ਕੰਗਨਾ ਰਣੌਤ ਨੇ PM ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਤੁਸੀਂ ਰਾਮ,ਕ੍ਰਿਸ਼ਨ ਦੀ ਤਰ੍ਹਾਂ ਅਮਰ ਹੋ’
Saturday, Sep 17, 2022 - 12:42 PM (IST)
ਬਾਲੀਵੁੱਡ ਡੈਸਕ- ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 72ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਵੀ PM ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੀਆਂ ਹਨ। ਇਸ ਮੌਕੇ ਅਦਾਕਾਰਾ ਕੰਗਨਾ ਰਣੌਤ ਨੇ ਵੀ PM ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਸੁਸ਼ਾਂਤ ਸਿੰਘ ਦੀ ਭੈਣ ਵੱਲੋਂ ਇਮੋਸ਼ਨਲ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ, ਲਿਖਿਆ-‘Saw Sushant In Dreams’
ਕੰਗਨਾ ਰਣੌਤ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਜਿਸ ’ਚ ਅਦਾਕਾਰਾ ਨੇ PM ਮੋਦੀ ਸਭ ਤੋਂ ਤਾਕਤਵਰ ਵਿਅਕਤੀ ਦੱਸ ਕੇ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕੰਗਨਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ‘ਜਨਮਦਿਨ ਮੁਬਾਰਕ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਬਚਪਨ ’ਚ ਰੇਲਵੇ ਪਲੇਟਫ਼ਾਰਮ ’ਤੇ ਚਾਹ ਵੇਚਣ ਤੋਂ ਲੈ ਕੇ ਇਸ ਧਰਤੀ ’ਤੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣਨ ਤੱਕ ਦਾ ਸਫ਼ਰ ਅਵਿਸ਼ਵਾਸ਼ਯੋਗ ਹੈ। ਅਸੀਂ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਪਰ ਤੁਸੀਂ ਰਾਮ, ਕ੍ਰਿਸ਼ਨ, ਗਾਂਧੀ ਵਰਗੇ ਅਮਰ ਹੋ। ਤੁਹਾਡਾ ਨਾਮ ਇਸ ਦੇਸ਼ ਦੇ ਇਤਿਹਾਸ ਦੇ ਪੰਨਿਆਂ ’ਚ ਸਦਾ ਲਈ ਲਿਖਿਆ ਜਾਵੇਗਾ। ਤੁਹਾਨੂੰ ਸਭ ਦਾ ਪਿਆਰ ਹੋਵੇਗਾ। ਤੁਹਾਡੀ ਵਿਰਾਸਤ ਨੂੰ ਕੋਈ ਨਹੀਂ ਮਿਟਾ ਸਕਦਾ, ਇਸ ਲਈ ਮੈਂ ਤੁਹਾਨੂੰ ਅਵਤਾਰ ਮੰਨਦੀ ਹਾਂ। ਇਕ ਨੇਤਾ ਦੇ ਰੂਪ ’ਚ ਤੁਹਾਨੂੰ ਪ੍ਰਾਪਤ ਕਰਕੇ ਖੁਸ਼ਕਿਸਮਤ ਮਹਿਸੂਸ ਕਰਦੇ ਹਨ।’
ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕੰਗਨਾ ਦੀ PM ਮੋਦੀ ਨਾਲ ਸਾਂਝੀ ਕੀਤੀ ਇਹ ਤਸਵੀਰ 2018 ਦੇ ਇਕ ਈਵੈਂਟ ਦੀ ਹੈ। ਜਿੱਥੇ ਉਹ ਮਸ਼ਹੂਰ ਸੰਗੀਤਕਾਰ ਪ੍ਰਸ਼ੂਨ ਜੋਸ਼ੀ ਅਤੇ ਨਰਿੰਦਰ ਮੋਦੀ ਨਾਲ ਮਿਲੀ ਸੀ।
ਇਹ ਵੀ ਪੜ੍ਹੋ : 200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਦਿੱਲੀ ਪੁਲਸ ਨੇ ਨੋਰਾ ਫਤੇਹੀ ਨੂੰ ਦਿੱਤੀ ਕਲੀਨ ਚਿੱਟ!
ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ‘ਐਮਰਜੈਂਸੀ’ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ।