ਫ਼ਿਲਮ ‘ਜਵਾਨ’ ਤੋਂ ਸ਼ਾਹਰੁਖ ਖ਼ਾਨ ਦੀ ਕੁਝ ਸਕਿੰਟਾਂ ਦੀ ਕਲਿੱਪ ਵਾਇਰਲ, ਲੋਕਾਂ ’ਚ ਭਾਰੀ ਉਤਸ਼ਾਹ

Saturday, Mar 11, 2023 - 04:02 PM (IST)

ਫ਼ਿਲਮ ‘ਜਵਾਨ’ ਤੋਂ ਸ਼ਾਹਰੁਖ ਖ਼ਾਨ ਦੀ ਕੁਝ ਸਕਿੰਟਾਂ ਦੀ ਕਲਿੱਪ ਵਾਇਰਲ, ਲੋਕਾਂ ’ਚ ਭਾਰੀ ਉਤਸ਼ਾਹ

ਮੁੰਬਈ (ਬਿਊਰੋ)– ਫ਼ਿਲਮ ‘ਪਠਾਨ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਗਲੀ ਫ਼ਿਲਮ ‘ਜਵਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿੰਗ ਖ਼ਾਨ ਦੀ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਉਤਸ਼ਾਹਿਤ ਹਨ। ਫ਼ਿਲਮ ‘ਜਵਾਨ’ ਦੇ ਸੈੱਟ ਤੋਂ ਸ਼ਾਹਰੁਖ ਖ਼ਾਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਹੈ। ਇਸ ਦੌਰਾਨ ਸ਼ਾਹਰੁਖ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਫ਼ਿਲਮ ‘ਜਵਾਨ’ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਐਲੀ ਮਾਂਗਟ ਨੇ ਮੂਸਾ ਪਿੰਡ ਵਿਖੇ ਸਿੱਧੂ ਦੇ ਪਿਤਾ ਨਾਲ ਕੀਤੀ ਮੁਲਾਕਾਤ

ਵੀਡੀਓ ’ਚ ਸ਼ਾਹਰੁਖ ਖ਼ਾਨ ਦਾ ਐਕਸ਼ਨ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕਿੰਗ ਖ਼ਾਨ ਦੀ ਵੀਡੀਓ ਨੂੰ SRK ਨਾਮ ਦੇ ਟਵਿਟਰ ਹੈਂਡਲ ਨੇ ਸ਼ੇਅਰ ਕੀਤਾ ਹੈ। ਵੀਡੀਓ ’ਚ ਸ਼ਾਹਰੁਖ ਖ਼ਾਨ ਨੂੰ ਕਾਲੇ ਰੰਗ ਦੀ ਕਮੀਜ਼ ਤੇ ਜੀਨਸ ’ਚ ਦੇਖਿਆ ਜਾ ਸਕਦਾ ਹੈ। ਆਪਣੇ ਮੂੰਹ ’ਚ ਸਿਗਰੇਟ ਫੜੀ, ਉਹ ਆਪਣੇ ਦੁਸ਼ਮਣਾਂ ਨੂੰ ਬੈਲਟ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ’ਚ ਸ਼ਾਹਰੁਖ ਖ਼ਾਨ ਦਾ ਐਕਸ਼ਨ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਟਿੱਪਣੀ ਕਰਨ ਦੇ ਨਾਲ-ਨਾਲ ਸ਼ਾਹਰੁਖ ਖ਼ਾਨ ਇਸ ਫ਼ਿਲਮ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਿਰ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਜਵਾਨ’ ਦਾ ਨਿਰਦੇਸ਼ਨ ਦੱਖਣ ਸਿਨੇਮਾ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਐਟਲੀ ਕਰ ਰਹੇ ਹਨ। ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਅਦਾਕਾਰਾ ਨਯਨਤਾਰਾ, ਵਿਜੇ ਸੇਤੂਪਤੀ, ਦੀਪਿਕਾ ਪਾਦੁਕੋਣ ਤੇ ਸਾਨਿਆ ਮਲਹੋਤਰਾ ਅਹਿਮ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਹਾਲ ਹੀ ’ਚ ਸ਼ਾਹਰੁਖ ਖ਼ਾਨ ਨੇ ਚੇਨਈ ’ਚ ਫ਼ਿਲਮ ‘ਜਵਾਨ’ ਦੀ ਸ਼ੂਟਿੰਗ ਕੀਤੀ ਹੈ। ਚੇਨਈ ਜਾਂਦੇ ਸਮੇਂ ਕਿੰਗ ਖ਼ਾਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਸਨ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News