ਜੂਹੀ ਚਾਵਲਾ ਦਾ ਗੁਆਚਿਆ ਹੀਰੇ ਦਾ ਝੁਮਕਾ, ਲੱਭਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ

12/14/2020 12:44:47 PM

ਮੁੰਬਈ (ਬਿਊਰੋ) — ਅਦਾਕਾਰਾ ਜੂਹੀ ਚਾਵਲਾ ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖ਼ੀਆਂ ਬਟੋਰ ਰਿਹਾ ਹੈ। ਜੂਹੀ ਚਾਵਲਾ ਦਾ ਡਾਇਮੰਡ ਇਅਰਿੰਗ ਮੁੰਬਈ ਏਅਰਪੋਰਟ 'ਤੇ ਕਿਤੇ ਗੁਆਚ ਗਿਆ ਹੈ। ਇਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੈ। ਉਨ੍ਹਾਂ ਨੇ ਟਵੀਟ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ। ਨਾਲ ਹੀ ਕਿਹਾ ਕਿ ਜਿਹੜਾ ਵੀ ਮੇਰਾ ਇਅਰਿੰਗ ਲੱਭ ਕੇ ਦੇਵੇਗਾ, ਉਸ ਨੂੰ ਉੱਚਿਤ ਇਨਾਮ ਦਿੱਤਾ ਜਾਵੇਗਾ। ਜੂਹੀ ਚਾਵਲਾ ਨੇ ਆਪਣੇ ਟਵੀਟ 'ਚ ਲਿਖਿਆ, 'ਸਵੇਰੇ ਮੈਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਟੀ2 ਗੇਟ ਨੰਬਰ 8 'ਤੇ ਜਾ ਰਹੀ ਸੀ। ਅਮੀਰਤ ਕਾਊਂਟਰ 'ਤੇ ਮੇਰੀ ਚੈੱਕਿੰਗ ਹੋਈ ਅਤੇ ਇਸੇ ਦੌਰਾਨ ਮੇਰਾ ਡਾਇਮੰਗ ਇਅਰਿੰਗ ਡਿੱਗ ਗਿਆ। ਜੇਕਰ ਕੋਈ ਮੇਰੀ ਮਦਦ ਕਰ ਸਕੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ। ਤੁਸੀਂ ਪੁਲਸ ਨੂੰ ਜਾਣਕਾਰੀ ਦਿਓ, ਮੈਂ ਤੁਹਾਨੂੰ ਇਨਾਮ ਦਵਾਂਗੀ। ਇਹ ਮੇਰਾ ਮੈਚਿੰਗ ਪੀਸ ਹੈ, ਜਿਸ ਨੂੰ ਮੈਂ 15 ਸਾਲ ਤੋਂ ਲਗਾਤਾਰ ਪਾ ਰਹੀ ਹਾਂ। ਪਲੀਜ਼ ਲੱਭਣ 'ਚ ਮਦਦ ਕਰੋ। ਧੰਨਵਾਦ।' ਆਪਣੇ ਇਸ ਪੋਸਟ ਨਾਲ ਜੂਹੀ ਚਾਵਲਾ ਨੇ ਡਾਇਮੰਡ ਇਅਰਿੰਗ ਦੇ ਦੂਜੇ ਪੀਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਹ ਟਵੀਟ ਬੀਤੇ ਐਤਵਾਰ ਨੂੰ ਕੀਤਾ ਸੀ। ਜੂਹੀ ਦੀ ਇਸ ਪੋਸਟ 'ਤੇ ਯੂਜ਼ਰਸ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਜਲਦ ਹੀ ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਗਿਆ।

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਜੂਹੀ ਚਾਲਵਾ ਨੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ 'ਤੇ ਕਾਫ਼ੀ ਭੜਾਸ ਕੱਢੀ ਸੀ। ਉਹ ਜਿਹੜੇ ਕਾਊਂਟਰ 'ਤੇ ਖੜ੍ਹੀ ਸੀ, ਉਥੇ ਲੋਕਾਂ ਦੀ ਕਾਫ਼ੀ ਭੀੜ ਸੀ। ਜੂਹੀ ਚਾਵਲਾ ਨੇ ਏਅਰਪੋਰਟ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਲੰਬੇ ਸਮੇਂ ਤੋਂ ਯਾਤਰੀ ਇਥੇ ਹੀ ਫਸੇ ਹੋਏ ਹਨ। ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਸ਼ਰਮਨਾਕ ਦੱਸਿਆ।

PunjabKesari
ਦੱਸਣਯੋਗ ਹੈ ਕਿ ਜੂਹੀ ਚਾਵਲਾ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 'ਚ ਫ਼ਿਲਮ 'ਸਲਤਨਤ' ਨਾਲ ਕੀਤੀ। ਹਾਲਾਂਕਿ ਇਹ ਫ਼ਿਲਮ ਫਲਾਪ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਭਾਰਤੀ ਫ਼ਿਲਮ ਇੰਡਸਟਰੀ ਵੱਲ ਰੁਖ ਕੀਤਾ। ਇਥੇ ਕੁਝ ਫ਼ਿਲਮਾਂ ਕਰਨ ਤੋਂ ਬਾਅਦ ਜੂਹੀ ਚਾਵਲਾ ਨੇ ਬਾਲੀਵੁੱਡ ਫ਼ਿਲਮਾਂ ਵੱਲ ਰੁਖ ਕੀਤਾ। ਜੂਹੀ ਚਾਵਲਾ ਨੂੰ ਪਹਿਲਾਂ ਵੱਡਾ ਬ੍ਰੇਕ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' 'ਚ ਮਿਲਿਆ। ਫ਼ਿਲਮ ਹਿੱਟ ਸਾਬਿਤ ਹੋਈ ਅਤੇ ਇਸ ਦਾ ਫਾਇਦਾ ਜੂਹੀ ਚਾਵਲਾ ਨੂੰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 'ਬੋਲ ਰਾਧਾ ਬੋਲ', 'ਆਈਨਾ', 'ਹਮ ਹੈਂ ਰਾਹੀ ਪਿਆਰ ਕੇ' ਅਤੇ 'ਡਰ' ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ।
 

ਨੋਟ - ਜੂਹੀ ਚਾਵਲਾ ਦਾ ਡਾਇਮੰਡ ਇਅਰਿੰਗ ਗੁਆਚਣ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita