ਵਿਆਹ ਤੋਂ ਪਹਿਲਾਂ ਸਰੀਰਕ ਸਬੰਧਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਟਵੀਟ ਹੋਇਆ ਵਾਇਰਲ

Friday, Nov 20, 2020 - 04:08 PM (IST)

ਵਿਆਹ ਤੋਂ ਪਹਿਲਾਂ ਸਰੀਰਕ ਸਬੰਧਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਟਵੀਟ ਹੋਇਆ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਦੋਂ ਟਵਿੱਟਰ 'ਤੇ ਆਪਣਾ ਪੱਖ ਰੱਖਦੀ ਹੈ ਤਾਂ ਉਨ੍ਹਾਂ ਦੇ ਟਵੀਟਜ਼ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦਾ ਕੇਸ ਹੋਵੇ ਜਾਂ ਮਹਾਰਾਸ਼ਟਰ ਸਰਕਾਰ ਨੂੰ ਟੱਕਰ, ਕੰਗਨਾ ਨੇ ਇਕ ਦਮ ਬਿੰਦਾਸ ਅੰਦਾਜ਼ 'ਚ ਆਪਣੀ ਗੱਲ ਰੱਖੀ। ਕੰਗਨਾ ਰਣੌਤ ਦੀ ਇਹ ਖ਼ੂਬੀ ਉਦੋਂ ਨਜ਼ਰ ਆਈ ਜਦੋਂ ਉਨ੍ਹਾਂ ਨੇ ਵਿਆਹ ਤੋਂ ਪਹਿਲਾ ਸਬੰਧਾਂ ਨੂੰ ਲੈ ਕੇ ਦਿਲਚਸਪ ਟਿੱਪਣੀ ਕੀਤੀ। ਹਾਲਾਂਕਿ ਇਸ ਲਈ ਜਦੋਂ ਉਨ੍ਹਾਂ ਨੂੰ ਟਰੋਲ ਕੀਤਾ ਗਿਆ ਤਾਂ ਕੰਗਨਾ ਨੇ ਟਰੋਲਰਜ਼ ਨੂੰ ਵੀ ਕਰਾਰਾ ਜਵਾਬ ਦਿੱਤਾ।

PunjabKesari
ਕੰਗਨਾ ਰਣੌਤ ਨੇ ਟਵੀਟ ਕਰਕੇ ਲਿਖਿਆ, 'ਇਹ ਦੇਖ ਕੇ ਮਜ਼ਾ ਆ ਰਿਹਾ ਹੈ ਕਿਸ ਤਰ੍ਹਾਂ ਸਾਰੇ ਵਿਆਹ ਤੋਂ ਪਹਿਲਾ ਸਰੀਰਕ ਸਬੰਧਾਂ ਨੂੰ ਲੈ ਕੇ ਤੌਬਾ-ਤੌਬਾ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਲੋਕਾਂ ਨੇ ਇਸ ਗੱਲ ਨੂੰ ਵਾਧਾ ਦਿੱਤਾ ਕਿ ਪਦਮਸ਼੍ਰੀ ਸਨਮਾਨ ਪ੍ਰਾਪਤ ਸ਼ਖਸ ਸਰੀਰਕ ਸਬੰਧਾਂ ਦੀ ਗੱਲ ਕਰ ਰਹੀ ਹੈ। ਜਨਾਨੀਆਂ ਦੀ ਵਿਕਟੋਰੀਅਨ ਅਤੇ ਇਸਲਾਮੀ ਨਜ਼ਰੀਏ ਨਾਲ ਹੋ ਰਿਹਾ ਹੈ, ਬਰਫ਼ ਦੇ ਮਹੀਨੇ ਕੌਣ ਮੇਰੀ ਟਾਈਮਲਾਈਨ 'ਤੇ ਪਿਘਲਦੇ ਹਨ।

PunjabKesari
ਦਰਅਸਲ ਇਸ ਦੀ ਸ਼ੁਰੂਆਤ ਕੰਗਨਾ ਰਣੌਤ ਦੇ ਇਕ ਜਵਾਬ 'ਚ ਹੋਈ ਸੀ, ਜੋ ਉਨ੍ਹਾਂ ਨੇ ਇਕ ਯੂਜ਼ਰਜ਼ ਦੇ ਟਵੀਟ 'ਤੇ ਦਿੱਤਾ। ਕੰਗਨਾ ਨੇ ਲਿਖਿਆ- 'ਆਪਣੀ ਹਾਲਤ ਤਾਂ ਦੇਖੋ, ਕੁਝ ਲੈਂਦੀ ਕਿਉਂ ਨਹੀਂ? Self-proclaimed Suicidal ਹੋ। ਜ਼ਹਿਰੀਲੀ ਹੋ। ਦੇਖਣ 'ਚ ਡਰਾਵਨੀ ਵੀ। ਅਜਿਹੀ ਕਿਹੜੀ ਕਮੀ ਹੈ, ਜੋ ਤੁਹਾਡੇ 'ਚ ਨਹੀਂ ਹੈ। ਮੈਨੂੰ ਗਿਆਨ ਨਾ ਦਿਓ, ਮੇਰੇ ਤੋਂ ਗਿਆਨ ਲੋ। ਜਲਦ ਤੋਂ ਜਲਦ ਆਪਣਾ ਹੇਅਰਸਟਾਈਲ ਬਦਲੋ ਤੇ ਧਿਆਨ ਲਗਾਓ।'

PunjabKesari
ਕੰਗਨਾ ਦੀ ਇਹ ਗੱਲ ਸਲਾਗ ਯੂਜ਼ਰ (Salag user) ਨੂੰ ਰਾਸ ਨਹੀਂ ਆਈ ਤੇ ਉਸ ਨੇ ਕੰਗਨਾ ਨੂੰ ਲਿਖਿਆ 'ਜਾਓ ਆਪਣਾ ਕੰਮ ਕਰੋ (Go F*** Yourself)।'ਇਸ ਦਾ ਜਵਾਬ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ, 'ਨਹੀਂ-ਨਹੀਂ। ਮੈਂ ਹੌਟ ਤੇ ਨਾਜ਼ੁਕ ਹਾਂ। ਮੈਂ ਇਹ ਕੰਮ ਖ਼ੁਦ ਨਹੀਂ ਕਰਦੀ।' ਇਸ 'ਤੇ ਇਕ ਹੋਰ ਯੂਜ਼ਰ ਨੇ ਗੱਲਬਾਤ ਦੌਰਾਨ ਕਿਹਾ, 'ਵਿਆਹ ਤੋਂ ਪਹਿਲਾ ਸਬੰਧ ਬਣਾਉਣਾ ਸੰਸਕਾਰੀ ਨਹੀਂ ਹੈ। ਕੀ ਤੁਸੀਂ ਸਨਾਤਨ ਧਰਮ ਦੇ ਖ਼ਿਲਾਫ਼ ਹੋ।' ਅਜਿਹੇ ਟਵੀਟਜ਼ ਤੋਂ ਬਾਅਦ ਕੰਗਨਾ ਨੇ ਉੱਤਰ ਦਿੱਤਾ ਤੇ ਟਵੀਟ ਕੀਤਾ ਸੀ। 

PunjabKesari
ਕੰਗਨਾ ਰਣੌਤ ਫ਼ਿਲਹਾਲ ਹੈਦਰਾਬਾਦ 'ਚ ਆਪਣੀ ਫ਼ਿਲਮ 'Halaivi' ਦੇ ਅਗਲੇ ਸ਼ੈਡਿਊਲ ਨੂੰ ਸ਼ੂਟ ਕਰ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਛੋਟੇ ਭਰਾ ਅਕਸ਼ਤ ਦਾ ਵਿਆਹ ਹੋਇਆ ਸੀ, ਜਿਸ 'ਚ ਕੰਗਨਾ ਨੇ ਆਪਣੇ ਪਰਿਵਾਰ ਨਾਲ ਖ਼ੂਬ ਸਮਾਂ ਬਤੀਤ ਕੀਤਾ।

PunjabKesari


author

sunita

Content Editor

Related News