‘ਜੌਲੀ LLB 3’ ਨੇ 2 ਦਿਨਾਂ ''ਚ ਬਾਕਸ ਆਫਿਸ ‘ਤੇ 32.50 ਕਰੋੜ ਦੀ ਕੀਤੀ ਕਮਾਈ
Sunday, Sep 21, 2025 - 04:54 PM (IST)

ਮੁੰਬਈ (ਏਜੰਸੀ) - ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਕੋਰਟਰੂਮ ਡਰਾਮਾ ਫ਼ਿਲਮ ‘ਜੌਲੀ LLB 3’ ਨੇ ਰਿਲੀਜ਼ ਦੇ ਸਿਰਫ਼ 2 ਦਿਨਾਂ ਵਿੱਚ ਹੀ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ਨੇ ਪਹਿਲੇ ਦਿਨ 12.50 ਕਰੋੜ ਅਤੇ ਦੂਜੇ ਦਿਨ 20 ਕਰੋੜ ਕਮਾਏ, ਜਿਸ ਨਾਲ ਇਸਦੀ ਕੁੱਲ ਕਮਾਈ 32.50 ਕਰੋੜ ‘ਤੇ ਪਹੁੰਚ ਗਈ। ਦੂਜੇ ਦਿਨ 60 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ, ਜੋ ਦਰਸਾਉਂਦਾ ਹੈ ਕਿ ਦਰਸ਼ਕ ਫ਼ਿਲਮ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਮੁਤਾਬਕ, ਐਤਵਾਰ ਯਾਨੀ ਅੱਜ ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਕਾਰਨ ਕਲੈਕਸ਼ਨ ਪ੍ਰਭਾਵਿਤ ਹੋ ਸਕਦਾ ਹੈ, ਪਰ ਫਿਰ ਵੀ ਵੀਕਐਂਡ ਦੀ ਕਮਾਈ ਕਰੀਬ 54 ਕਰੋੜ ਹੋਣ ਦੀ ਉਮੀਦ ਹੈ। ਪਹਿਲੀ ਫ਼ਿਲਮ ‘ਜੌਲੀ LLB’ ਨੇ 2 ਦਿਨਾਂ ਵਿੱਚ 7.35 ਕਰੋੜ ਅਤੇ ‘ਜੌਲੀ LLB 2’ ਨੇ 30.51 ਕਰੋੜ ਕਮਾਏ ਸਨ। ਇਸ ਤਰ੍ਹਾਂ ਤੀਜਾ ਭਾਗ ਪਹਿਲੇ ਦੋਵਾਂ ਤੋਂ ਅੱਗੇ ਨਿਕਲ ਗਿਆ ਹੈ।
ਇਸ ਫ਼ਿਲਮ ਵਿੱਚ ਅਕਸ਼ੈ ਅਤੇ ਅਰਸ਼ਦ ਵਾਰਸੀ ਤੋਂ ਇਲਾਵਾ ਹੂਮਾ ਕੁਰੈਸ਼ੀ, ਸੌਰਭ ਸ਼ੁਕਲਾ, ਅਮ੍ਰਿਤਾ ਰਾਓ, ਸੀਮਾ ਬਿਸਵਾਸ, ਰਾਮ ਕਪੂਰ, ਗਜਰਾਜ ਰਾਓ ਅਤੇ ਬ੍ਰਿਜੇਂਦਰ ਕਾਲਾ ਵਰਗੇ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ‘ਜੌਲੀ LLB 3’ 19 ਸਤੰਬਰ 2025 ਨੂੰ ਰਿਲੀਜ਼ ਹੋਈ ਹੈ।