ਕੰਗਨਾ ਦੇ ਦਫ਼ਤਰ 'ਚ BMC ਨੇ ਕੀਤੀ ਮਾੜੀ ਹਰਕਤ, ਕਿਹਾ 'ਮੈਡਮ ਦੀ ਕਰਤੂਤ ਦਾ ਨਤੀਜਾ ਸਾਰਿਆਂ ਨੂੰ ਭਰਨਾ ਹੋਵੇਗਾ'

09/08/2020 9:56:57 AM

ਨਵੀਂ ਦਿੱਲੀ (ਬਿਊਰੋ) : ਸੋਮਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਗ੍ਰਹਿ ਮੰਤਰਾਲੇ ਨੇ Y ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਐਲਾਨ ਕੀਤਾ, ਉਥੇ ਹੀ ਮੁੰਬਈ 'ਚ ਕੰਗਨਾ ਦੀ ਪ੍ਰੋਡੈਕਸ਼ਨ ਕੰਪਨੀ ਦੇ ਦਫ਼ਤਰ 'ਚ ਬ੍ਰਹਿਣਮੁੰਬਈ ਮਿਊਨਸਿਪਲ ਕਾਰਪੋਰੇਸ਼ਨ ਯਾਨੀਕਿ ਬੀ. ਐੱਮ. ਸੀ. ਨੇ ਛਾਪਾ ਮਾਰ ਦਿੱਤਾ। ਬੀ. ਐੱਮ. ਸੀ. ਦੇ ਅਧਿਕਾਰੀ ਕੰਗਨਾ ਦੇ ਦਫ਼ਤਰ 'ਚ ਗ਼ੈਰਕਾਨੂੰਨੀ ਨਿਰਮਾਣ ਦੀ ਜਾਂਚ ਕਰ ਰਹੇ ਹਨ। ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗ਼ੈਰ ਕਾਨੂੰਨੀ ਕੰਮ ਨਹੀਂ ਕੀਤਾ ਹੈ।

They have forcefully taken over my office measuring everything, also harassing my neighbors when they retorted @mybmc officials used language like ,” वो जो मैडम है उसकी करतूत का परिणाम सबको भरना होगा” I am informed tomorrow they are demolishing my property 🙂 pic.twitter.com/efUOGJDve1

— Kangana Ranaut (@KanganaTeam) September 7, 2020

ਕੰਗਨਾ ਨੇ ਟਵਿੱਟਰ ਰਾਹੀਂ ਛਾਪੇਮਾਰੀ ਦੀ ਜਾਣਕਾਰੀ ਦਿੱਤੀ। ਟਵੀਟ ਕਰਕੇ ਕੰਗਨਾ ਨੇ ਲਿਖਿਆ, 'ਇਹ ਮੁੰਬਈ 'ਚ 'ਮਣੀਕਰਨਿਕਾ' ਫ਼ਿਲਮ ਦਾ ਆਫਿਸ ਹੈ, ਜਿਸ ਨੂੰ ਮੈਂ 15 ਸਾਲ ਤੋਂ ਮਿਹਨਤ ਕਰਕੇ ਕਮਾਇਆ ਹੈ। ਮੇਰਾ ਜ਼ਿੰਦਗੀ 'ਚ ਇੱਕ ਹੀ ਸੁਫ਼ਨਾ ਸੀ, ਮੈਂ ਜਦੋਂ ਫ਼ਿਲਮ ਨਿਰਮਾਤਾ ਬਣਾਂ, ਮੇਰਾ ਆਪਣਾ ਖ਼ੁਦ ਦਾ ਦਫ਼ਤਰ ਹੋਵੇ ਪਰ ਲੱਗਦਾ ਹੈ, ਇਹ ਸੁਫ਼ਨਾ ਟੁੱਟਣ ਦਾ ਸਮਾਂ ਆ ਗਿਆ ਹੈ। ਅੱਜ ਉੱਥੇ ਅਚਾਨਕ ਬੀ. ਐੱਮ. ਸੀ. ਦੇ ਕੁਝ ਲੋਕ ਆਏ ਹਨ।'

ये मुंबई में मणिकर्णिका फ़िल्म्ज़ का ऑफ़िस है, जिसे मैंने पंद्रह साल मेहनत कर के कमाया है, मेरा ज़िंदगी में एक ही सपना था मैं जब भी फ़िल्म निर्माता बनूँ मेरा अपना खुद का ऑफ़िस हो, मगर लगता है ये सपना टूटने का वक़्त आ गया है, आज वहाँ अचानक @mybmc के कुछ लोग आए हैं 🙂 pic.twitter.com/C7zGe8ZyGe

— Kangana Ranaut (@KanganaTeam) September 7, 2020

ਕੰਗਨਾ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਜ਼ਬਰਦਸਤੀ ਮੇਰੇ ਦਫ਼ਤਰ 'ਤੇ ਛਾਪਾ ਮਾਰਿਆ ਹੈ। ਛਾਣਬੀਨ ਕਰ ਰਹੇ ਹਨ। ਜਦੋਂ ਮੇਰੇ ਗੁਆਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਵੀ ਧਮਕਾ ਰਹੇ ਹਨ। ਉਨ੍ਹਾਂ ਦੀ ਭਾਸ਼ਾ ਕੁਝ ਇਸ ਤਰ੍ਹਾਂ ਸੀ- 'ਉਹ ਜੋ ਮੈਡਮ ਹੈ, ਉਸ ਦੀ ਕਰਤੂਤ ਦਾ ਨਤੀਜਾ ਸਾਰਿਆਂ ਨੂੰ ਭਰਨਾ ਹੋਵੇਗਾ।' ਮੈਨੂੰ ਦੱਸਿਆ ਗਿਆ ਹੈ ਕਿ ਕੱਲ੍ਹ ਮੇਰੀ ਪ੍ਰਾਪਰਟੀ ਨੂੰ ਸੁੱਟਿਆ ਜਾਵੇਗਾ। ਮੇਰੇ ਕੋਲ ਕਾਗਜ਼ਾਤ ਹਨ। ਬੀ. ਐੱਮ. ਸੀ. ਦੀਆਂ ਮਨਜ਼ੂਰੀਆਂ ਹਨ। ਮੇਰੀ ਪ੍ਰਾਪਰਟੀ 'ਚ ਕੁਝ ਵੀ ਗ਼ੈਰਕਾਨੂੰਨੀ ਨਹੀਂ ਹੈ। ਗ਼ੈਰ ਨਿਰਮਾਣ ਦੇਖਣ ਲਈ ਬੀ. ਐੱਮ. ਸੀ. ਨੂੰ ਇਕ ਸਟ੍ਰਕਚਰ ਪਲਾਨ ਨਾਲ ਨੋਟਿਸ ਭੇਜਣਾ ਚਾਹੀਦਾ। ਅੱਜ ਉਨ੍ਹਾਂ ਨੂੰ ਬਿਨਾਂ ਪਹਿਲਾਂ ਸੂਚਨਾ ਦੇ ਮੇਰੀ ਥਾਂ 'ਤੇ ਛਾਪਾ ਮਾਰਿਆ ਹੈ, ਕੱਲ੍ਹ ਨੂੰ ਇਸ ਨੂੰ  ਸੁੱਟ ਵੀ ਦੇਣਗੇ।'

Movie Mafia today you might break my face n my house using your powerful friends, it will give you momentary happiness but if you are clever you will know my end is my beginning, you will end me here I will rise somewhere else ... trust me it will hurt you even more 🙂

— Kangana Ranaut (@KanganaTeam) September 7, 2020

ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕੰਗਨਾ ਨੂੰ ਕਿਹਾ 'ਹਰਾਮਖੋਰ ਲੜਕੀ'
ਸ਼ਿਵਸੈਨਾ ਨੇਤਾ ਸੰਜੇ ਰਾਊਤ ਵੱਲੋਂ 'ਹਰਾਮਖੋਰ ਲੜਕੀ' ਕਹਿਣ 'ਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਜਿਹੀ ਘਟੀਆ ਮਾਨਸਿਕਤਾ ਲਈ ਦੇਸ਼ ਦੀਆਂ ਕਰੋੜਾਂ ਧੀਆਂ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹਤ ਰਾਊਤ ਵਰਗੇ ਨੇਤਾਵਾਂ ਕਾਰਨ ਹੀ ਮਿਲਦਾ ਹੈ। ਜਦੋਂ ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਨੇ ਕਿਹਾ ਸੀ ਕਿ ਭਾਰਤ 'ਚ ਡਰ ਲੱਗਦਾ ਹੈ ਤਾਂ ਕਿਸੇ ਨੇ ਉਨ੍ਹਾਂ ਨੂੰ ਹਰਾਮਖੋਰ ਨਹੀਂ ਕਿਹਾ।

ਕੰਗਨਾ ਦਾ ਸੰਜੇ ਰਾਊਤ ਨੂੰ ਕਰਾਰਾ ਜਵਾਬ 
ਕੰਗਨਾ ਨੇ ਵੀਡੀਓ ਟਵੀਟ ਕਰ ਕੇ ਕਿਹਾ, 'ਮੈਂ ਮੁੰਬਈ ਪੁਲਸ ਦੀ ਤਾਰੀਫ਼ ਕਰਦੇ ਨਹੀਂ ਥੱਕਦੀ ਸੀ। ਪਾਲ ਘਰ ਮੌਬ ਲਿੰਚਿੰਗ ਮਾਮਲੇ 'ਚ ਪੁਲਸ ਕਿਉਂ ਮੂਕ ਦਰਸ਼ਨ ਬਣੀ ਰਹੀ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ਤਕ ਦਰਜ ਨਹੀਂ ਕੀਤੀ ਗਈ। ਜੇਕਰ ਇਨ੍ਹਾਂ ਮਾਮਲਿਆਂ 'ਚ ਮੈਂ ਮੁੰਬਈ ਪੁਲਸ ਦੀ ਨਿਖੇਧੀ ਕੀਤੀ ਹੈ ਤਾਂ ਇਹ ਪ੍ਰਗਟਾਵੇ ਦੀ ਆਜ਼ਾਦੀ ਹੈ। ਦੇਸ਼ ਆਜ਼ਾਦ ਹੈ। ਮੈਨੂੰ ਬੋਲਣ ਤੇ ਦੇਸ਼ 'ਚ ਕਿਤੇ ਵੀ ਜਾਣ ਦਾ ਹੱਕ ਨਹੀਂ ਹੈ।' ਕੰਗਨਾ ਨੇ ਕਿਹਾ, 'ਸੰਜੇ ਰਾਊਤ, ਜੀ ਤੁਸੀਂ ਮਹਾਰਾਸ਼ਟਰ ਨਹੀਂ। ਮੈਂ ਮਹਾਰਾਸ਼ਟਰ ਦੀ ਨਹੀਂ ਤੁਹਾਡੀ ਨਿੰਦਾ ਕੀਤੀ ਹੈ। ਮੇਰਾ ਜਬੜਾ ਤੋੜਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਤੁਸੀਂ ਤੇ ਤੁਹਾਡੇ ਲੋਕਾਂ ਨੇ ਮੇਰਾ ਜਬੜਾ ਤੋੜਨਾ ਹੈ, ਮਾਰਨਾ ਹੈ, ਤਾਂ ਮਾਰੋ। ਇਸ ਦੇਸ਼ ਦੀ ਮਿੱਟੀ ਅਜਿਹੇ ਹੀ ਖੂਨ ਨਾਲ ਸਿੰਜੀ ਗਈ ਹੈ, ਦੇਸ਼ ਦੀ ਗਰਿਮਾ ਤੇ ਮਾਣ ਮਰਿਆਦਾ ਲਈ ਦੇ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ ਹੈ। ਮੈਂ ਵੀ ਬਲਿਦਾਨ ਦੇਣ ਨੂੰ ਤਿਆਰ ਹਾਂ।'

ਹਰ ਕੋਈ ਲਕਸ਼ਮੀ ਬਾਈ ਤੇ ਭਗਤ ਸਿੰਘ ਚਾਹੁੰਦਾ ਹੈ ਪਰ ਆਪਣੇ ਘਰ 'ਚ ਨਹੀਂ
ਪਿਤਾ ਅਮਰਦੀਪ ਸਿੰਘ ਰਣੌਤ ਦੀ ਸਿੱਖਿਆ ਤੋਂ ਬਾਅਦ ਸ਼ਨੀਵਾਰ ਰਾਤ ਕੰਗਨਾ ਰਣੌਤ ਸ਼ਾਂਤ ਹੋ ਗਈ ਸੀ। ਪਿਤਾ ਜੱਦੀ ਘਰ ਮੰਡੀ ਦੇ ਭਾਂਵਲਾ ਤੋਂ ਮਨਾਲੀ ਪੁੱਜੇ ਸਨ। ਇਸ 'ਤੇ ਕੰਗਨਾ ਨੇ ਮਾਂ ਆਸ਼ਾ ਰਣੌਤ ਨਾਲ ਵਾਅਦਾ ਕੀਤਾ ਕਿ ਉਹ ਹੁਣ ਕਿਸੇ ਨਾਲ ਪੰਗਾ ਨਹੀਂ ਲਵੇਗੀ। ਘਰ 'ਤੇ ਹੋਈ ਚਰਚਾ ਦੀ ਵੀਡੀਓ ਕੰਗਨਾ ਨੇ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ, 'ਤੁਸੀਂ ਮਾਫ਼ੀਆ ਨਾਲ ਲੜ ਸਕਦੇ ਹੋ। ਸਰਕਾਰ ਨੂੰ ਚੁਣੌਤੀ ਦੇ ਸਕਦੇ ਹੋ ਪਰ ਘਰ 'ਚ ਭਾਵਨਾਤਮਕ ਬਲੈਕਮੇਲਿੰਗ ਨਾਲ ਨਜਿੱਠਣਾ ਮੁਸ਼ਕਲ ਹੈ। ਮੇਰੇ ਘਰ 'ਚ ਜੋ ਹੋਇਆ ਉਹ ਸਭ ਤੁਸੀਂ ਦੇਖ ਸਕਦੇ ਹੋ।'

ਕੰਗਨਾ ਮੁਆਫ਼ੀ ਮੰਗੇ ਤਾਂ ਮੈਂ ਸੋਚਾਂਗਾ : ਰਾਊਤ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਮੁੰਬਈ ਤੇ ਮਹਾਰਾਸ਼ਟਰ ਬਾਰੇ ਇਤਰਾਜ਼ਯੋਗ ਬਿਆਨ ਦੇਣ 'ਤੇ ਕੰਗਨਾ ਰਣੌਤ ਜੇਕਰ ਮੁਆਫ਼ੀ ਮੰਗਦੀ ਹੈ ਤਾਂ ਉਹ ਵੀ ਉਨ੍ਹਾਂ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗਣ ਦੇ ਸਵਾਲ 'ਤੇ ਰਾਊਤ ਨੇ ਕਿਹਾ ਕਿ ਮੁੰਬਈ 'ਚ ਰਹਿਣ ਵਾਲਾ ਤੇ ਇੱਥੇ ਕੰਮ ਕਰਨ ਵਾਲਾ ਕੋਈ ਵਿਅਕਤੀ ਜੇਕਰ ਮੁੰਬਈ, ਮਹਾਰਾਸ਼ਟਰ ਜਾਂ ਮਰਾਠੀਆਂ ਬਾਰੇ ਗ਼ਲਤ ਬਿਆਨ ਦਿੰਦਾ ਹੈ ਤਾਂ ਉਸ ਨੂੰ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ। ਉਸ ਤੋਂ ਬਾਅਦ ਮੈਂ ਸੋਚਾਂਗਾ ਕਿ ਆਪਣੇ ਬਿਆਨ ਲਈ ਮੁਆਫ਼ੀ ਮੰਗਾਂ ਜਾਂ ਨਹੀਂ।


sunita

Content Editor

Related News