ਕੰਗਨਾ ਨੇ ‘ਟੀਕੂ ਵੈੱਡਸ ਸ਼ੇਰੂ’ ਦੀ ਸਫ਼ਲਤਾ ਦਾ ਮਨਾਇਆ ਜਸ਼ਨ

Sunday, Jul 02, 2023 - 11:24 AM (IST)

ਕੰਗਨਾ ਨੇ ‘ਟੀਕੂ ਵੈੱਡਸ ਸ਼ੇਰੂ’ ਦੀ ਸਫ਼ਲਤਾ ਦਾ ਮਨਾਇਆ ਜਸ਼ਨ

ਮੁੰਬਈ (ਬਿਊਰੋ)– ਕੰਗਨਾ ਰਣੌਤ ਨੇ ਨਵਾਜ਼ੂਦੀਨ ਸਿੱਦੀਕੀ ਤੇ ਅਵਨੀਤ ਕੌਰ ਨਾਲ ਆਪਣੇ ਨਵੀਨਤਮ ਪ੍ਰੋਡਕਸ਼ਨ ‘ਟੀਕੂ ਵੈੱਡਸ ਸ਼ੇਰੂ’ ਦੀ ਸਫਲਤਾ ਦਾ ਜਸ਼ਨ ਮਨਾਇਆ। ਕੰਗਨਾ ਦੀ ਹਾਲੀਆ ਪ੍ਰੋਡਕਸ਼ਨ ‘ਟੀਕੂ ਵੈੱਡਸ ਸ਼ੇਰੂ’ ਕਾਫੀ ਸੁਰਖ਼ੀਆਂ ’ਚ ਹੈ।

ਨਵਾਜ਼ੂਦੀਨ ਸਿੱਦੀਕੀ ਤੇ ਅਵਨੀਤ ਕੌਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਓ. ਟੀ. ਟੀ. ਸਪੇਸ ’ਤੇ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

ਕੰਗਨਾ ਨੇ ਮੁੰਬਈ ਦੇ ਜੁਹੂ ’ਚ ਇਕ ਆਲੀਸ਼ਾਨ ਲਾਊਂਜ ’ਚ ਇਕ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕੀਤੀ। ਦੂਜੇ ਪਾਸੇ ਕੰਗਨਾ ਆਪਣੇ ਨਿਰਦੇਸ਼ਨ ਹੇਠ ਅਗਲੀ ਫ਼ਿਲਮ ‘ਐਮਰਜੈਂਸੀ’ ਲੈ ਕੇ ਆ ਰਹੀ ਹੈ। ਫ਼ਿਲਮ ’ਚ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News