ਸਥਾਪਨਾ ਸਮਾਰੋਹ ਆਰੰਭ ਕੀਤਾ ਜਾਵੇਗਾ। ਇਸ ਸ਼ੁੱਭ ਮੌਕੇ ਲਈ ਅਦਾਕਾਰਾਂ, ਕਾਰੋਬਾਰੀਆਂ ਤੇ ਸਿਆਸਤਦਾਨਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਜੀਕਾਂਤ ਤੋਂ ਲੈ ਕੇ ਪ੍ਰਭਾਸ, ਆਲੀਆ ਭੱਟ ਤੇ ਰਣਬੀਰ ਕਪੂਰ ਤੱਕ ਕਈ ਮਸ਼ਹੂਰ ਹਸਤੀਆਂ ਹਨ, ਜਿਨ੍ਹਾਂ ਦੇ ਨਾਂ ਸੱਦੇ ਦੀ ਲਿਸਟ ’ਚ ਸ਼ਾਮਲ ਹਨ। ਹੁਣ ਕੰਗਨਾ ਨੂੰ ਵੀ ਸੱਦਾ ਦਿੱਤਾ ਗਿਆ ਹੈ। ਕੰਗਨਾ ਨੇ ਖ਼ੁਦ ਇਸ ਬਾਰੇ ਕਹਾਣੀ ਸਾਂਝੀ ਕੀਤੀ ਹੈ ਤੇ ਸੱਦਾ ਪੱਤਰ ਦੀ ਝਲਕ ਵੀ ਦਿਖਾਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ
ਆਪਣੇ ਇੰਸਟਾ ਅਕਾਊਂਟ ’ਤੇ ਵੀਡੀਓ ਸਟੋਰੀ ਸ਼ੇਅਰ ਕਰਦਿਆਂ ਕੰਗਨਾ ਨੇ ਕਿਹਾ ਕਿ ਆਖਿਰਕਾਰ ਉਨ੍ਹਾਂ ਨੂੰ ਰਾਮ ਮੰਦਰ ਦੇ ਸਥਾਪਨਾ ਸਮਾਰੋਹ ਦਾ ਸੱਦਾ ਮਿਲ ਗਿਆ ਹੈ। ਇਸ ਦੀ ਝਲਕ ਸਾਂਝੀ ਕਰਦਿਆਂ ਕੰਗਨਾ ਨੇ ‘ਰਾਮ ਸੀਆ ਰਾਮ’ ਗੀਤ ਵੀ ਚਲਾਇਆ। ਸੱਦਾ ਪੱਤਰ ਦੀ ਝਲਕ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਕਈ ਪੰਨਿਆਂ ’ਚ ਛਪੇ ਇਸ ਸੱਦਾ ਪੱਤਰ ਦੇ ਪਹਿਲੇ ਪੰਨੇ ’ਤੇ ਭਗਵਾਨ ਰਾਮ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ।
7 ਹਜ਼ਾਰ ਲੋਕਾਂ ਨੂੰ ਰਾਮ ਮੰਦਰ ਦਾ ਸੱਦਾ
ਇਸ ਖ਼ਾਸ ਮੌਕੇ ’ਤੇ ਸੱਦੇ ਨੂੰ ਲੈ ਕੇ ਵੀ ਬਹਿਸ ਚੱਲ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮ ਮੰਦਰ ਟਰੱਸਟ ਨੇ ਹੁਣ ਤੱਕ 7,000 ਲੋਕਾਂ ਨੂੰ ਸੱਦਾ ਭੇਜਿਆ ਹੈ, ਜਿਨ੍ਹਾਂ ’ਚ 3,000 ਵੀ. ਆਈ. ਪੀ. ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ, ਅਕਸ਼ੇ ਕੁਮਾਰ, ਰਣਬੀਰ ਕਪੂਰ, ਆਲੀਆ ਭੱਟ, ਅਨੁਪਮ ਖੇਰ, ਮਾਧੁਰੀ ਦੀਕਸ਼ਿਤ, ਸੰਨੀ ਦਿਓਲ, ਟਾਈਗਰ ਸ਼ਰਾਫ, ਆਯੂਸ਼ਮਾਨ ਖੁਰਾਣਾ, ਅਜੇ ਦੇਵਗਨ ਤੇ ਕੰਗਨਾ ਰਣੌਤ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੂੰ ਰਾਮ ਦੇ ਪਵਿੱਤਰ ਸਮਾਰੋਹ ਦਾ ਸੱਦਾ ਮਿਲਿਆ ਹੈ। ਇਸ ਤੋਂ ਇਲਾਵਾ ਨਿਰਦੇਸ਼ਕ ਮਧੁਰ ਭੰਡਾਰਕਰ ਤੇ ਸੰਜੇ ਲੀਲਾ ਭੰਸਾਲੀ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।