ਦਿਲਜੀਤ ਦੋਸਾਂਝ ਦੀ ਹੋਣ ਲੱਗੀ ਸਲਮਾਨ ਖ਼ਾਨ ਨਾਲ ਤੁਲਨਾ, ਅਲੀ ਅੱਬਾਸ ਨੇ ਦੱਸੀਆਂ ਇਹ ਸਮਾਨ ਗੱਲਾਂ

09/15/2022 12:59:07 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜੋਗੀ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫ਼ਿਲਮ 'ਜੋਗੀ' ਨੈੱਟਫ਼ਲਿਕਸ 'ਤੇ 16 ਸਤੰਬਰ ਨੂੰ ਸਟ੍ਰੀਮ ਹੋਣ ਜਾ ਰਹੀ ਹੈ। ਇਸ ਦੌਰਾਨ ਮੁੜ ਤੋਂ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣ ਗਏ ਹਨ। ਦਰਅਸਲ 'ਜੋਗੀ' ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ, ਜਿਸ 'ਚ ਉਨ੍ਹਾਂ ਦਿਲਜੀਤ ਦੋਸਾਂਝ ਦੀਆਂ ਕਾਫ਼ੀ ਤਾਰੀਫ਼ਾਂ ਕੀਤੀਆਂ।

ਅਲੀ ਤੋਂ ਪੁੱਛਿਆ ਗਿਆ ਕਿ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਤਜਰਬਾ ਕਿਵੇਂ ਰਿਹਾ? ਇਸ ਦੇ ਜਵਾਬ 'ਚ ਜ਼ਫ਼ਰ ਨੇ ਕਿਹਾ "ਦਿਲਜੀਤ ਬਹੁਤ ਹੀ ਪਿਆਰਾ ਇਨਸਾਨ ਹੈ। ਉਸ 'ਚ ਕਾਫ਼ੀ ਟੈਲੇਂਟ ਹੈ। ਉਸ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਇਆ।" ਇੱਕ ਹੋਰ ਸਵਾਲ ਡਾਇਰੈਕਟਰ ਤੋਂ ਸ਼ੋਅ 'ਚ ਪੁੱਛਿਆ ਗਿਆ ਕਿ ਸਲਮਾਨ ਖ਼ਾਨ ਤੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ? ਇਸ ਦੇ ਜਵਾਬ 'ਚ ਡਾਇਰੈਕਟਰ ਨੇ ਕਿਹਾ, "ਦਿਲਜੀਤ ਦੋਸਾਂਝ ਦੇ ਕੰਮ ਕਰਨ ਦਾ ਤਰੀਕਾ ਸਲਮਾਨ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਦਿਲਜੀਤ ਦੋਸਾਂਝ ਤੇ ਸਲਮਾਨ ਕਈ ਗੱਲਾਂ 'ਚ ਇੱਕੋ ਜਿਹੇ ਹਨ। ਮੈਂ ਸੈੱਟ 'ਤੇ ਕਈ ਵਾਰ ਦਿਲਜੀਤ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਬਿਲਕੁਲ ਸਲਮਾਨ ਖ਼ਾਨ ਹੋ।"

ਦੱਸ ਦਈਏ ਕਿ 'ਜੋਗੀ' ਫ਼ਿਲਮ 16 ਸਤੰਬਰ ਨੂੰ ਨੈੱਟਫ਼ਲਿਕਸ 'ਤੇ ਸਟ੍ਰੀਮ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਦਿਲਜੀਤ 'ਜੋਗੀ' ਦਾ ਕਿਰਦਾਰ ਨਿਭਾ ਰਹੇ ਹਨ। ਇਹ ਦਿਲਜੀਤ ਦੋਸਾਂਝ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ 'ਚ ਉਹ ਬਗ਼ੈਰ ਪੱਗ ਦੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਆਪਣੇ ਕਰੀਅਰ 'ਚ ਬਾਲੀਵੁੱਡ ਡਾਇਰੈਕਟਰ ਅਲੀ ਜ਼ਫ਼ਰ ਨੇ ਸਭ ਤੋਂ ਜ਼ਿਆਦਾ ਫ਼ਿਲਮਾਂ ਸਲਮਾਨ ਖ਼ਾਨ ਨਾਲ ਕੀਤੀਆਂ ਅਤੇ ਇਹ ਸਾਰੀਆਂ ਹੀ ਫ਼ਿਲਮਾਂ ਸੁਪਰਹਿੱਟ ਰਹੀਆਂ ਸੀ। ਸਭ ਜਾਣਦੇ ਹਨ ਕਿ ਸਲਮਾਨ ਖ਼ਾਨ ਤੇ ਅਲੀ ਜ਼ਫ਼ਰ ਦੀ ਕਾਫ਼ੀ ਨੇੜਤਾ ਹੈ। ਅਜਿਹੇ 'ਚ ਅਲੀ ਜ਼ਫ਼ਰ ਦਾ ਦਿਲਜੀਤ ਦੀ ਸਲਮਾਨ ਨਾਲ ਤੁਲਨਾ ਕਰਨਾ ਸਹੀ ਲੱਗਦਾ ਹੈ। ਅਲੀ ਜ਼ਫ਼ਰ 'ਮੇਰੇ ਬ੍ਰਦਰ ਕੀ ਦੁਲਹਨ', 'ਸੁਲਤਾਨ' ਵਰਗੀਆਂ ਫ਼ਿਲਮਾਂ ਕੀਤੀਆਂ ਹਨ।   

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News