ਟੀਮ ਦੇ ਨਾਲ ਕਾਜੋਲ ਨੇ ਮਨਾਇਆ ਜਨਮਦਿਨ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Friday, Aug 05, 2022 - 12:28 PM (IST)

ਟੀਮ ਦੇ ਨਾਲ ਕਾਜੋਲ ਨੇ ਮਨਾਇਆ ਜਨਮਦਿਨ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਅਦਾਕਾਰਾ ਕਾਜੋਲ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ 'ਚ ਸ਼ੁਮਾਰ ਹੈ। ਆਪਣੀ ਐਕਟਿੰਗ ਅਤੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਕਾਜੋਲ ਦਾ ਅੱਜ ਜਨਮਦਿਨ ਹੈ। 5 ਅਗਸਤ ਨੂੰ ਅਦਾਕਾਰਾ ਆਪਣਾ 48ਵਾਂ ਜਨਮਦਿਨ ਸੈਲੀਬਿਰੇਟ ਕਰ  ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਜਨਮਦਿਨ ਦਾ ਸੈਲੀਬਿਰੇਸ਼ਨ ਇਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਬੀਤੇ ਵੀਰਵਾਰ ਅਦਾਕਾਰਾ ਨੇ ਆਪਣੀ ਟੀਮ ਦੇ ਨਾਲ ਪ੍ਰੀ-ਬਰਥਡੇਅ ਸੈਲੀਬਿਰੇਟ ਕੀਤਾ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਦਰਅਸਲ ਕਾਜੋਲ ਦੇ ਜਨਮਦਿਨ 'ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ, ਜਿਸ ਦੀਆਂ ਝਲਕੀਆਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਸਾਹਮਣੇ ਆਈਆਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਕਾਜੋਲ ਦੇ ਪ੍ਰੀ-ਬਰਥਡੇਅ ਸੈਲੀਬਿਰੇਸ਼ਨ ਦੇ ਲਈ ਰੂਮ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਗਿਆ ਹੈ। ਜਦਕਿ ਤਸਵੀਰਾਂ 'ਚ ਅਦਾਕਾਰਾ ਨੋ ਮੇਕਅਪ ਲੁੱਕ 'ਚ ਆਪਣੀ ਟੀਮ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ ਅਤੇ ਕੇਕ ਕੱਟਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। 

PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਾਜੋਲ ਨੇ ਕੈਪਸ਼ਨ 'ਚ ਲਿਖਿਆ, 'ਜਨਮਦਿਨ ਤੋਂ ਪਹਿਲਾਂ ਦਾ ਜਸ਼ਨ ਸ਼ੁਰੂ ਹੁੰਦਾ ਹੈ, ਪਰ ਤੁਹਾਡਾ ਆਭਾਰ ਹੈ...ਧੰਨਵਾਦ #teamK ਉਨ੍ਹਾਂ ਸਭ ਚੀਜ਼ਾਂ ਲਈ ਜੋ ਤੁਸੀਂ ਲੋਕਾਂ ਨੇ ਮੇਰੇ ਲਈ ਅਤੇ ਮੇਰੇ ਨਾਲ ਕੀਤੀਆਂ ਹਨ...ਤੁਸੀਂ ਲੋਕ ROOOOOOCK ਹੋ'। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਕਾਜੋਲ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਕਾਜੋਲ ਨੇ ਹਾਲ ਹੀ 'ਚ ਫਿਲਮ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਪਤੀ ਅਜੈ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਇਕ ਖ਼ਾਸ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ ਸੀ। 


author

Aarti dhillon

Content Editor

Related News