ਹੁਣ ਕੰਗਨਾ ਰਣੌਤ ਨੇ ਕਿਸ ਨੂੰ ਦਿੱਤੀ ਧਮਕੀ? ਕਿਹਾ- ਪਾਗਲ ਹਾਂ, ਘਰ 'ਚ ਵੜਕੇ ਮਾਰਾਂਗੀ

Tuesday, Feb 07, 2023 - 02:11 PM (IST)

ਹੁਣ ਕੰਗਨਾ ਰਣੌਤ ਨੇ ਕਿਸ ਨੂੰ ਦਿੱਤੀ ਧਮਕੀ? ਕਿਹਾ- ਪਾਗਲ ਹਾਂ, ਘਰ 'ਚ ਵੜਕੇ ਮਾਰਾਂਗੀ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਆਪਣੇ ਸ਼ੁਭਚਿੰਤਕਾਂ ਨੂੰ ਕਿਹਾ ਹੈ ਕਿ ਹੁਣ ਉਸ ਦੇ ਆਲੇ-ਦੁਆਲੇ ਕੋਈ ਵੀ ਸ਼ੱਕੀ ਗਤੀਵਿਧੀ ਨਹੀਂ ਹੋ ਰਹੀ ਹੈ। ਇਸ ਦੇ ਨਾਲ ਹੀ ਉਸ ਨੇ 'ਚੰਗੂ ਮੰਗੂ ਗੈਂਗ' ਨੂੰ ਵੀ ਸੰਦੇਸ਼ ਦਿੱਤਾ ਹੈ। ਕੰਗਨਾ ਨੇ ਲਿਖਿਆ ਹੈ ਕਿ ਲੋਕ ਸੋਚਦੇ ਹਨ ਕਿ ਉਹ ਪਾਗਲ ਹੈ ਪਰ ਪਤਾ ਨਹੀਂ ਕਿ ਉਹ ਕਿੰਨੀ ਪਾਗਲ ਹੈ। 

PunjabKesari

ਦੱਸ ਦੇਈਏ ਕਿ ਐਤਵਾਰ ਨੂੰ ਵੀ ਕੰਗਨਾ ਨੇ ਇੰਸਟਾ ਸਟੋਰੀ 'ਤੇ ਇੱਕ ਲੰਬੀ ਚੌੜੀ ਪੋਸਟ ਲਿਖੀ ਸੀ, ਜਿਸ 'ਚ ਉਸ ਨੇ ਇਸ਼ਾਰਿਆਂ 'ਚ ਸਿਲੇਬਸ ਜੋੜੇ ਦੇ ਵੱਖ ਹੋਣ ਦੀ ਗੱਲ ਕਹੀ। ਕੰਗਨਾ ਨੇ ਲਿਖਿਆ, ''ਜੋ ਵੀ ਲੋਕ ਮੇਰੇ ਲਈ ਪਰੇਸ਼ਾਨ ਸਨ, ਉਨ੍ਹਾਂ ਨੂੰ ਦੱਸ ਦੇਵਾਂ ਕਿ ਬੀਤੀ ਰਾਤ ਤੋਂ ਮੇਰੇ ਨੇੜੇ-ਤੇੜੇ ਅਜਿਹੀ ਕੋਈ ਸ਼ੱਕੀ ਗਤੀਵਿਧੀ ਨਹੀਂ ਹੋਈ, ਕੋਈ ਮੈਨੂੰ ਫੋਲੋ ਨਹੀਂ ਕਰ ਰਿਹਾ ਨਾ ਤਾਂ ਕੈਮਰੇ ਦੇ ਨਾਲ ਅਤੇ ਨਾ ਹੀ ਬਿਨਾਂ ਕੈਮਰੇ ਦੇ। ਦੇਖੋ, ਜੋ ਭੂਤ ਲੱਤਾਂ ਨਾਲ ਮੰਨਦੇ ਹਨ, ਉਹ ਤਾਂ ਸਿਰਫ਼ ਲੱਤਾਂ ਨਾਲ ਹੀ ਮੰਨਦੇ ਹਨ। ਇਹ ਸੰਦੇਸ਼ ਚੰਗੂ, ਮੰਗੂ ਗੈਂਗ ਲਈ ਹੈ ਬੱਚੋ ਤੁਹਾਡਾ ਕਿਸੇ ਦੇਹਾਤੀ ਨਾਲ ਪਾਲਾ ਨਹੀਂ ਪਿਆ ਹੈ, ਸੁਧਰ ਜਾਓ ਨਹੀਂ ਤਾਂ ਘਰ 'ਚ ਦਾਖ਼ਲ ਹੋ ਕੇ ਮਾਰਾਂਗੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਪਾਗਲ ਹਾਂ, ਤੁਹਾਨੂੰ ਇਹ ਤਾਂ ਪਤਾ ਹੈ ਕਿ ਮੈਂ ਪਾਗਲ ਹਾਂ, ਇਹ ਨਹੀਂ ਪਤਾ ਕਿ ਕਿੰਨੀ ਵੱਡੀ ਪਾਗਲ ਹਾਂ।''

PunjabKesari

ਦੱਸ ਦਈਏ ਕਿ ਇਕ ਦਿਨ ਪਹਿਲਾਂ ਕੰਗਨਾ ਨੇ ਪੋਸਟ ਕੀਤਾ ਸੀ ਕਿ ਉਹ ਜਿੱਥੇ ਵੀ ਜਾਂਦੀ ਹੈ, ਉਸ ਦੀ ਜਾਸੂਸੀ ਕੀਤੀ ਜਾਂਦੀ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕਾਂ ਨੇ ਉਸ ਨੂੰ ਫੜਨ ਲਈ ਥਾਂ-ਥਾਂ ਜ਼ੂਮ ਲੈਂਸ ਲਗਾ ਦਿੱਤੇ ਹਨ। ਕੰਗਨਾ ਨੇ ਦੱਸਿਆ ਸੀ ਕਿ ਉਸ ਨਾਲ ਇਹ ਸਭ ਕਰਵਾਉਣ ਪਿੱਛੇ ਉਸ ਵਿਅਕਤੀ ਦਾ ਹੱਥ ਹੋ ਸਕਦਾ ਹੈ, ਜਿਸ ਨਾਲ ਕਈ ਔਰਤਾਂ ਦੇ ਸਬੰਧ ਸਨ। ਉਸ ਨੇ ਇਸ਼ਾਰਾ ਕੀਤਾ ਕਿ ਆਦਮੀ ਦੀ ਪਤਨੀ ਨੇ ਆਪਣੇ ਵਿਆਹ ਵਿਚ ਉਹੀ ਸਾੜ੍ਹੀ ਪਹਿਨੀ ਸੀ, ਜੋ ਕੰਗਨਾ ਨੇ ਆਪਣੇ ਭਰਾ ਦੇ ਰਿਸੈਪਸ਼ਨ ਵਿਚ ਪਹਿਨੀ ਸੀ। 

PunjabKesari

ਦੱਸਣਯੋਗ ਹੈ ਕਿ ਕੰਗਨਾ ਦੀ ਸਾੜ੍ਹੀ ਅਤੇ ਆਲੀਆ ਦੇ ਵਿਆਹ ਦੀ ਸਾੜ੍ਹੀ ਇੱਕੋ ਜਿਹੀ ਸੀ। ਇਸ ਵਿਸ਼ੇ 'ਤੇ ਕਾਫੀ ਚਰਚਾ ਹੋਈ ਸੀ। ਕੰਗਨਾ ਦੇ ਇਸ ਪੋਸਟ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਉਹ ਰਣਬੀਰ ਅਤੇ ਆਲੀਆ ਦਾ ਜ਼ਿਕਰ ਕਰ ਰਹੀ ਹੈ। ਕੰਗਨਾ ਨੇ ਇੱਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਆਦਮੀ ਅਤੇ ਉਸ ਦੀ ਪਤਨੀ ਇੱਕ ਹੀ ਬਿਲਡਿੰਗ ਵਿਚ ਅਲੱਗ ਰਹਿ ਰਹੇ ਸਨ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News