ਕੰਗਨਾ ਦਾ ‘ਮੂਵੀ ਮਾਫੀਆ ਦੇ ਆਂਤਕ’ ਨੂੰ ਲੈ ਕੇ ਵੱਡਾ ਖੁਲਾਸਾ, ਕਿਹਾ- ‘ਅਕਸ਼ੈ ਵਰਗੇ ਸਿਤਾਰੇ ਡਰ ਕਾਰਨ ਕਰਦੇ ਹਨ ਚੁੱਪਚਾਪ ਫੋਨ’

4/8/2021 12:09:06 PM

ਮੁੰਬਈ: ਬਾਲੀਵੁੱਡ ’ਚ ਆਪਣੇ ਦਮ ’ਤੇ ਪਛਾਣ ਬਣਾਉਣ ਵਾਲੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਬਹੁਤ ਡੂੰਘਾ ਨਾਤਾ ਹੈ। ਉਹ ਹਰ ਮੁੱਦੇ ’ਤੇ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੀ ਹੈ। ਇਹ ਵਜ੍ਹਾ ਹੈ ਕਿ ਲੋਕ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਟਾਰਗੇਟ ਕਰ ਲੈਂਦੇ ਹਨ। ਹਾਲ ਹੀ ’ਚ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੂੰ ਪੜ੍ਹ ਕੇ ਸਾਰੇ ਹੈਰਾਨ ਰਹਿ ਗਏ ਹਨ। ਕੰਗਨਾ ਨੇ ਮੂਵੀ ਮਾਫੀਆ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੱਸਿਆ ਸੀ ਕਿ ਅਦਾਕਾਰ ਅਕਸ਼ੈ ਕੁਮਾਰ ਵਰਗੇ ਬਾਲੀਵੁੱਡ ਦੇ ਮਸ਼ਹੂਰ ਕਈ ਵੱਡੇ ਸਿਤਾਰੇ ਮੈਨੂੰ ਸੀਕ੍ਰੇਟਲੀ ਫੋਨ ਕਰਦੇ ਹਨ। 

PunjabKesari
ਅਕਸ਼ੈ ਵਰਗੇ ਸਿਤਾਰੇ ਫੋਨ ’ਤੇ ਕਰਦੇ ਹਨ ਮੇਰੀ ਤਾਰੀਫ਼
ਉੱਧਰ ਅਨਿਰੁਧ ਦੇ ਇਸ ਟਵੀਟ ’ਤੇ ਕੰਗਨਾ ਨੇ ਵੀ ਜਵਾਬ ਦਿੱਤਾ ਹੈ। ਕੰਗਨਾ ਨੇ ਲਿਖਿਆ ਕਿ ਬਾਲੀਵੁੱਡ ਇੰਨਾ ਸ਼ਤਰੂਤਾਪੂਰਨ ਹੈ ਕਿ ਇਥੇ ਮੇਰੀ ਤਾਰੀਫ਼ ਕਰਨਾ ਵੀ ਲੋਕਾਂ ਨੂੰ ਮੁਸ਼ਕਿਲ ’ਚ ਪਾ ਸਕਦਾ ਹੈ, ਮੈਨੂੰ ਕਈ ਸੀਕ੍ਰੇਟ ਫੋਨ ਅਤੇ ਮੈਸੇਜ ਆਉਂਦੇ ਹਨ, ਅਕਸ਼ੈ ਕੁਮਾਰ ਵਰਗੇ ਵੱਡੇ ਸਿਤਾਰਿਆਂ ਦੇ ਵੀ। ਉਨ੍ਹਾਂ ਨੇ ਫ਼ਿਲਮ ‘ਥਲਾਇਵੀ’ ਦੀ ਬੇਹੱਦ ਤਾਰੀਫ਼ ਕੀਤੀ ਪਰ ਆਲੀਆ ਭੱਟ ਅਤੇ ਦੀਪਿਕਾ ਪਾਦੁਕੋਣ ਦੀਆਂ ਫ਼ਿਲਮਾਂ ਦੀ ਤਰ੍ਹਾਂ ਉਹ ਵੀ ਇਸ ਦੀ ਖੁੱਲ੍ਹ ਦੇ ਤਾਰੀਫ਼ ਨਹੀਂ ਕਰ ਸਕਦੇ। ਮੂਵੀ ਮਾਫੀਆ ਦਾ ਆਂਤਕ...

PunjabKesari
ਕੰਗਨਾ ਨੇ ਦਿੱਤਾ ਮੂਵੀ ਮਾਫੀਆ ਨੂੰ ਜਵਾਬ
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ ਇਹ ਖੁਲਾਸਾ ਸਕ੍ਰੀਨ ਰਾਈਟਰ ਅਨਿਰੁਧ ਗੁਹਾ ਦੇ ਇਕ ਟਵੀਟ ਤੋਂ ਬਾਅਦ ਕੀਤਾ ਹੈ। ਅਨਿਰੁਧ ਨੇ ਕੰਗਨਾ ਨੇ ਲੈ ਕੇ ਇਕ ਟਵੀਟ ਕੀਤਾ ਸੀ ਜਿਸ ’ਚ ਉਨ੍ਹਾਂ ਨੇ ਕੰਗਨਾ ਦੀ ਖ਼ੂਬ ਤਾਰੀਫ਼ ਕੀਤੀ ਸੀ। ਦਰਅਸਲ ਅਨਿਰੁਧ ਨੇ ਇਕ ਯੂਜ਼ਰ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਸੀ ਕਿ ਕੰਗਨਾ ਰਣੌਤ ਇਕ ਅਸਾਧਾਰਣ, ਪੀੜ੍ਹੀ ’ਚ ਇਕ ਵਾਰ ਹੋਣ ਵਾਲੀ ਅਦਾਕਾਰਾ ਹੈ। 

PunjabKesari


Aarti dhillon

Content Editor Aarti dhillon