ਹੁਣ ਕੰਗਨਾ ਰਣੌਤ ਨੂੰ ਸਤਾਉਣ ਲੱਗਾ ਇਹ ਡਰ, ਕਿਸੇ ਵੀ ਸਮੇਂ ਹੋ ਸਕਦਾ ਹੈ ਇਹ ਕੰਮ

Tuesday, Aug 18, 2020 - 01:09 PM (IST)

ਹੁਣ ਕੰਗਨਾ ਰਣੌਤ ਨੂੰ ਸਤਾਉਣ ਲੱਗਾ ਇਹ ਡਰ, ਕਿਸੇ ਵੀ ਸਮੇਂ ਹੋ ਸਕਦਾ ਹੈ ਇਹ ਕੰਮ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੁਸ਼ਾਂਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਕੰਗਨਾ ਲਗਾਤਾਰ ਦੂਜੇ ਸਟਾਰਜ਼ 'ਤੇ ਹਮਲਾ ਬੋਲ ਰਹੀ ਹੈ ਅਤੇ ਨੈਪੋਟਿਜ਼ਮ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਹੈ। ਕੰਗਨਾ ਰਣੌਤ ਤਾਂ ਖ਼ੁਦ ਸੋਸ਼ਲ ਮੀਡੀਆ 'ਤੇ ਨਹੀਂ ਹੈ ਪਰ ਟੀਮ ਕੰਗਨਾ ਰਣੌਤ ਦੇ ਪੇਜ਼ ਰਾਹੀਂ ਕੰਗਨਾ ਆਪਣੀ ਗੱਲ ਰੱਖਦੀ ਹੈ। ਬੇਬਾਕ ਹੋ ਕੇ ਸੋਸ਼ਲ ਮੀਡੀਆ 'ਤੇ ਆਪਣੀ ਆਵਾਜ਼ ਰੱਖਣ ਵਾਲੀ ਅਦਾਕਾਰਾ ਨੇ ਖ਼ਦਸ਼ਾ ਜਤਾਇਆ ਹੈ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਜਲਦੀ ਹੀ ਸਸਪੈਂਡ ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਕੰਗਨਾ ਰਣੌਤ ਦੀ ਭੈਣ ਰੰਗੋਲੀ ਉਨ੍ਹਾਂ ਵਾਂਗ ਲੋਕਾਂ ਦੇ ਸਾਹਮਣੇ ਗੱਲ ਰੱਖਦੀ ਸੀ ਪਰ ਟਵਿੱਟਰ ਨੇ ਕੁਝ ਅਪਮਾਨਜਨਕ ਟਿੱਪਣੀਆਂ ਦੇ ਚੱਲਦਿਆਂ ਸਸਪੈਂਡ ਕਰ ਦਿੱਤਾ ਸੀ। ਹੁਣ ਕੰਗਨਾ ਟੀਮ ਕੰਗਨਾ ਰਣੌਤ ਅਕਾਊਂਟ ਰਾਹੀਂ ਆਪਣੀ ਗੱਲ ਰੱਖ ਰਹੀ ਹੈ। ਟੀਮ ਕੰਗਨਾ ਰਣੌਤ ਦੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਕੀਤੇ ਗਏ ਟਵੀਟ 'ਚ ਲਿਖਿਆ ਹੈ 'ਮੇਰੇ ਦੋਸਤ ਇਥੇ ਮੇਰੀਆਂ ਗੱਲਾਂ ਨੂੰ ਇਕਤਰਫ਼ਾ ਮੰਨ ਸਕਦੇ ਹੋ, ਜੋ ਸਿੱਧੇ ਮੂਵੀ ਮਾਫ਼ੀਆ, ਰਾਸ਼ਟਰ ਵਿਰੋਧੀ ਵਿਚਾਰਾਂ ਤੇ ਹਿੰਦੂਆਂ ਤੋਂ ਡਰਾਉਣ ਵਾਲੇ ਰੈਕੇਟ ਖ਼ਿਲਾਫ਼ ਹੁੰਦੀ ਹੈ। ਮੈਨੂੰ ਪਤਾ ਹੈ ਕਿ ਮੇਰੇ ਕੋਲ ਇੱਥੇ ਸੀਮਤ ਸਮਾਂ ਹੈ, ਉਹ ਮੇਰਾ ਅਕਾਊਂਟ ਕਿਸੇ ਵੀ ਸਮੇਂ ਸਸਪੈਂਡ ਕਰਵਾ ਸਕਦੇ ਹਨ। ਫ਼ਿਰ ਵੀ ਮੇਰੇ ਕੋਲ ਸਾਂਝੀਆਂ ਕਰਨ ਲਈ ਕਾਫ਼ੀ ਕੁਝ ਹੈ ਪਰ ਮੈਂ ਇਸ ਸਮੇਂ ਦੀ ਵਰਤੋਂ ਇਨ੍ਹਾਂ ਨੂੰ ਬੇਨਕਾਬ ਕਰਨ 'ਚ ਕਰਾਂਗੀ।'
PunjabKesari
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਟਵਿੱਟਰ ਰਾਹੀਂ ਬਾਲੀਵੁੱਡ ਸਟਾਰਜ਼ 'ਤੇ ਨਿਸ਼ਾਨਾ ਸਾਧ ਰਹੀ ਹੈ। ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਕੰਗਨਾ ਨੇ ਬਿਨਾਂ ਡਰੇ ਕਈ ਵੱਡੇ ਫ਼ਿਲਮੀ ਸਿਤਾਰਿਆਂ ਤੇ ਪ੍ਰੋਡਿਊਸਰਾਂ ਦੇ ਨਾਂ ਲੈ ਕੇ ਕਈ ਗੰਭੀਰ ਦੋਸ਼ ਲਾਏ ਹਨ।


author

sunita

Content Editor

Related News