ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੋਸਟ ਪਾ ਕੇ ਦੇਖੋ ਕੀ ਲਿਖਿਆ

11/30/2021 11:29:18 AM

ਮੁੰਬਈ (ਬਿਊਰੋ)– ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਪੁਲਸ ’ਚ ਧਮਕੀ ਦੇਣ ਵਾਲੇ ਬਠਿੰਡਾ ਦੇ ਇਕ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਹ ਗੱਲ ਖ਼ੁਦ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਨੇ ਅਜਿਹਾ ਕੀ ਕਰ ਦਿੱਤਾ ਕਿ ਸਾਰਾ ਅਲੀ ਖ਼ਾਨ ਨੂੰ ਮੰਗਣੀ ਪੈ ਗਈ ਮੁਆਫ਼ੀ?

ਇਸ ਪੋਸਟ ’ਚ ਕੰਗਨਾ ਨੇ ਐੱਫ. ਆਈ. ਆਰ. ਦੀ ਕਾਪੀ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਉਸ ਨੇ ਇਕ ਲੰਮਾ ਨੋਟ ਵੀ ਸਾਂਝਾ ਕੀਤਾ ਹੈ।

ਕੰਗਨਾ ਨੇ ਕੀ-ਕੀ ਲਿਖਿਆ ਪੋਸਟ ’ਚ

  • ਮੁੰਬਈ ’ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੈਂ ਲਿਖਿਆ ਸੀ ਕਿ ਗੱਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਾ, ਨਾ ਹੀ ਭੁੱਲਣਾ। ਇਸ ਤਰ੍ਹਾਂ ਦੀ ਹਰ ਘਟਨਾ ’ਚ ਅੰਦਰੂਨੀ ਗੱਦਾਰਾਂ ਦਾ ਸਭ ਤੋਂ ਵੱਡਾ ਹੱਥ ਸੀ। ਨਹੀਂ ਤਾਂ ਪਾਕਿਸਤਾਨੀ ਅੱਤਵਾਦੀਆਂ ਦੀ ਹਿੰਮਤ ਮੁੰਬਈ ’ਤੇ ਹਮਲਾ ਕਰਨ ਦੀ ਹੋ ਸਕਦੀ ਸੀ?
  • ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਲੀ ਮੇਰੀ ਇਸ ਪੋਸਟ ’ਤੇ ਮੈਨੂੰ ਦੇਸ਼ ਵਿਰੋਧੀ ਤਾਕਤਾਂ ਵਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਭਾਈ ਸਾਹਿਬ ਨੇ ਤਾਂ ਮੈਨੂੰ ਸ਼ਰੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਮੈਨੂੰ ਛੱਡੇਗਾ ਨਹੀਂ ਤੇ ਉਸੇ ਤਰ੍ਹਾਂ ਬਦਲਾ ਲਵੇਗਾ, ਜਿਵੇਂ ਊਧਮ ਸਿੰਘ ਨੇ ਜਨਰਲ ਡਾਇਰ ਤੋਂ ਲਿਆ ਸੀ।
  • ਇਸ ਤਰ੍ਹਾਂ ਦੀਆਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ, ‘ਹੁਣ ਤੂੰ ਸਿੱਖ ਕੌਮ ਦੀ ਗੱਦਾਰ ਹੈ, ਯਾਦ ਰੱਖਣਾ ਅਸੀਂ ਜਦੋਂ ਤਕ ਸਬਕ ਨਾ ਸਿਖਾ ਦੇਈਏ, ਉਦੋਂ ਤਕ ਚੈਨ ਨਾਲ ਨਹੀਂ ਬੈਠਾਂਗੇ। ਤੇਰੇ ਵਰਗੇ ਬਹੁਤ ਆਏ ਤੇ ਗਏ। ਊਧਮ ਸਿੰਘ ਨੇ ਜਨਰਲ ਡਾਇਰ ਤੋਂ 20 ਸਾਲ ਬਾਅਦ ਬਦਲਾ ਲਿਆ, ਤੇਰਾ ਨੰਬਰ ਵੀ ਜ਼ਰੂਰ ਲੱਗੇਗਾ। ਇਹ ਤੇਰੇ ਲਈ ਚੁਣੌਤੀ ਹੈ।’ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ ਨਾਂ ਲੈ ਕੇ ਧਮਕੀਆਂ ਦੇਣ ਵਾਲੇ ਨੂੰ ਦੱਸ ਦੇਵਾਂ ਕਿ ਸ਼ਹੀਦ ਊਧਮ ਸਿੰਘ ਕਿਸੇ ਇਕ ਕੌਮ ਦੇ ਨਹੀਂ ਹਨ, ਸਗੋਂ ਭਾਰਤ ਮਾਤਾ ਦੇ ਵੀਰ ਪੁੱਤਰ ਹਨ, ਜਿਨ੍ਹਾਂ ਨੇ ਦੇਸ਼ ਦੇ ਦੁਸ਼ਮਣ ਤੋਂ ਬਦਲਾ ਲਿਆ ਸੀ।
  • ਮੈਂ ਇਸ ਤਰ੍ਹਾਂ ਦੀ ਗਿੱਦੜ ਧਕਮੀ ਤੋਂ ਨਹੀਂ ਡਰਦੀ। ਦੇਸ਼ ਦੇ ਖ਼ਿਲਾਫ਼ ਚਾਲ ਚੱਲਣ ਵਾਲਿਆਂ ਤੇ ਅੱਤਵਾਦੀ ਤਾਕਤਾਂ ਖ਼ਿਲਾਫ਼ ਬੋਲਦੀ ਹਾਂ ਤੇ ਹਮੇਸ਼ਾ ਬੋਲਦੀ ਰਹਾਂਗੀ। ਉਹ ਭਾਵੇਂ ਬੇਗੁਨਾਹ ਜਵਾਨਾਂ ਦੇ ਕਾਤਲ ਨਕਸਲਵਾਦੀ ਹੋਣ, ਟੁਕੜੇ-ਟੁਕੜੇ ਗੈਂਗ ਹੋਵੇ ਜਾਂ ਅੱਠਵੇਂ ਦਹਾਕੇ ’ਚ ਪੰਜਾਬ ਦੇ ਗੁਰੂਆਂ ਦੀ ਪਾਵਨ ਧਰਮੀ ਨੂੰ ਦੇਸ਼ ਤੋਂ ਕੱਟ ਕੇ ਖ਼ਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ਾਂ ’ਚ ਬੈਠੇ ਹੋਏ ਅੱਤਵਾਦੀ ਹੋਣ।
  • ਮੈਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਪੱਖ ’ਚ ਹਮੇਸ਼ਾ ਖੜ੍ਹੀ ਰਹਾਂਗੀ। ਮੈਂ ਕਿਸੇ ਵੀ ਜਾਤੀ, ਮਜ਼੍ਹਬ ਜਾਂ ਭਾਈਚਾਰੇ ਦੇ ਬਾਰੇ ਕਦੇ ਕੋਈ ਅਪਮਾਨਜਨਕ ਜਾਂ ਨਫਰਤ ਫੈਲਾਉਣ ਵਾਲੀ ਗੱਲ ਨਹੀਂ ਕੀਤੀ ਹੈ। ਸਾਡੀ ਭਾਰਤੀ ਸੰਸਕ੍ਰਿਤੀ, ਪ੍ਰੰਪਰਾ ਤੇ ਆਸਥਾ ਮੇਰੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ ਤੇ ਉਸ ’ਤੇ ਮੈਨੂੰ ਮਾਣ ਹੈ।
  • ਮੈਂ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਜੀ ਨੂੰ ਵੀ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਇਕ ਮਹਿਲਾ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਇਸੇ ਅੱਤਵਾਦ ਖ਼ਿਲਾਫ਼ ਆਖਰੀ ਸਮੇਂ ਤਕ ਮਜ਼ਬੂਤੀ ਨਾਲ ਲੜੇ। ਕਿਰਪਾ ਪੰਜਾਬ ਦੇ ਆਪਣੇ ਮੁੱਖ ਮੰਤਰੀ ਨੂੰ ਹੁਕਮ ਦਿਓ ਕਿ ਉਹ ਇਸ ਤਰ੍ਹਾਂ ਦੇ ਅੱਤਵਾਦੀ ਤੇ ਦੇਸ਼ ਵਿਰੋਧੀ ਤਾਕਤਾਂ ਦੀ ਧਮਕੀ ’ਤੇ ਤੁਰੰਤ ਕਾਰਵਾਈ ਕਰਨ।
  • ਮੈਂ ਧਮਕੀ ਦੇਣ ਵਾਲੇ ਖ਼ਿਲਾਫ਼ ਪੁਲਸ ’ਚ ਐੱਫ. ਆਈ. ਆਰ. ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦ ਕਾਰਵਾਈ ਕਰੇਗੀ।
  • ਦੇਸ਼ ਮੇਰੇ ਲਈ ਸਭ ਤੋਂ ਉੱਪਰ ਹੈ, ਇਸ ਲਈ ਮੈਨੂੰ ਬਲਿਦਾਨ ਵੀ ਦੇਣਾ ਪਵੇ ਤਾਂ ਮੈਨੂੰ ਕਬੂਲ ਹੈ ਪਰ ਨਾ ਡਰੀ ਹਾਂ ਨਾ ਕਦੇ ਡਰਾਂਗੀ, ਦੇਸ਼ ਦੇ ਗੱਦਾਰਾਂ ਖ਼ਿਲਾਫ਼ ਖੁੱਲ੍ਹ ਕੇ ਬੋਲਦੀ ਰਹਾਂਗੀ।
  • ਪੰਜਾਬ ’ਚ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਕੁਝ ਲੋਕ ਮੇਰੀ ਗੱਲ ਨੂੰ ਸੰਦਰਭ ਦੇ ਬਿਨਾਂ ਵਰਤ ਕੇ ਮੇਰੇ ਨਾਂ ਨੂੰ ਵਾਰ-ਵਾਰ ਲੈ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ, ਮੇਰੇ ਲਈ ਨਫਰਤ ਫੈਲਾ ਕੇ ਆਪਣਾ ਫਾਇਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਮੈਨੂੰ ਭਵਿੱਖ ’ਚ ਕੁਝ ਵੀ ਹੁੰਦਾ ਹੈ ਤਾਂ ਉਸ ਲਈ ਨਫਰਤ ਦੀ ਰਾਜਨੀਤੀ ਤੇ ਬਿਆਨਬਾਜ਼ੀ ਕਰਨ ਵਾਲੇ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।
  • ਇਨ੍ਹਾਂ ਨੂੰ ਬੇਨਤੀ ਹੈ ਕਿ ਚੋਣ ਜਿੱਤਣ ਦੇ ਰਾਜਨੀਤਕ ਫਾਇਦਿਆਂ ਲਈ ਕਿਸੇ ਪ੍ਰਤੀ ਨਫਰਤ ਨਾ ਫੈਲਾਉਣ।
  • ਦੇਸ਼ ਤੇ ਸਮਾਜ ’ਚ ਸਦਭਾਵਨਾ ਤੇ ਵਿਚਾਰਕ ਆਜ਼ਾਦੀ ਨੂੰ ਸਨਮਾਨ ਦੇਣ। ਮੁੱਦਿਆਂ ’ਤੇ ਮਤਭੇਦ ਦਾ ਜਵਾਬ, ਨਫਰਤ ਫੈਲਾਉਣਾ ਤੇ ਹਿੰਸਾ ਦੀਆਂ ਧਮਕੀਆਂ ਦੇਣਾ ਨਹੀਂ ਹੈ।

ਨੋਟ– ਕੰਗਨਾ ਰਣੌਤ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News