ਨਹੀਂ ਬਾਜ਼ ਆ ਰਹੀ ਕੰਗਨਾ ਰਣੌਤ, ਮਹਾਰਾਸ਼ਟਰ ਸਰਕਾਰ ਦੇ ਨਾਲ-ਨਾਲ ਆਮਿਰ ਖ਼ਾਨ ਨੂੰ ਵੀ ਲਿਆ ਲੰਬੇ ਹੱਥੀਂ
Thursday, Jun 17, 2021 - 01:03 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਮਾਮਲਾ ਉਸ ਦੇ ਪਾਸਪੋਰਟ ਰੀਨਿਊ (ਨਵੀਨੀਕਰਨ) ਕਰਾਉਣ ਨਾਲ ਜੁੜਿਆ ਹੋਇਆ ਹੈ। ਜਿਸ 'ਚ ਬੰਬੇ ਹਾਈ ਕੋਰਟ ਨੇ ਉਸ ਦੀ ਅਰਜ਼ੀ 'ਤੇ ਸੁਣਵਾਈ 25 ਜੂਨ ਤੱਕ ਵਧਾ ਦਿੱਤੀ ਹੈ ਪਰ ਇਸ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਕੰਗਨਾ ਨੇ ਆਮਿਰ ਖ਼ਾਨ ਦੇ ਅਸਹਿਣਸ਼ੀਲਤਾ ਵਾਲੇ ਬਿਆਨ ਦਾ ਜ਼ਿਕਰ ਕਰ ਦਿੱਤਾ ਹੈ।
ਸਿਰਫ਼ ਆਖ ਰਹੀ ਹਾਂ - ਕੰਗਨਾ ਰਣੌਤ
ਕੰਗਨਾ ਰਣੌਤ ਨੇ ਲਿਖਿਆ ''ਮਹਾਵਿਨਾਸ਼ਕਾਰੀ ਸਰਕਾਰ ਨੇ ਫਿਰ ਤੋਂ ਮੈਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਪਾਸਪੋਰਟ ਨਵੀਨੀਕਰਨ ਲਈ ਮੇਰੀ ਬੇਨਤੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਮੁੰਨਵਰ ਅਲੀ ਨਾਮ ਦੇ ਇੱਕ ਟਾਪੋਰੀ ਸੜਕ ਛਾਪ ਰੋਮਿਯਾ ਨੇ ਮੇਰੇ 'ਤੇ ਰਾਜਧ੍ਰੋਹ ਦਾ ਮੁਕੱਦਮਾ ਕੀਤਾ। ਅਦਾਲਤ ਨੇ ਮਾਮਲਾ ਲਗਭਗ ਖਾਰਜ ਕਰ ਦਿੱਤਾ ਸੀ ਅਤੇ ਕਾਰਨ ਦਿੱਤਾ ਕਿ ਮੇਰੀ ਬੇਨਤੀ ਅਸਪੱਸ਼ਟ ਹੈ। ਕਿਰਪਾ ਕਰਕੇ ਧਿਆਨ ਦੇਵੋ ਕਿ ਜਦੋਂ ਆਮਿਰ ਖ਼ਾਨ ਨੇ ਭਾਰਤ ਸਰਕਾਰ ਨੂੰ ਅਸਹਿਣਸ਼ੀਲ ਕਹਿ ਕੇ ਬੀਜੇਪੀ ਸਰਕਾਰ ਨੂੰ ਨਾਰਾਜ਼ ਕੀਤਾ ਸੀ, ਤਾਂ ਕਿਸੇ ਨੇ ਵੀ ਉਸ ਦੀਆਂ ਫ਼ਿਲਮਾਂ ਜਾਂ ਸ਼ੂਟਿੰਗਾਂ ਨੂੰ ਰੋਕਣ ਲਈ ਉਸ ਦਾ ਪਾਸਪੋਰਟ ਵਾਪਸ ਨਹੀਂ ਲਿਆ ਸੀ। ਕਿਸੇ ਵੀ ਤਰ੍ਹਾਂ ਨਾਲ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ ਸੀ।
ਇਹ ਸੀ ਹੁਣ ਤੱਕ ਦਾ ਮਾਮਲਾ
ਇਕ ਦਿਨ ਪਹਿਲਾਂ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਦੀ ਬੈਂਚ ਨੇ ਕੰਗਨਾ ਦੇ ਵਕੀਲ ਨੂੰ ਕਿਹਾ, ''ਕਿਹੜੀ ਅਥਾਰਟੀ ਨੇ ਤੁਹਾਨੂੰ ਇਨਕਾਰ ਕਰ ਦਿੱਤਾ? ਤੁਸੀਂ ਬਿਨਾਂ ਪਾਸਪੋਰਟ ਅਥਾਰਟੀ ਆਫ਼ ਇੰਡੀਆ ਨੂੰ ਪਾਰਟੀ ਬਣਾਏ ਬਗੈਰ ਉਸ ਦੇ ਖ਼ਿਲਾਫ਼ ਨਿਰਦੇਸ਼ ਮੰਗ ਰਹੇ ਹੋ? ਇਹ ਸਭ ਜ਼ੁਬਾਨੀ ਹੈ। ਪਾਸਪੋਰਟ ਦਾ ਨਵੀਨੀਕਰਨ ਪਾਸਪੋਰਟ ਅਥਾਰਟੀ ਦਾ ਕਾਰੋਬਾਰ ਹੈ ਨਾ ਕਿ ਪੀ. ਐੱਸ. ਆਈ. ਦਾ। ਇੱਕ ਥਾਣੇ ਨੂੰ ਇੱਕ ਬਿਨੈ ਪੱਤਰ ਦਿੱਤਾ ਗਿਆ ਸੀ ਅਤੇ ਤੁਸੀਂ ਇਸ ਦੇ ਵਿਰੁੱਧ ਅਦਾਲਤ 'ਚ ਪਹੁੰਚ ਕੀਤੀ ਹੈ।"
ਐਡਵੋਕੇਟ ਰਿਜਵਾਨ ਸਿੱਦੀਕੀ ਕੰਗਨਾ ਦੀ ਤਰਫੋਂ ਉਨ੍ਹਾਂ ਦੀ ਪ੍ਰਤੀਨਿਧਤਾ ਕਰ ਰਹੇ ਸਨ। ਉਸ ਨੇ ਕਿਹਾ ਸੀ ਕਿ ਜਦੋਂ ਕੰਗਨਾ ਆਪਣੇ ਪਾਸਪੋਰਟ ਨਵੀਨੀਕਰਨ ਲਈ ਫਾਰਮ ਭਰਨ ਗਈ ਤਾਂ ਉਸ ਨੂੰ ਦੱਸਿਆ ਗਿਆ ਕਿ ਦੇਸ਼ ਧ੍ਰੋਹ ਦੀ ਐੱਫ. ਆਈ. ਆਰ. ਇੱਕ ਸਮੱਸਿਆ ਹੋਵੇਗੀ। ਬੈਂਚ ਨੇ ਕਿਹਾ ਕਿ ਇਹ ਕਿਸੇ ਵੀ ਧਿਰ ਦੁਆਰਾ ਜ਼ੁਬਾਨੀ ਪ੍ਰਸਤੁਤੀ ਕਰਨ ਸਬੰਧੀ ਕੋਈ ਆਦੇਸ਼ ਪਾਸ ਨਹੀਂ ਕਰ ਸਕਦੀ।
ਨੋਟ- ਕੰਗਨਾ ਰਣੌਤ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।