ਜੱਸੀ ਸੋਹਲ ਦਾ ਧਾਰਮਿਕ ਗੀਤ ‘ਆ ਬਾਬਾ’ ਰਿਲੀਜ਼ (ਵੀਡੀਓ)

Tuesday, Nov 08, 2022 - 04:27 PM (IST)

ਜੱਸੀ ਸੋਹਲ ਦਾ ਧਾਰਮਿਕ ਗੀਤ ‘ਆ ਬਾਬਾ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੱਸੀ ਸੋਹਲ ਦਾ ਹਾਲ ਹੀ ’ਚ ਧਾਰਮਿਕ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਨਾਂ ‘ਆ ਬਾਬਾ’ ਹੈ। ਜਿਵੇਂ ਕਿ ਨਾਂ ਤੋਂ ਸਾਫ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਗੀਤ ਨੂੰ ਜੱਸੀ ਸੋਹਲ ਨੇ ਬੜੀ ਹੀ ਖ਼ੂਬਸੂਰਤੀ ਨਾਲ ਗਾਇਆ ਹੈ। ਉਨ੍ਹਾਂ ਦੀ ਮਿੱਠੀ ਆਵਾਜ਼ ’ਚ ਇਹ ਧਾਰਮਿਕ ਗੀਤ ਵੱਖਰਾ ਹੀ ਸਕੂਨ ਦੇ ਰਿਹਾ ਹੈ। ਗੀਤ ਦੇ ਬੋਲ ਆਮੀਨ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਪ੍ਰਿੰਸ ਸੱਗੂ ਨੇ ਲਿਖੇ ਹਨ।

ਯੂਟਿਊਬ ’ਤੇ ਇਸ ਗੀਤ ਨੂੰ ਜੱਸੀ ਸੋਹਲ ਦੇ ਹੀ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 94 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News