ਮਸ਼ਹੂਰ ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਨਿਕਲੀ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰਕੇ ਜਾਣੋ ਕੀ ਕਿਹਾ
Friday, Jul 23, 2021 - 10:53 AM (IST)

ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰਾ ਜੈਨੀਫਰ ਵਿੰਗੇਟ ਨੇ ‘ਬੇਹੱਦ’, ‘ਦਿਲ ਮਿਲ ਗਏ’ ਤੇ ‘ਬੇਪਨਾਹ’ ਵਰਗੇ ਸ਼ੋਅਜ਼ ’ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਹੁਣ ਉਸ ਨੇ ਖ਼ੁਦ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਰੱਜ ਕੇ ਕੀਤਾ ਜਾ ਰਿਹੈ ਟਰੋਲ, ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਫਨੀ ਮੀਮਜ਼
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਬਾਰੇ ਖ਼ੁਲਾਸਾ ਕੀਤਾ ਹੈ। ਉਸ ਨੇ ਲਿਖਿਆ, ‘ਡਾਊਨ ਪਰ ਆਊਟ ਨਹੀਂ... ਹਾਂ ਇਹ ਸੱਚ ਹੈ! ਕੋਰੋਨਾ ਨੇ ਦਸਤਕ ਦਿੱਤੀ ਤੇ ਮੈਨੂੰ ਜਕੜ ਲਿਆ... ਪਰ ਪਤਾ ਹੈ ਕਿ ਮੈਂ ਆਈਸੋਲੇਟ ਹਾਂ ਤੇ ਬਿਲਕੁਲ ਠੀਕ ਮਹਿਸੂਸ ਕਰ ਰਹੀ ਹਾਂ। ਇਸ ਲਈ ਚਿੰਤਾ ਨਾ ਕਰੋ!’
ਦੱਸ ਦੇਈਏ ਕਿ ਜੈਨੀਫਰ ਵਿੰਗੇਟ ਆਪਣੇ ਵੈੱਬ ਸ਼ੋਅ ‘ਕੋਡ ਐੱਮ’ ਦੇ ਦੂਜੇ ਸੀਜ਼ਨ ਦਾ ਸ਼ੂਟ ਸ਼ੁਰੂ ਕਰਨ ਵਾਲੀ ਸੀ ਪਰ ਉਸ ਤੋਂ ਪਹਿਲਾਂ ਜੈਨੀਫਰ ਨੇ ਆਪਣਾ ਕੋਵਿਡ ਟੈਸਟ ਕਰਵਾਇਆ ਕਿਉਂਕਿ ਸ਼ੂਟਿੰਗ ਦੀਆਂ ਗਾਈਡਲਾਈਨਜ਼ ਮੁਤਾਬਕ ਕਿਸੇ ਵੀ ਕਲਾਕਾਰ ਨੂੰ ਪਹਿਲਾਂ ਆਪਣਾ ਟੈਸਟ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸ਼ੂਟ ’ਚ ਕੋਈ ਰੁਕਾਵਟ ਨਾ ਆਵੇ।
ਜੈਨੀਫਰ ਵਿੰਗੇਟ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸ਼ੂਟਿੰਗ ਦਾ ਹਿੱਸਾ ਨਹੀਂ ਬਣ ਸਕਦੀ। ਮੇਕਰਜ਼ ਨੂੰ ਸੀਰੀਜ਼ ਦਾ ਸ਼ੂਟ ਥੋੜ੍ਹਾ ਮੁਲਤਵੀ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਸ਼ੋਅ ’ਚ ਜੈਨੀਫਰ ਨੇ ਮੇਜਰ ਮਹਿਕਾ ਮਿਹਰਾ ਦਾ ਰੋਲ ਨਿਭਾਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਸੰਦ ਕੀਤਾ ਸੀ। ‘ਕੋਡ ਐੱਮ’ ਨੂੰ ਏਕਤਾ ਕਪੂਰ ਪ੍ਰੋਡਿਊਸ ਕਰ ਰਹੀ ਹੈ ਤੇ ਇਸ ਨੂੰ ਆਲਟ ਬਾਲਾਜੀ ਤੇ ਜ਼ੀ 5 ’ਤੇ ਰਿਲੀਜ਼ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।