‘ਜਵਾਨ’ ਫ਼ਿਲਮ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼, ਸ਼ਾਹਰੁਖ ਖ਼ਾਨ ਦੇ ਦਿਸੇ ਕਈ ਅੰਦਾਜ਼ (ਵੀਡੀਓ)

Thursday, Aug 31, 2023 - 12:29 PM (IST)

‘ਜਵਾਨ’ ਫ਼ਿਲਮ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼, ਸ਼ਾਹਰੁਖ ਖ਼ਾਨ ਦੇ ਦਿਸੇ ਕਈ ਅੰਦਾਜ਼ (ਵੀਡੀਓ)

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਦਾ ਟਰੇਲਰ ਆਖਿਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਟਰੇਲਰ ਐਕਸ਼ਨ ਨਾਲ ਭਰਪੂਰ ਹੈ, ਜਿਸ ’ਚ ਸ਼ਾਹਰੁਖ ਖ਼ਾਨ ਦੇ ਕਈ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ।

ਟਰੇਲਰ ਤੋਂ ਪਤਾ ਲੱਗਦਾ ਹੈ ਕਿ ਸ਼ਾਹਰੁਖ ਖ਼ਾਨ ਨੈਗੇਟਿਵ ਤੇ ਪਾਜ਼ੇਟਿਵ ਦੋਵੇਂ ਤਰ੍ਹਾਂ ਦੀਆਂ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਇਹ ਗੱਲ ਵੀ ਸਾਫ ਹੋ ਗਈ ਹੈ ਕਿ ਸ਼ਾਹਰੁਖ ਖ਼ਾਨ ਇਸ ’ਚ ਡਬਲ ਰੋਲ ਨਿਭਾਅ ਰਹੇ ਹਨ। ਉਂਝ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ‘ਜਵਾਨ’ ’ਚ ਸ਼ਾਹਰੁਖ ਖ਼ਾਨ ਦੋ ਤੋਂ ਵੱਧ ਭੂਮਿਕਾਵਾਂ ’ਚ ਵੀ ਦਿਖਾਈ ਦੇ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

ਫ਼ਿਲਮ ਦੇ ਵਿਲੇਨ ਵਿਜੇ ਸੇਤੂਪਤੀ ਹਨ, ਜਿਨ੍ਹਾਂ ਦਾ ਦਮਦਾਰ ਅੰਦਾਜ਼ ਟਰੇਲਰ ’ਚ ਦੇਖਣ ਨੂੰ ਮਿਲ ਰਿਹਾ ਹੈ, ਜੋ ਫ਼ਿਲਮ ’ਚ ਕਾਲੀ ਨਾਂ ਦੇ ਇਕ ਹਥਿਆਰ ਤਸੱਕਰ ਦੀ ਭੂਮਿਕਾ ’ਚ ਹਨ।

ਫ਼ਿਲਮ ’ਚ ਅਣਗਿਣਤ ਐਕਸ਼ਨ ਸੀਕੁਐਂਸ ਦੇਖਣ ਨੂੰ ਮਿਲ ਰਹੇ ਹਨ, ਜਿਸ ਤੋਂ ਇਹ ਸਾਫ ਹੈ ਕਿ ‘ਜਵਾਨ’ ਸ਼ਾਹਰੁਖ ਖ਼ਾਨ ਦੀ ਸਭ ਤੋਂ ਵੱਡੀ ਮਾਸ ਮਸਾਲਾ ਫ਼ਿਲਮ ਹੋਣ ਵਾਲੀ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੇ ਵਿਜੇ ਸੇਤੁਪਤੀ ਤੋਂ ਇਲਾਵਾ ਨਯਨਤਾਰਾ ਤੇ ਦੀਪਿਕਾ ਪਾਦੁਕੋਣ ਸਮੇਤ ਕਈ ਸਿਤਾਰੇ ਅਹਿਮ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 7 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਜਵਾਨ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News