ਕਾਜਲ ਅਗਰਵਾਲ ਨੇ ਪਤੀ ਨਾਲ ਹਨੀਮੂਨ ਰੂਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

11/12/2020 6:21:49 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਇਨ੍ਹੀਂ ਦਿਨੀਂ ਆਪਣੇ ਪਤੀ ਗੌਤਮ ਕਿਚਲੂ ਨਾਲ ਮਾਲਦੀਵ ’ਚ ਹਨੀਮੂਨ ਮਨਾ ਰਹੀ ਹੈ।

PunjabKesari

ਕਾਜਲ ਨੇ ਹੁਣ ਆਪਣੇ ਹਨੀਮੂਨ ਦੀਆਂ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਉਹ ਆਪਣੇ ਪਤੀ ਦੇ ਨਾਲ ਆਪਣੇ ਅੰਡਰਵਾਟਰ ਹਨੀਮੂਨ ਕਮਰੇ ’ਚ ਦਿਖਾਈ ਦੇ ਰਹੀ ਹੈ।

PunjabKesari

ਪਾਣੀ ਅੰਦਰ ਬਣਿਆ ਇਹ ਕਮਰਾ ਬਹੁਤ ਖੂਬਸੂਰਤ ਹੈ ਤੇ ਇਸ ਨੂੰ ਵੇਖ ਕੇ ਤੁਸੀਂ ਵੀ ਇਥੇ ਜਾਣ ਦਾ ਮਨ ਬਣਾ ਸਕਦੇ ਹੋ।

PunjabKesari

ਕਾਜਲ ਆਪਣੀਆਂ ਇਨ੍ਹਾਂ ਤਸਵੀਰਾਂ ’ਚ ਨੀਲੇ ਰੰਗ ਦੀ ਡਰੈੱਸ ’ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਕਾਜਲ ਤੇ ਗੌਤਮ ਦਾ ਪਿਛਲੇ ਹਫਤੇ ਮੁੰਬਈ ਦੇ ਤਾਜ ਹੋਟਲ ’ਚ ਵਿਆਹ ਹੋਇਆ ਸੀ।

PunjabKesari

ਦੱਸਣਯੋਗ ਹੈ ਕਿ ਇਹ ਜੋੜੀ ਪਿਛਲੇ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰਦੀ ਆ ਰਹੀ ਸੀ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ।

PunjabKesari

ਇਸ ਵਿਆਹ ’ਚ ਬਹੁਤ ਹੀ ਖ਼ਾਸ ਲੋਕਾਂ ਨੂੰ ਬੁਲਾਇਆ ਗਿਆ ਸੀ। ਵਿਆਹ ਤੋਂ ਬਾਅਦ ਕਾਜਲ ਲਗਾਤਾਰ ਕੁਝ ਖਾਸ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੀ ਹੈ।


Rahul Singh

Content Editor

Related News