ਇਸ ਫ਼ਿਲਮ ''ਚ ਨਜ਼ਰ ਆਉਣਗੇ ਜਿੰਮੀ ਸ਼ੇਰਗਿੱਲ, ਅਜੇ ਦੇਵਗਨ ਨਾਲ ਕਰਨਗੇ ਸਕ੍ਰੀਨ ਸ਼ੇਅਰ

06/13/2024 4:41:04 PM

ਚੰਡੀਗੜ੍ਹ- ਅਜੇ ਦੇਵਗਨ ਅਤੇ ਤੱਬੂ ਦੀ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਵਧੀਆ ਆਨਸਕ੍ਰੀਨ ਜੋੜੀਆਂ ਵਿੱਚੋਂ ਇੱਕ ਰਹੀ ਹੈ। ਜਦੋਂ ਵੀ ਦੋਵੇਂ ਸਕਰੀਨ 'ਤੇ ਇਕੱਠੇ ਆਉਂਦੇ ਹਨ ਤਾਂ ਕੁਝ ਨਾ ਕੁਝ ਕਮਾਲ ਕਰ ਦਿੰਦੇ ਹਨ। 90 ਦੇ ਦਹਾਕੇ 'ਚ ਅਜੇ ਅਤੇ ਤੱਬੂ ਨੂੰ ਕਈ ਫਿਲਮਾਂ 'ਚ ਇਕੱਠੇ ਰੋਮਾਂਸ ਕਰਦੇ ਦੇਖਿਆ ਗਿਆ ਸੀ। ਪਰ ਹੁਣ ਇਹ ਦੋਵੇਂ ਇੱਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ 'ਔਰੋਂ ਮੈਂ ਕਹਾਂ ਦਮ ਥਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by Jimmy Shergill (@jimmysheirgill)

lign: justify;"> 

 

'ਐਨ.ਐਚ. ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਫਰਾਈਡੇ ਫ਼ਿਲਮ ਵਰਕਸ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਨਿਰਮਿਤ ਕੀਤੀ ਗਈ ਉਕਤ ਫ਼ਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਨਿਰਦੇਸ਼ਨ ਨੀਰਜ ਪਾਂਡੇ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਫਿਲਮਾਂ ਨਾਲ ਬਤੌਰ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵੱਜੋਂ ਕੰਮ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ-  ਕੰਗਨਾ ਥੱਪੜ ਕਾਂਡ 'ਤੇ ਕਰਨ ਜੌਹਰ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਕਾਫ਼ੀ ਸਮੇਂ ਬਾਅਦ ਹਿੰਦੀ ਸਿਨੇਮਾ ਜਗਤ 'ਚ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਹਾਲਾਂਕਿ ਵੈੱਬ-ਸੀਰੀਜ਼ ਅਤੇ ਪੰਜਾਬੀ ਸਿਨੇਮਾ ਦੀ ਦੁਨੀਆਂ 'ਚ ਉਨ੍ਹਾਂ ਨੇ ਆਪਣੀ ਟੌਪ ਪੁਜੀਸ਼ਨ ਬਰਕਰਾਰ ਰੱਖਣ ਦਾ ਸਿਲਸਿਲਾ ਅਜੇ ਵੀ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਦੀਆਂ ਕਈ ਚਰਚਿਤ ਵੈੱਬ ਸੀਰੀਜ਼ 'ਰਣਨੀਤੀ', 'ਆਜ਼ਮ', 'ਸਿਆਹ' ਅਤੇ 'ਚੂਨਾ' 'ਚ ਕੰਮ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ- IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ

ਦੱਸ ਦਈਏ ਕਿ ਨੀਰਜ ਪਾਂਡੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਨਾਲ ਤੱਬੂ ਅਤੇ ਅਜੇ ਦਸਵੀਂ ਵਾਰ ਇਕੱਠੇ ਕੰਮ ਕਰ ਰਹੇ ਹਨ। ਇਹ ਫ਼ਿਲਮ ਇੱਕ ਮਹਾਂਕਾਵਿ ਸੰਗੀਤਕ ਰੋਮਾਂਟਿਕ ਡਰਾਮਾ ਹੈ। ਇਹ ਫ਼ਿਲਮ 5 ਜੁਲਾਈ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


sunita

Content Editor

Related News