ਟਵਿਟਰ ਤੋਂ ਬਾਅਦ ਇੰਸਟਾਗ੍ਰਾਮ ਦਾ ਕੰਗਨਾ ਰਣੌਤ ਨੂੰ ਝਟਕਾ, ਪੋਸਟ ਹਟਾਈ ਤਾਂ ਅਦਾਕਾਰਾ ਨੇ ਦਿੱਤਾ ਇਹ ਜਵਾਬ

Monday, May 10, 2021 - 11:54 AM (IST)

ਟਵਿਟਰ ਤੋਂ ਬਾਅਦ ਇੰਸਟਾਗ੍ਰਾਮ ਦਾ ਕੰਗਨਾ ਰਣੌਤ ਨੂੰ ਝਟਕਾ, ਪੋਸਟ ਹਟਾਈ ਤਾਂ ਅਦਾਕਾਰਾ ਨੇ ਦਿੱਤਾ ਇਹ ਜਵਾਬ

ਨਵੀਂ ਦਿੱਲੀ: ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਨੂੰ ਲੱਗਦਾ ਹੈ ਕਿ ਉਹ ਇੰਸਟਾਗ੍ਰਾਮ ’ਤੇ ਵੀ ਬੈਨ ਹੋ ਜਾਵੇਗੀ। ਦਰਅਸਲ ਉਨ੍ਹਾਂ ਨੇ ਕੋਵਿਡ-19 ਲੈ ਕੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ਨੂੰ ਇੰਸਟਾਗ੍ਰਾਮ ਨੇ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਟਵਿੱਟਰ ’ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਕੰਗਨਾ ਰਣੌਤ ਦਾ ਦਾਅਵਾ ਹੈ ਕਿ ਉਹ ਇੰਸਟਾਗ੍ਰਾਮ ’ਤੇ ਇਕ ਹਫ਼ਤੇ ਤੋਂ ਜ਼ਿਆਦਾ ਨਹੀਂ ਟਿਕ ਪਾਵੇਗੀ। ਉਨ੍ਹਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਇੰਸਟਾਗ੍ਰਾਮ ਨੇ ਹਟਾ ਦਿੱਤੀ ਹੈ। 

PunjabKesari
ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ਕੋਵਿਡ-19 ਫੈਨ ਕਲੱਬ ਉਨ੍ਹਾਂ ਦੇ ਪੋਸਟਮ ਨੂੰ ਰਿਪੋਰਟ ਕੀਤੀ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਇੰਸਟਾਗ੍ਰਾਮ ਨੇ ਮੇਰਾ ਪੋਸਟ ਡਿਲੀਟ ਕਰ ਦਿੱਤਾ ਹੈ ਕਿਉਂਕਿ ਕੋਵਿਡ-19 ਫੈਨ ਕਲੱਬ, ਇਹ ਬਹੁਤ ਹੀ ਜ਼ਬਰਦਸਤ ਹੈ। ਇੰਸਟਾ ’ਤੇ ਮੈਨੂੰ ਦੋ ਦਿਨ ਹੋਏ ਹਨ ਪਰ ਮੈਨੂੰ ਨਹੀਂ ਲੱਗਦਾ ਮੈਂ ਇਕ ਹਫ਼ਤੇ ਤੋਂ ਜ਼ਿਆਦਾ ਟਿਕ ਪਾਵਾਂਗੀ’। 

PunjabKesari
ਇਸ ਤੋਂ ਪਹਿਲਾਂ ਕੰਗਨਾ ਨੇ ਇਕ ਯੋਗਾ ਪੋਜ ਦਿੰਦੇ ਹੋਏ ਤਸਵੀਰ ਸਾਂਝੀ ਕੀਤੀ ਸੀ। ਇਸ ’ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਆਏ ਹਨ ਅਤੇ ਜਦੋਂ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਸੀ ਤਾਂ ਉਹ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਅੱਗੇ ਲਿਖਿਆ ਸੀ ਕਿ ਮੈਂ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ। ਮੈਨੂੰ ਨਹੀਂ ਪਤਾ ਕਿ ਇਹ ਵਾਇਰਸ ਮੇਰੀ ਬਾਡੀ ’ਚ ਪਾਰਟੀ ਕਰ ਰਿਹਾ ਸੀ। ਹੁਣ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ। ਕਿਸੇ ਨੂੰ ਵੀ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਜੇਕਰ ਤੁਸੀਂ ਡਰੋਗੇ ਤਾਂ ਇਹ ਤੁਹਾਨੂੰ ਹੋਰ ਜ਼ਿਆਦਾ ਡਰਾਏਗਾ। ਇਕੱਠੇ ਹੋ ਕੇ ਇਸ ਕੋਵਿਡ-19 ਨੂੰ ਖ਼ਤਮ ਕਰਨਾ ਹੈ। ਇਹ ਕੁਝ ਨਹੀਂ ਸਿਰਫ਼ ਇਕ ਹਲਕਾ ਜਿਹਾ ਬੁਖ਼ਾਰ ਹੈ ਜਿਸ ਨੂੰ ਬਹੁਤ ਜ਼ਿਆਦਾ ਪਬਲਿਸਿਟੀ ਮਿਲ ਗਈ ਹੈ ਅਤੇ ਹੁਣ ਇਹ ਲੋਕਾਂ ਦੇ ਦਿਮਾਗ ’ਚ ਖੇਡ ਰਿਹਾ ਹੈ, ਹਰ ਹਰ ਮਹਾਦੇਵ’।


ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਪਿਛਲੇ ਹਫ਼ਤੇ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਅਜਿਹੀ ਪਾਲਿਸੀ ਵਾਇਲੇਸ਼ਨ ਦੇ ਕਾਰਨ ਕੀਤੀ ਗਈ ਹੈ। ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਰੱਖਣ ਲਈ ਮਸ਼ਹੂਰ ਹੈ। 


author

Aarti dhillon

Content Editor

Related News