ਬਾਲੀਵੁੱਡ ’ਤੇ ਓਮੀਕ੍ਰੋਨ ਦਾ ਡਰ, ‘83’ ਦੇ ਠੰਡੇ ਪ੍ਰਦਰਸ਼ਨ ਤੋਂ ਬਾਅਦ ਸ਼ਾਹਿਦ ਦੀ ‘ਜਰਸੀ’ ਹੋਈ ਮੁਲਤਵੀ

12/28/2021 5:45:48 PM

ਮੁੰਬਈ (ਬਿਊਰੋ)– ਓਮੀਕ੍ਰੋਨ ਨੇ ਭਾਰਤ ’ਚ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਤੇ ਪ੍ਰਸ਼ਾਸਨ ਇਸ ਗੱਲ ’ਤੇ ਹੁਣੇ ਤੋਂ ਸਖ਼ਤ ਹੈ। ਬਾਜ਼ਾਰਾਂ ’ਚ ਭੀੜ ਨੂੰ ਦੇਖਦਿਆਂ ਕਈ ਥਾਵਾਂ ’ਤੇ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਕੋਰੋਨਾ ਦੇ ਮਾਮਲੇ ਜਦੋਂ ਘੱਟ ਹੋਏ ਤਾਂ ਸਿਨੇਮਾਘਰ ਖੁੱਲ੍ਹ ਗਏ ਸਨ। ਕਈ ਥਾਵਾਂ ’ਤੇ 100 ਫੀਸਦੀ ਸਮਰੱਥਾ ਨਾਲ ਸਿਨੇਮਾਘਰ ਖੁੱਲ੍ਹੇ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ’ਤੇ ਆਸਿਮ ਰਿਆਜ਼ ਨੇ ਕੀਤੀ ਟਿੱਪਣੀ, ਇਸ ਟੀ. ਵੀ. ਅਦਾਕਾਰ ਨੇ ਲਗਾ ਦਿੱਤੀ ਕਲਾਸ

ਕਾਫੀ ਸਮੇਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀਆਂ ਫ਼ਿਲਮਾਂ ਸਿਨੇਮਾਘਰਾਂ ’ਚ ਦੇਖਣ ਨੂੰ ਮਿਲੀਆਂ ਪਰ ਇਹ ਚੰਗੇ ਦਿਨ ਬਸ ਥੋੜ੍ਹੇ ਸਮੇਂ ਲਈ ਸਨ। ਜਿਥੇ ਓਮੀਕ੍ਰੋਨ ਦਾ ਖ਼ਤਰਾ ਆਇਆ ਨਹੀਂ ਕਿ ਚੀਜ਼ਾਂ ਮੁੜ ਤੋਂ ਵਿਗੜ ਗਈਆਂ। ਫ਼ਿਲਮ ‘83’ ਦੀ ਕਮਾਈ ’ਤੇ ਇਸ ਦਾ ਬੁਰਾ ਅਸਰ ਪਿਆ ਹੈ। ਇਸੇ ਨੂੰ ਦੇਖਦਿਆਂ ਹੁਣ ਸ਼ਾਹਿਦ ਕਪੂਰ ਦੀ ‘ਜਰਸੀ’ ਫ਼ਿਲਮ ਦੀ ਰਿਲੀਜ਼ ਡੇਟ ਨੂੰ ਵੀ ਅੱਗੇ ਕਰ ਦਿੱਤਾ ਗਿਆ ਹੈ।

ਫ਼ਿਲਮ ਸਮੀਖਿਅਕ ਤਰਣ ਆਦਰਸ਼ ਦੇ ਟਵੀਟ ਦੀ ਮੰਨੀਏ ਤਾਂ ‘ਜਰਸੀ’ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਹੈ। ਸ਼ਾਹਿਦ ਦੀ ਇਹ ਫ਼ਿਲਮ ਵੀ ਕਾਫੀ ਸਮੇਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਸੀ। ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ ਸੀ। ਸ਼ਾਹਿਦ ਨੇ ਫ਼ਿਲਮ ਲਈ ਕਾਫੀ ਮਿਹਨਤ ਵੀ ਕੀਤੀ ਪਰ ਲੱਗਦਾ ਹੈ ਕਿ ਅਜੇ ਫ਼ਿਲਮ ਨੂੰ ਰਿਲੀਜ਼ ਲਈ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪਵੇਗਾ।

ਤਰਣ ਨੇ ਟਵੀਟ ’ਚ ਲਿਖਿਆ, ‘‘ਜਰਸੀ’ ਰਿਲੀਜ਼ ਡੇਟ ਪੋਸਟਪੋਨ। ਫ਼ਿਲਮ 31 ਦਸੰਬਰ ਨੂੰ ਰਿਲੀਜ਼ ਨਹੀਂ ਕੀਤੀ ਜਾਵੇਗੀ। ਜਲਦ ਹੀ ਫ਼ਿਲਮ ਨਾਲ ਜੁੜੀ ਅੱਗੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।’

ਕਈ ਥਾਵਾਂ ’ਤੇ ਗੱਲ ਚੱਲ ਰਹੀ ਹੈ ਕਿ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕੀਤਾ ਜਾਵੇਗਾ ਪਰ ਇਹ ਖ਼ਬਰ ਵੀ ਸੱਚ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News