ਕੰਗਣਾ ਰਣੌਤ ਆਪਣਾ ਇੱਕ ਹੋਰ ਸੁਫ਼ਨਾ ਪੂਰਾ ਕਰਨ ਲਈ ਪਹੁੰਚੀ ਮਨਾਲੀ, ਸਾਂਝੀਆਂ ਕੀਤੀਆਂ ਤਸਵੀਰਾਂ
Tuesday, Feb 23, 2021 - 04:22 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਆਪਣਾ ਇਕ ਹੋਰ ਸੁਫ਼ਨਾ ਪੂਰਾ ਕਰਨ ਜਾ ਰਹੀ ਹੈ। ਕੰਗਨਾ ਦੀ ਟੀਮ ਉਨ੍ਹਾਂ ਦੇ ਇਸ ਸੁਫ਼ਨੇ ਨੂੰ ਪੂਰਾ ਕਰਨ ਵਿਚ ਜੁਟੀ ਹੋਈ ਹੈ ਅਤੇ ਇਸ ਗੱਲ ਦਾ ਖ਼ੁਲਾਸਾ ਖ਼ੁਦ ਕੰਗਨਾ ਨੇ ਕੀਤਾ ਹੈ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਰਹੀਂ ਦੱਸਿਆ ਹੈ ਕਿ ਉਹ ਆਪਣਾ ਪਹਿਲਾ ਰੈਸਟੋਰੈਂਟ ਮਨਾਲੀ ਵਿਚ ਖੋਲ੍ਹਣ ਜਾ ਰਹੀ ਹੈ।
ਇਹ ਵੀ ਪੜ੍ਹੋ: ਕਰੀਨਾ ਕਪੂਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਨੈਨੀ ਦੀ ਗੋਦ ’ਚ ਨਜ਼ਰ ਆਇਆ ਤੈਮੂਰ ਦਾ ਭਰਾ
ਕੰਗਨਾ ਨੇ ਆਪਣੇ ਇਸ ਸੁਫ਼ਨੇ ਦੇ ਬਾਰੇ ਲਿਖਿਆ, ‘ਮੈਂ ਆਪਣੇ ਨਵੇਂ ਸੁਫ਼ਨੇ, ਨਵੇਂ ਵੈਂਚਰ ਦੇ ਬਾਰੇ ਵਿਚ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਕੁੱਝ ਅਜਿਹਾ ਜੋ ਸਾਨੂੰ ਹੋਰ ਵੀ ਨੇੜੇ ਲਿਆ ਦੇਵੇਗਾ। ਫ਼ਿਲਮਾਂ ਦੇ ਇਲਾਵਾ ਮੇਰਾ ਦੂਜਾ ਪੈਸ਼ਨ ਹੈ ਖਾਣਾ ਹੁਣ ਮੈਂ 6n2 ਇੰਡਸਟਰੀ ਵਿਚ ਆਪਣਾ ਪਹਿਲਾ ਕਦਮ ਰੱਖ ਰਹੀ ਹਾਂ। ਮਨਾਲੀ ਵਿਚ ਆਪਣਾ ਪਹਿਲਾ ਕੈਫੇ ਅਤੇ ਰੈਸਟੋਰੈਂਟ ਖੋਲ੍ਹਣ ਜਾ ਰਹੀ ਹਾਂ। ਮੇਰੀ ਜ਼ਬਰਦਸਤ ਟੀਮ ਦਾ ਧੰਨਵਾਦ ਜੋ ਇਸ ਕੰਮ ਵਿਚ ਲੱਗੀ ਹੈ ਅਤੇ ਇਕ ਬਿਹਤਰੀਨ ਚੀਜ਼ ਤੁਹਾਡੇ ਸਾਹਮਣੇ ਲਿਆਏਗੀ, ਧੰਨਵਾਦ।’
ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।