ਸ਼ੂਟਿੰਗ ਤੋਂ ਬਾਅਦ ਸ਼ਾਪਿੰਗ ’ਤੇ ਨਿਕਲੀ ਕੰਗਨਾ ਰਣੌਤ, ਖਰੀਦੇ ਮਿੱਟੀ ਦੇ ਭਾਂਡੇ (ਵੀਡੀਓ)

Wednesday, Feb 17, 2021 - 11:39 AM (IST)

ਸ਼ੂਟਿੰਗ ਤੋਂ ਬਾਅਦ ਸ਼ਾਪਿੰਗ ’ਤੇ ਨਿਕਲੀ ਕੰਗਨਾ ਰਣੌਤ, ਖਰੀਦੇ ਮਿੱਟੀ ਦੇ ਭਾਂਡੇ (ਵੀਡੀਓ)

ਮੁੰਬਈ : ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨ੍ਹੀਂ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਸ਼ੂਟਿੰਗ ਕਰਨ ਲਈ ਉਹ ਮੱਧ ਪ੍ਰਦੇਸ਼ ਗਈ ਹੋਈ ਸੀ। ਇਸ ਦੌਰਾਨ ਰਾਤ ਨੂੰ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਅਦਾਕਾਰਾ ਐੱਮ.ਪੀ. ਦੇ ਬੈਤੂਲ ’ਚ ਸ਼ਾਪਿੰਗ ਕਰਨ ਨਿਕਲੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 
ਕੰਗਨਾ ਨੇ ਇਹ ਵੀਡੀਓ ਪ੍ਰਸ਼ੰਸ਼ਕਾਂ ਲਈ ਪੇਜ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਜ਼ਮੀਨ ’ਤੇ ਬੈਠ ਕੇ ਮਿੱਟੀ ਦੇ ਭਾਂਡਿਆਂ ਦੀ ਖਰੀਦਾਰੀ ਕਰਦੀ ਦਿਖਾਈ ਦੇ ਰਹੀ ਹੈ। ਸ਼ਾਂਪਿੰਗ ਤੋਂ ਬਾਅਦ ਕੰਗਨਾ ਕੁਝ ਦੇਰ ਦੁਕਾਨ ’ਤੇ ਰੁਕੀ। ਉਸ ਦੌਰਾਨ ਕੰਗਨਾ ਨੇ ਮਿੱਟੀ ਦੇ ਭਾਂਡਿਆਂ ਵਾਲੀ ਦੁਕਾਨ ਦੇ ਮਾਲਕ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਮਿੱਟੀ ਦੇ ਭਾਂਡਿਆਂ ਦੇ ਬਾਰੇ ’ਚ ਕਾਫ਼ੀ ਜਾਣਕਾਰੀ ਵੀ ਲਈ। ਕੁਝ ਦੇਰ ਰੁੱਕਣ ਤੋਂ ਬਾਅਦ ਕੰਗਨਾ ਉਥੋਂ ਨਿਕਲ ਗਈ ਪਰ ਉਸ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। 

PunjabKesari
ਜਾਣਕਾਰੀ ਮੁਤਾਬਕ ਕੰਗਨਾ ਨੇ ਉਸ ਦੁਕਾਨ ਤੋਂ 780 ਰੁਪਏ ਦੀ ਸ਼ਾਂਪਿੰਗ ਕੀਤੀ। ਦੁਕਾਨ ਤੋਂ ਅਦਾਕਾਰਾ ਨੇ ਮਿੱਟੀ ਦੇ ਕੱਪ, ਮਿੱਟੀ ਦਾ ਜਗ ਅਤੇ ਕੁਝ ਗਿਲਾਸ ਖਰੀਦੇ। ਕੰਗਨਾ ਦੇ ਉੱਥੇ ਪਹੁੰਚਦੇ ਹੀ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਨਾਲ ਸੈਲਫੀਆਂ ਵੀ ਖਿੱਚਵਾਈਆਂ ਅਤੇ ਆਟੋਗ੍ਰਾਫਸ ਵੀ ਦਿੱਤੇ।

Finally night shifts are over, went shopping in Betul yesterday, bought many beautiful earthenware, there are so many things to admire and love about Madhya Pradesh, falling in love every day ❤️ https://t.co/hXjZMoph8q

— Kangana Ranaut (@KanganaTeam) February 16, 2021
ਇਸ ਵੀਡੀਓ ਨੂੰ ਕੰਗਨਾ ਨੇ ਆਪਣੇ ਟਵਿਟਰ ਹੈਂਡਲ ’ਤੇ ਟਵੀਟ ਕਰਦੇ ਹੋਏ ਲਿਖਿਆ ਕਿ ਆਖ਼ਿਰਕਾਰ ਰਾਤ ਦੀ ਸ਼ਿਫਟ ਖ਼ਤਮ ਹੋ ਗਈ ਹੈ। ਕੱਲ ਬੈਤੂਲ ’ਚ ਖਰੀਦਾਰੀ ਕਰਨ ਗਈ ਅਤੇ ਸੁੰਦਰ ਮਿੱਟੀ ਦੇ ਭਾਂਡੇ ਖਰੀਦੇ। ਮੱਧ ਪ੍ਰਦੇਸ਼ ਦੀ ਤਾਰੀਫ਼ ਕਰਨ ਅਤੇ ਪਿਆਰ ਕਰਨ ਲਈ ਬਹੁਤ ਕੁਝ ਹੈ।

PunjabKesari ਕੰਗਨਾ ਦੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਗੱਲ ਕਰੀਏ ਤਾਂ ਇਹ ਇਕ ਸਪਾਈ-ਐਕਸ਼ਨ ਫ਼ਿਲਮ ਹੈ ਜਿਸ ’ਚ ਅਦਾਕਾਰਾ ਇਕ ਸੀਕ੍ਰੇਟ ਸਰਵਿਸ ਏਜੰਟ ਦੇ ਕਿਰਦਾਰ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਕੰਗਨਾ ਦਾ ‘ਧਾਕੜ’ ਅੰਦਾਜ਼ ਦਿਖਾਈ ਦੇਣ ਵਾਲਾ ਹੈ। ਇਹ ਫ਼ਿਲਮ 1 ਅਕਤੂਬਰ 2021 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦਾ ਡਾਇਰੈਕਸ਼ਨ ਰਜਨੀਸ਼ ਰਾਜੀ ਘਈ ਕਰ ਰਹੇ ਹਨ। 


author

Aarti dhillon

Content Editor

Related News