ਬੀ. ਐਮ. ਸੀ. ਵਲੋਂ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ

09/14/2020 9:24:38 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀ. ਐਮ. ਸੀ. ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ,  ਬੀ. ਐਮ. ਸੀ. ਨੇ ਅਦਾਕਾਰਾ ਦੇ ਘਰ ਵਿਚ ਕਥਿਤ ਨਾਜਾਇਜ਼ ਉਸਾਰੀ ਸਬੰਧੀ ਇੱਕ ਨੋਟਿਸ ਭੇਜਿਆ ਹੈ।ਇਸ ਤੋਂ ਪਹਿਲਾਂ  ਬੀ. ਐਮ. ਸੀ. ਨੇ ਕਾਲੀਆਣਾ ਦੇ ਪਾਲੀ ਹਿੱਲ ਵਿਖੇ ਬਣੇ ਦਫਤਰ ਵਿਚ ਗੈਰਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਜਲਦਬਾਜ਼ੀ ਵਿਚ ਬੁਲਡੋਜ਼ਰ ਚਲਾਇਆ ਸੀ। ਹੁਣ  ਬੀ. ਐਮ. ਸੀ. ਨੇ ਕੰਗਨਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਅਦਾਕਾਰਾ ਨੂੰ ਉੱਥੇ ਨਾਜਾਇਜ਼ ਉਸਾਰੀ ਬਾਰੇ ਨੋਟਿਸ ਜਾਰੀ ਕੀਤਾ ਹੈ।
PunjabKesari
ਦੱਸ ਦੇਈਏ ਕਿ ਕੰਗਨਾ ਦੇ ਘਰ ਕਥਿਤ ਤੌਰ ‘ਤੇ ਗੈਰਕਨੂੰਨੀ ਉਸਾਰੀ ਦਾ ਕੇਸ ਇਸ ਸਮੇਂ ਅਦਾਲਤ ਵਿਚ ਹੈ। ਕੇਸ ਦੀ ਸੁਣਵਾਈ 25 ਸਤੰਬਰ ਨੂੰ ਹੋਣੀ ਹੈ। ਸੂਤਰਾਂ ਅਨੁਸਾਰ, ਬੀ. ਐਮ. ਸੀ. ਨੇ ਕਿਹਾ ਹੈ ਕਿ ਕੰਗਨਾ ਦਾ ਘਰ ਉਸ ਦੇ ਦਫ਼ਤਰ ਨਾਲੋਂ ਜ਼ਿਆਦਾ BMC ਨਿਯਮਾਂ ਦੀ ਉਲੰਘਣਾ ਕਰਕੇ ਗੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਹਾਲ ਹੀ ਵਿਚ ਵਿਵਾਦਾਂ ਵਿਚਕਾਰ  ਬੀ. ਐਮ. ਸੀ. ਨੇ ਢੀਂਡੋਸੀ ਸਿਟੀ ਸਿਵਲ ਕੋਰਟ ਵਿਚ ਅਪੀਲ ਕੀਤੀ ਤੇ ਕੰਗਨਾ ਦੇ ਘਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਤੋੜਨ ਦੀ ਆਗਿਆ ਮੰਗੀ। ਕੰਗਨਾ ਦਾ ਘਰ ਮੁੰਬਈ ਦੇ ਖਾਰ ਖ਼ੇਤਰ ਵਿਚ ਡੀਬੀ ਬ੍ਰਿਜ ਦੀ ਇਮਾਰਤ ਦੀ ਪੰਜਵੀਂ ਮੰਜ਼ਲ ਉੱਤੇ ਹੈ।
PunjabKesari


sunita

Content Editor

Related News