ਟੀਨਾ ਅੰਬਾਨੀ ਦੇ ਪੁੱਤਰ ਦੇ ਵਿਆਹ ''ਚ ਜਯਾ ਬੱਚਨ ਅਤੇ ਹੇਮਾ ਮਾਲਿਨੀ ਦੀ ਸਾੜੀ ਲੁੱਕ ਦੇ ਚਰਚੇ, ਦੇਖੋ ਤਸਵੀਰਾਂ

Tuesday, Feb 22, 2022 - 05:28 PM (IST)

ਟੀਨਾ ਅੰਬਾਨੀ ਦੇ ਪੁੱਤਰ ਦੇ ਵਿਆਹ ''ਚ ਜਯਾ ਬੱਚਨ ਅਤੇ ਹੇਮਾ ਮਾਲਿਨੀ ਦੀ ਸਾੜੀ ਲੁੱਕ ਦੇ ਚਰਚੇ, ਦੇਖੋ ਤਸਵੀਰਾਂ

ਮੁੰਬਈ- ਬਿਜ਼ਨੈੱਸਮੈਨ ਅਨਿਲ ਅੰਬਾਨੀ ਅਤੇ ਅਦਾਕਾਰਾ ਟੀਨਾ ਅੰਬਾਨੀ ਦੇ ਵੱਡੇ ਪੁੱਤਰ ਜੈ ਅਨਮੋਲ ਅੰਬਾਨੀ ਨੇ ਹਾਲ ਹੀ 'ਚ ਪ੍ਰੇਮਿਕਾ ਕ੍ਰਿਸ਼ਾ ਸ਼ਾਹ ਨਾਲ ਮੁੰਬਈ 'ਚ ਧੂਮਧਾਮ ਨਾਲ ਵਿਆਹ ਕਰਵਾਇਆ ਹੈ। ਜੋੜੇ ਨੇ 20 ਫਰਵਰੀ ਨੂੰ ਪਰਿਵਾਰ ਅਤੇ ਦੋਸਤਾਂ ਦੇ ਵਿਚਾਲੇ ਸੱਤ ਫੇਰੇ ਲਏ। 

PunjabKesari
ਅਨਿਲ ਅੰਬਾਨੀ ਦੇ ਕਫ ਪਰੇਡ ਹੋਮ ਸੀ ਵਿੰਡ 'ਚ ਹੋਏ ਇਸ ਵਿਆਹ 'ਚ ਬੱਚਨ-ਕਪੂਰ ਫੈਮਿਲੀ, ਹੇਮਾ ਮਾਲਿਨੀ, ਸੁਨੀਲ ਸ਼ੈੱਟੀ ਸਮੇਤ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਦੀਆਂ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਅਨਿਲ ਅੰਬਾਨੀ ਦੇ ਪੁੱਤਰ ਦੇ ਵਿਆਹ 'ਚ ਅਮਿਤਾਭ ਬੱਚਨ ਇਕਦਮ ਡੈਸ਼ਿੰਗ ਲੁੱਕ 'ਚ ਪਹੁੰਚੇ। ਉਨ੍ਹਾਂ ਨੇ ਕਰੀਮ ਸ਼ੇਰਵਾਨੀ ਪਹਿਨੀ ਸੀ। ਸ਼ੇਰਵਾਨੀ ਦੇ ਨਾਲ ਉਨ੍ਹਾਂ ਨੇ ਸਿਰ 'ਤੇ ਪੱਗੜੀ ਵੀ ਰੱਖੀ ਸੀ ਜੋ ਉਨ੍ਹਾਂ 'ਤੇ ਖੂਬ ਜਚ ਰਹੀ ਹੈ। ਇਸ ਤਸਵੀਰ 'ਚ ਉਹ ਮਹਿਮਾਨਾਂ ਦੇ ਨਾਲ ਪੋਜ਼ ਦੇ ਰਹੇ ਹਨ।

PunjabKesari
ਇਸ ਦੌਰਾਨ ਹੇਮਾ ਮਾਲਿਨੀ ਅਤੇ ਜਯਾ ਬੱਚਨ ਦੀ ਤਸਵੀਰ ਨੇ ਖੂਬ ਸੁਰਖੀਆਂ ਬਟੋਰੀਆਂ। ਵਿਆਹ 'ਚ ਜਯਾ ਬੱਚਨ ਜਿਥੇ ਗੋਲਡਨ ਬਾਰਡਰ ਵਾਲੀ ਰੈੱਡ ਸਾੜੀ 'ਚ ਨਜ਼ਰ ਆਈ। ਉਧਰ ਹੇਮਾ ਮਾਲਿਨੀ ਮਲਟੀ ਰੰਗ ਦੀ ਸਾੜੀ 'ਚ ਦਿਖੀ। ਦੋਵੇਂ ਲੋਕ ਸਭਾ ਮੈਂਬਰ ਸੁਪ੍ਰਿਯਾ ਸੁਲੇ ਦੇ ਨਾਲ ਹੱਸਦੀਆਂ ਹੋਈਆਂ ਪੋਜ਼ ਦੇ ਰਹੀਆਂ ਸਨ। 

PunjabKesari
ਸਫੇਦ ਰੰਗ ਦੇ ਕੁੜਤਾ ਸੂਟ 'ਚ ਸੁਨੀਲ ਸ਼ੈੱਟੀ ਬਹੁਤ ਹੈੱਡਸਮ ਲੱਗ ਰਹੇ ਸਨ। 

PunjabKesari
ਜੈ ਅਨਮੋਲ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਦਸੰਬਰ 2021 'ਚ ਕ੍ਰਿਸ਼ਾ ਸ਼ਾਹ ਦੇ ਨਾਲ ਮੰਗਣੀ ਕੀਤੀ ਸੀ। ਅਨਮੋਲ ਕਾਫੀ ਸ਼ਰਮੀਲੇ ਸੁਭਾਅ ਦੇ ਹਨ ਅਤੇ ਇਸ ਲਈ ਉਹ ਮੀਡੀਆ ਦੇ ਸਾਹਮਣੇ ਆਉਣਾ ਪਸੰਦ ਨਹੀਂ ਕਰਦੇ। 

PunjabKesari
ਉਧਰ ਕ੍ਰਿਸ਼ਾ ਸ਼ਾਹ ਦੀ ਗੱਲ ਕਰੀਏ ਤਾਂ ਉਹ ਇਕ ਸਮਾਜਿਕ ਕਾਰਜਕਰਤਾ ਹੈ। ਉਨ੍ਹਾਂ ਨੇ ਲੰਡਨ ਸਕੂਲ ਆਫ ਇਕੋਨਾਮਿਕਸ ਨਾਲ ਸਮਾਜਿਕ ਨੀਤੀ ਅਤੇ ਵਿਕਾਸ 'ਚ ਡਿਗਰੀ ਹਾਸਲ ਕੀਤੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਰਾਜਨੀਤਿਕ ਅਰਥਵਿਵਸਥਾ ਦੀ ਪੜ੍ਹਾਈ ਕੀਤੀ ਹੈ। ਉਹ 'ਲਵ ਨਾਟ ਫੀਅਰ' ਕੈਪੇਂਨ ਦੀ ਵਕੀਲ ਹੈ ਅਤੇ ਭਰਾ ਮਿਸ਼ਾਲ ਸ਼ਾਹ ਦੇ ਨਾਲ ਕ੍ਰਿਸ਼ਾ 'ਡਿਸਕੋ' ਨਾਂ ਦੀ ਇਕ ਕੰਪਨੀ ਚਲਾ ਰਹੀ ਹੈ।


 


author

Aarti dhillon

Content Editor

Related News