ਹੁਣ ਵੱਡੇ ਪਰਦੇ 'ਤੇ ਫ਼ਿਲਮ 'ਜੇ ਜੱਟ ਵਿਗੜ ਗਿਆ' ਨਾਲ ਅੰਬਰਦੀਪ ਤੇ ਦਿਲਜੀਤ ਚੁੱਕਣਗੇ ਕਿਸਾਨੀ ਮੁੱਦੇ

10/27/2021 10:57:52 AM

ਚੰਡੀਗੜ੍ਹ (ਬਿਊਰੋ) - ਹਾਲ ਹੀ 'ਚ ਡਾਇਰੈਕਟਰ ਅਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਫ਼ਿਲਮ 'ਜੇ ਜੱਟ ਵਿਗੜ ਗਿਆ' ਦੀ ਸ਼ੂਟਿੰਗ ਪੂਰੀ ਕੀਤੀ ਸੀ | ਹੁਣ ਫ਼ਿਲਮ ਦੇ ਪਿੱਛੇ ਇਹ ਵਨ ਮੈਨ ਆਰਮੀ, ਅੰਬਰਦੀਪ ਫ਼ਿਲਮ ਨੂੰ ਲਿਖਣ ਅਤੇ ਨਿਰਦੇਸ਼ਨ ਤੋਂ ਇਲਾਵਾ ਆਪਣੇ ਬੈਨਰ ਹੇਠ ਫ਼ਿਲਮ ਨੂੰ ਰਿਲੀਜ਼ ਵੀ ਕਰ ਰਹੇ ਹਨ। ਅੰਬਰਦੀਪ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ 'ਜੇ ਜੱਟ ਵਿਗੜ ਗਿਆ' ਇਸ ਸਾਲ 3 ਦਸੰਬਰ, 2021 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਅੰਬਰਦੀਪ ਨੇ ਕੁਝ ਸਮਾਂ ਪਹਿਲਾਂ ਇਹ ਇਸ਼ਾਰਾ ਕੀਤਾ ਸੀ ਕਿ 3 ਦਸੰਬਰ ਨੂੰ ਕੁਝ ਆ ਰਿਹਾ ਹੈ ਪਰ ਹੁਣ ਸਭ ਨੂੰ ਯਕੀਨ ਦਿਵਾਉਣ ਲਈ ਅੰਬਰਦੀਪ ਨੇ ਫ਼ਿਲਮ 'ਜੇ ਜੱਟ ਵਿਗੜ ਗਿਆ' ਦੀ ਰਿਲੀਜ਼ਿੰਗ ਦੀ ਆਫੀਸ਼ੀਅਲ ਅਨਾਊਸਮੈਂਟ ਕਰ ਦਿੱਤੀ ਹੈ। ਅਜਿਹੇ 'ਚ ਫੈਨਜ਼ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਕਾਫੀ ਐਕਸਾਈਟਡ ਹਨ।

PunjabKesari

ਫ਼ਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਪਹਿਲੀ ਵਾਰ ਪੰਜਾਬੀ ਗਾਇਕਾ ਤੇ ਅਦਾਕਾਰ ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਨ੍ਹਾਂ ਚਿਹਰਿਆਂ ਤੋਂ ਇਲਾਵਾ ਇਸ ਫ਼ਿਲਮ 'ਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਅਤੇ ਕਈ ਹੋਰ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫ਼ਿਲਮ ਦਾ ਵਿਸ਼ਾ ਕਿਸਾਨਾਂ ਦੇ ਚਲ ਰਹੇ ਮੁੱਦੇ 'ਤੇ ਆਧਾਰਿਤ ਹੋਵੇਗਾ। ਇਸ ਦੌਰਾਨ ਇਸ ਫ਼ਿਲਮ ਤੋਂ ਇਲਾਵਾ ਅੰਬਰਦੀਪ ਸਿੰਘ ਦੀ ਫ਼ਿਲਮ 'ਜੋੜੀ' ਵੀ ਕਾਫੀ ਚਰਚਾ 'ਚ ਬਣੀ ਹੋਈ ਹੈ। 'ਜੋੜੀ' ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਲੀਡ ਕਿਰਦਾਰ 'ਚ ਹਨ।


sunita

Content Editor

Related News