ਅਭਿਨੇਤਰੀਆਂ ''ਤੇ ਖੂਬਸੁਰਤ ਦਿਸਣ ਦਾ ਹੁੰਦੈ ਬੇਹੱਦ ਦਬਾਅ : ਕਾਜੋਲ
Thursday, Dec 10, 2015 - 02:38 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਾਜੋਲ ਨੇ ਪੰਜ ਸਾਲ ਬਾਅਦ ਵੱਡੇ ਪਰਦੇ ''ਤੇ ਫਿਲਮ ''ਦਿਲਵਾਲੇ'' ਨਾਲ ਵਾਪਸੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਭਿਨੇਤਰੀਆਂ ''ਤੇ ਆਪਣੀ ਦਿੱਖ ਨੂੰ ਖੂਬਸੂਰਤ ਬਣਾਉਣ ਦਾ ਬਹੁਤ ਦਬਾਅ ਹੁੰਦਾ ਹੈ ਅਤੇ ਅਕਸਰ ਇਸ ਕਾਰਨ ਕੰਮ ਤੋਂ ਧਿਆਨ ਵੀ ਭਟਕ ਜਾਂਦਾ ਹੈ।
ਇਕ ਇੰਟਰਵਿਉੂ ''ਚ ਕਾਜੋਲ ਨੇ ਇਸ ਬਾਰੇ ਕਿਹਾ,''''ਇਹ ਗਲਤ ਹੈ। ਰੋਜ਼ ਸਵੇਰੇ ਉੱਠ ਕੇ ਸਾਨੂੰ ਮੇਕਅੱਪ ਆਦਿ ਕਰਕੇ ਤਿਆਰ ਹੋਣਾ ਪੈਂਦਾ ਹੈ ਅਤੇ ਕੰਮ ਤੋਂ ਧਿਆਨ ਵੀ ਭਟਕਦਾ ਹੈ।''''
ਆਪਣੇ ਕਰੀਅਰ ਦੌਰਾਨ ਕਾਜੋਲ ਨੂੰ ਆਪਣੀ ਲੁੱਕ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਕਈ ਸਾਲਾਂ ਬਾਅਦ ਉਸ ਦੀ ਲੁੱਕ ਅਤੇ ਅੰਦਾਜ਼ ''ਚ ਕਾਫੀ ਤਬਦੀਲੀ ਆਈ ਹੈ, ਜਦਕਿ ਹੁਣ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ।
ਉਸ ਨੇ ਕਿਹਾ,''''ਇਸ ਗੱਲ ਨੂੰ ਬਹੁਤ ਮਹੱਤਵਪੂਰਨ ਬਣਾ ਦਿੱਤਾ ਗਿਆ ਹੈ ਪਰ ਅਸਲ ''ਚ ਇਹ ਠੀਕ ਵੀ ਹੈ। ਤੁਸੀਂ ਇਸ ਤੋਂ ਮੂੰਹ ਨਹੀਂ ਫੇਰ ਸਕਦੇ ਕਿਉਂਕਿ ਜਾਂ ਤਾਂ ਤੁਹਾਨੂੰ ਇਹ ਮੰਨਣਾ ਪਵੇਗਾ ਜਾਂ ਨਹੀਂ। ਤੁਹਾਨੂੰ ਕੋਈ ਨਾ ਕੋਈ ਪੱਖ ਲੈਣਾ ਹੀ ਪਵੇਗਾ। ਮੈਂ ਇਸ ਨਾਲ ਸਹਿਮਤ ਹਾਂ।''''
ਉਸ ਨੇ ਅੱਗੇ ਕਿਹਾ,''''ਪਰ ਇਕ ਸਮੇਂ ਬਾਅਦ ਤੁਸੀਂ ਮੈਨੂੰ ਮੇਰੇ ਪਜਾਮੇ ''ਚ ਦੇਖੋਗੇ ਕਿਉਂਕਿ ਇਹੀ ਮੇਰਾ ਅੰਦਾਜ਼ ਹੈ। ਮੈਂ ਹਰੇਕ ਦੀ ਸੋਚ ਨੂੰ ਲੈ ਕੇ ਪਰੇਸ਼ਾਨ ਨਹੀਂ ਹੁੰਦੀ।'''' ਕਾਜੋਲ ਦੀ ਆਉਣ ਵਾਲੀ ਫਿਲਮ ''ਦਿਲਵਾਲੇ'' ''ਚ ਉਸ ਦੀ ਲੁੱਕ ਬਾਰੇ ਕਾਫੀ ਸਿਫਤ ਹੋ ਰਹੀ ਹੈ। ਇਹ ਫਿਲਮ 18 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ ਅਤੇ ਇਸ ''ਚ ਵਰੁਣ ਧਵਨ ਅਤੇ ਕ੍ਰਿਤੀ ਸੇਨਨ ਦੀ ਵੀ ਖਾਸ ਭੂਮਿਕਾ ਹੈ।