ਹਿਮਾਚਲ ’ਚ ਚੱਟਾਨਾਂ ਖਿਸਕਣ ਕਾਰਨ ਕੰਗਨਾ ਰਣੌਤ ਦੀ ਪ੍ਰਸ਼ੰਸਕ ਦੀ ਹੋਈ ਮੌਤ, ਭਾਵੁਕ ਪੋਸਟ ਕੀਤੀ ਸਾਂਝੀ

2021-07-26T14:17:10.967

ਮੁੰਬਈ (ਬਿਊਰੋ)– ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਜਾਰੀ ਹੈ, ਉਥੇ ਹੀ ਬਹੁਤ ਸਾਰੇ ਇਲਾਕਿਆਂ ’ਚ ਇਹ ਆਫ਼ਤ ਦੀ ਗੱਲ ਬਣ ਗਈ ਹੈ। ਕਈ ਥਾਵਾਂ ’ਤੇ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਆਫ਼ਤ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਵਿਚਾਲੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਇਕ ਪ੍ਰਸ਼ੰਸਕ ਦੀ ਜਾਨ ਚਲੀ ਗਈ ਹੈ, ਜਿਸ ਲਈ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਦੁੱਖ ਪ੍ਰਗਟਾਇਆ ਹੈ।

PunjabKesari

ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਕੰਗਨਾ ਦੀ ਇਕ ਫੈਨ ਦੀ ਬੀਤੇ ਦਿਨੀਂ ਚੱਟਾਨਾਂ ਖਿਸਕਣ ਕਾਰਨ ਜਾਨ ਚਲੀ ਗਈ ਹੈ। ਅਜਿਹੇ ’ਚ ਉਸ ਨੇ ਪ੍ਰਸ਼ੰਸਕ ਲਈ ਸੋਸ਼ਲ ਮੀਡੀਆ ’ਤੇ ਦੁੱਖ ਪ੍ਰਗਟਾਇਆ ਹੈ। ਕੰਗਨਾ ਦੀ ਇਸ ਪ੍ਰਸ਼ੰਸਕ ਦਾ ਨਾਂ ਡਾ. ਦੀਪਾ ਸ਼ਰਮਾ ਸੀ। ਐਤਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿਸਕਣ ਕਾਰਨ ਦੀਪਾ ਸ਼ਰਮਾ ਦੀ ਜਾਨ ਚਲੀ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ : ਕੀ ਪ੍ਰੈਗਨੈਂਟ ਹੈ ਨੇਹਾ ਕੱਕੜ? ਤੰਗ ਕੱਪੜੇ ਛੱਡ ਖੁੱਲ੍ਹੇ ਕੱਪੜਿਆਂ ’ਚ ਆਈ ਨਜ਼ਰ, ਦੇਖੋ ਤਸਵੀਰਾਂ

ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਦੀ ਪੋਸਟ ਦੀ ਸਟੋਰੀ ’ਤੇ ਦੀਪਾ ਸ਼ਰਮਾ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਦੀਪਾ ਸ਼ਰਮਾ ਲਈ ਭਾਵੁਕ ਪੋਸਟ ਲਿਖੀ ਹੈ। ਕੰਗਨਾ ਨੇ ਆਪਣੀ ਪੋਸਟ ’ਚ ਲਿਖਿਆ, ‘ਉਹ ਬਹੁਤ ਸ਼ਾਨਦਾਰ ਪ੍ਰਸ਼ੰਸਕ ਸੀ, ਉਸ ਨੇ ਮੈਨੂੰ ਫੁੱਲ, ਪਿਆਰੇ ਖ਼ਤ, ਤੋਹਫ਼ੇ ਤੇ ਮਠਿਆਈਆਂ ਭੇਜੀਆਂ ਸਨ। ਉਹ ਮੇਰੇ ਮਨਾਲੀ ਵਾਲੇ ਘਰ ’ਚ ਵੀ ਆ ਚੁੱਕੀ ਹੈ। ਕਿਸੇ ਵੱਡੇ ਝਟਕੇ ਵਾਂਗ ਲੱਗ ਰਿਹਾ ਹੈ, ਇਹ ਸੋਗ ਪ੍ਰਗਟਾਉਣ ਤੋਂ ਵੀ ਵੱਧ ਕੇ ਹੈ।’

PunjabKesari

ਕੰਗਨਾ ਨੇ ਦੀਪਾ ਸ਼ਰਮਾ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਆਪਣੀ ਦੂਸਰੀ ਪੋਸਟ ’ਚ ਲਿਖਿਆ, ‘ਮੈਨੂੰ ਯਾਦ ਹੈ ਕਿ ਮੈਂ ਜੈਪੁਰ ’ਚ ‘ਮਣੀਕਰਣਿਕਾ’ ਦੀ ਸ਼ੂਟਿੰਗ ਕਰ ਰਹੀ ਸੀ। ਮੇਰੇ ਬਹੁਤ ਸਾਰੇ ਪ੍ਰਸ਼ੰਸਕ ਹੋਟਲ ਦੀ ਲਾਬੀ ’ਚ ਮੇਰਾ ਇੰਤਜ਼ਾਰ ਕਰ ਰਹੇ ਸਨ। ਮੈਂ ਪ੍ਰਸ਼ੰਸਕਾਂ ਦੀ ਭੀੜ ’ਤੇ ਧਿਆਨ ਨਹੀਂ ਦਿੱਤਾ ਪਰ ਦੀਪਾ ਨੇ ਮੈਨੂੰ ਦੇਖਿਆ ਤੇ ਚੀਕਣ ਲੱਗੀ। ਆ ਕੇ ਮੇਰੇ ਗਲੇ ਲੱਗ ਗਈ। ਉਸ ਤੋਂ ਬਾਅਦ ਅਸੀਂ ਦੋਵੇਂ ਸੰਪਰਕ ’ਚ ਸੀ ਪਰ ਅੱਜ ਦਾ ਦਿਨ ਕਾਫੀ ਭਿਆਨਕ ਹੈ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh