ਭਰਾ ਦੀ ਰਿਸ਼ੈਪਸਨ ਪਾਰਟੀ 'ਚ ਕੰਗਨਾ ਨੇ ਪਹਾੜੀ ਗੀਤ 'ਤੇ ਕੀਤਾ ਸ਼ਾਨਦਾਰ ਡਾਂਸ (ਵੀਡੀਓ)

Monday, Nov 16, 2020 - 11:04 AM (IST)

ਭਰਾ ਦੀ ਰਿਸ਼ੈਪਸਨ ਪਾਰਟੀ 'ਚ ਕੰਗਨਾ ਨੇ ਪਹਾੜੀ ਗੀਤ 'ਤੇ ਕੀਤਾ ਸ਼ਾਨਦਾਰ ਡਾਂਸ (ਵੀਡੀਓ)

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੇ ਭਰਾ ਅਕਸ਼ਤ ਰਣੌਤ ਦੇ ਵਿਆਹ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਬੀਤੇ ਕੁਝ ਦਿਨ ਕੰਗਨਾ ਦੇ ਭਰਾ ਅਕਸ਼ਤ ਦਾ ਵਿਆਹ ਰਿਤੂ ਸਾਂਗਵਾਨ ਨਾਲ ਹੋਇਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਹੁਣ ਅਕਸ਼ਤ ਦੇ ਵੈਡਿੰਗ ਰਿਸ਼ੈਪਸਨ ਪਾਰਟੀ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Kangana Ranaut (@kanganaranaut)

ਦੱਸ ਦਈਏ ਕਿ ਹਾਲ ਹੀ 'ਚ ਕੰਗਨਾ ਰਣੌਤ ਦਾ ਇਕ ਡਾਂਸ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕੰਗਨਾ ਆਪਣੀ ਨਵੀਂ ਭਾਬੀ ਰਿਤੂ ਨਾਲ ਪਹਾੜੀ ਗੀਤ 'ਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆਈ।

PunjabKesari

ਇਸ ਵੀਡੀਓ ਨੂੰ ਕੰਗਨਾ ਰਣੌਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝੀ ਕਰਦਿਆਂ ਕੰਗਨਾ ਨੇ ਕੈਪਸ਼ਨ 'ਚ ਲਿਖਿਆ ਹੈ, 'ਮੈਨੂੰ ਹਰ ਤਰ੍ਹਾਂ ਦੇ ਲੋਕ ਗੀਤ ਬਹੁਤ ਪਸੰਦ ਹਨ। ਅੱਜ ਮੇਰੇ ਭਰਾ ਦੀ ਧਾਮ ਹੈ, ਜਿੱਥੇ ਪਹਾੜੀ ਕਲਾਕਾਰਾਂ ਦੁਆਰਾ ਗਾਇਆ ਗਿਆ ਇਕ ਕਾਂਗੜੀ ਗੀਤ ਹੈ।

PunjabKesari

ਇਸ ਗੀਤ ਦੇ ਅਰਥ ਨੇ ਇਕ ਔਰਤ ਆਪਣੀ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ।' ਦਰਸ਼ਕਾਂ ਨੂੰ ਕੰਗਨਾ ਰਣੌਤ ਦਾ ਇਹ ਸ਼ਾਨਦਾਰ ਡਾਂਸ ਵੀਡੀਓ ਕਾਫ਼ੀ ਪਸੰਦ ਆ ਰਿਹਾ ਹੈ।

PunjabKesari


author

sunita

Content Editor

Related News