ਸ਼ਹੀਦ ਭਗਤ ਸਿੰਘ ਨੂੰ ਲੈ ਕੇ ਆਪਸ ''ਚ ਭਿੜੇ ਕੰਗਨਾ ਰਣੌਤ ਤੇ ਜਾਵੇਦ ਅਖ਼ਤਰ, ਜਾਣੋ ਪੂਰਾ ਮਾਮਲਾ

09/29/2020 10:51:27 AM

ਮੁੰਬਈ (ਬਿਊਰੋ) : ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਦੀ 113ਵੀਂ ਜਯੰਤੀ ਮੌਕੇ ਦੇਸ਼ ਵਾਸੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਵਿਚ ਗੀਤਕਾਰ ਜਾਵੇਦ ਅਖ਼ਤਰ ਤੇ ਕੰਗਨਾ ਰਣੌਤ ਵੀ ਸ਼ਾਮਲ ਸੀ ਪਰ ਇਨ੍ਹਾਂ ਦੋਵਾਂ ‘ਚ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ। ਬਹਿਸ ਦੀ ਸ਼ੁਰੂਆਤ ਜਾਵੇਦ ਅਖ਼ਤਰ ਨੇ ਭਗਤ ਸਿੰਘ ਨੂੰ ਮਾਰਕਸਵਾਦੀ ਕਹਿਣ ਨਾਲ ਹੋਈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ ਭਗਤ ਸਿੰਘ ਮਾਰਕਸਵਾਦੀ ਸੀ ਤੇ ‘ਮੈਂ ਕਿਉਂ ਨਾਸਤਿਕ ਹੂੰ’ ਸਿਰਲੇਖ ਵਾਲਾ ਇੱਕ ਲੇਖ ਵੀ ਲਿਖਿਆ ਸੀ। ਇਸ ‘ਤੇ ਕੰਗਨਾ ਰਨੌਤ ਨੇ ਪ੍ਰਤੀਕਿਰਿਆ ਦਿੱਤੀ ਹੈ।

I also wonder if #BhagatSing was alive would he rebel against the government chosen by his own people by a democratic process or will he support them?Had he seen Bharat Mata cut in pieces based on religions would he still choose to be an atheist or will he wear his Basanti Chola? https://t.co/1ZkMlAbn1J

— Kangana Ranaut (@KanganaTeam) September 28, 2020

ਜਾਵੇਦ ਅਖ਼ਤਰ ਨੇ ਟਵਿਟਰ ‘ਚ ਲਿਖਿਆ, "ਕੁਝ ਲੋਕ ਨਾ ਸਿਰਫ਼ ਇਸ ਤੱਥ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਦੇ ਹਨ ਪਰ ਇਹ ਦੂਜਿਆਂ ਤੋਂ ਵੀ ਲੁਕਾਉਣਾ ਚਾਹੁੰਦੇ ਹਨ ਕਿ ਸ਼ਹੀਦ ਭਗਤ ਸਿੰਘ ਮਾਰਕਸਵਾਦੀ ਸੀ ਤੇ ਇਸ ਬਾਰੇ ਲੇਖ ਉਨ੍ਹਾਂ ਨੇ ਲਿਖਿਆ ਸੀ ਕਿ ਮੈਂ ਕਿਉਂ ਨਾਸਤਿਕ ਹੂੰ। ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਅਜਿਹੇ ਲੋਕ ਕੌਣ ਹਨ। ਮੈਂ ਹੈਰਾਨ ਹਾਂ ਕਿ ਜੇ ਉਹ ਅੱਜ ਹੁੰਦੇ ਤਾਂ ਉਨ੍ਹਾਂ ਨੂੰ ਕੀ ਕਿਹਾ ਹੁੰਦਾ।"
ਹਾਲਾਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਦੇ ਸਮਰਥਨ ਵਿਚ ਅਦਾਕਾਰਾ ਸਵਰਾ ਭਾਸਕਰ ਨੇ ਲਿਖਿਆ, "ਇਹ ਦੁਖਦਾਈ ਸੱਚ ਹੈ।" ਫ਼ਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਵੀ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਕੰਗਨਾ ਰਨੌਤ ਦਾ ਸਮਰਥਨ ਵੀ ਕੀਤਾ ਹੈ।


sunita

Content Editor

Related News