ਲੋਕਾਂ ਨੇ ਕੁਮੈਂਟਾਂ ’ਚ ਘੇਰੀ ਕੰਗਨਾ ਰਣੌਤ, ਕਿਹਾ- ‘ਰੱਬ ਕੋਲੋਂ ਥੋੜ੍ਹਾ ਦਿਮਾਗ ਲੈ ਲੈਂਦੀ’
Thursday, Dec 17, 2020 - 08:22 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ’ਚ ਬਣੀ ਰਹਿੰਦੀ ਹੈ। ਹਾਲ ਹੀ ’ਚ ਕਿਸਾਨ ਅੰਦੋਲਨ ’ਤੇ ਟਿੱਪਣੀ ਕਰਕੇ ਵਿਵਾਦਾਂ ’ਚ ਹੀ ਕੰਗਨਾ ਹੁਣ ਆਪਣੀਆਂ ਡਾਂਸ ਕਰਦੀ ਦੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ’ਚ ਹੈ। ਅਸਲ ’ਚ ਕੰਗਨਾ ਰਣੌਤ ਨੇ ਆਪਣੇ ਭਰਾ ਦੇ ਵਿਆਹ ਤੋਂ ਡਾਂਸ ਕਰਦੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਤੇ ਲੋਕਾਂ ਨੇ ਉਸ ਨੂੰ ਘੇਰ ਲਿਆ ਹੈ।
ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕ ਉਸ ਨੂੰ ਲਗਾਤਾਰ ਟਰੋਲ ਕਰ ਰਹੇ ਹਨ। ਇਸ ਦਾ ਕਾਰਨ ਹੈ ਕੰਗਨਾ ਰਣੌਤ ਦੇ ਦਾਦਾ ਜੀ, ਜਿਨ੍ਹਾਂ ਦਾ ਹਾਲ ਹੀ ’ਚ ਦਿਹਾਂਤ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਦਾਦਾ ਜੀ ਦਾ ਹਾਲ ਹੀ ’ਚ ਦਿਹਾਂਤ ਹੋਇਆ ਹੈ ਤੇ ਉਸ ਨੇ ਡਾਂਸ ਦੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗੱਲ ਨੂੰ ਲੈ ਕੇ ਕੰਗਨਾ ਨੂੰ ਲੋਕ ਬੁਰਾ-ਭਲਾ ਬੋਲ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਮੁਆਫ ਕਰੋ ਪਰ ਤੁਹਾਡੇ ਦਾਦਾ ਜੀ ਨੂੰ ਗੁਜ਼ਰੇ ਹੋਏ 12 ਦਿਨ ਵੀ ਨਹੀਂ ਹੋਏ ਤੇ ਤੁਸੀਂ ਇਹ ਸਾਂਝਾ ਕਰ ਰਹੇ ਹੋ।’
ਇਹ ਕੁਮੈਂਟ ਸਾਹਮਣੇ ਆਉਂਦਿਆਂ ਹੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੇ ਇਹ ਗੱਲਾਂ ਵੀ ਆਖੀਆਂ ਹਨ–
ਦੂਜੇ ਯੂਜ਼ਰ ਦਾ ਕਹਿਣਾ ਹੈ, ‘ਹੁਣ ਤੁਸੀਂ ਸਹੀ ਦਿਸ਼ਾ ’ਚ ਹੋ। ਤੁਸੀਂ ਇਕ ਕਲਾਕਾਰ ਹੋ ਕਲਾਕਾਰੀ ਕਰਦੇ ਚੰਗੇ ਲੱਗਦੇ ਹੋ। ਤੁਹਾਨੂੰ ਕਿਸਾਨਾਂ ਦੇ ਹਿੱਤ ਦੀ ਚਿੰਤਾ ਨਹੀਂ ਹੈ।’
ਤੀਜੇ ਯੂਜ਼ਰ ਨੇ ਲਿਖਿਆ, ‘ਕੰਗਨਾ ਜਦੋਂ ਭਗਵਾਨ ਦਿਮਾਗ ਵੰਡ ਰਹੇ ਸਨ ਤਾਂ ਕੁਝ ਆਪਣੇ ਲਈ ਵੀ ਲੈ ਲੈਂਦੀ।’
ਚੌਥੇ ਯੂਜ਼ਰ ਨੇ ਲਿਖਿਆ, ‘ਹਾਂ ਤੁਸੀਂ ਇਹ ਸਭ ਕਰੋ ਬਹੁਤ ਸੂਟ ਕਰਦਾ ਹੈ। ਕਿਥੇ ਰਾਜਨੀਤੀ ਦੇ ਚੱਕਰ ’ਚ ਪਏ ਹੋ।’
ਦੱਸਣਯੋਗ ਹੈ ਕਿ ਲੋਕ ਇੰਝ ਹੀ ਉਸ ਨੂੰ ਟਰੋਲ ਕਰ ਰਹੇ ਹਨ। ਹਾਲਾਂਕਿ ਕੰਗਨਾ ਦੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਤੇ ਵੀਡੀਓ ਦੀ ਮੰਗ ਵੀ ਕਰ ਰਹੇ ਹਨ।
ਨੋਟ– ਕੰਗਨਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਆਪਣੀ ਪ੍ਰਤੀਕੀਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।