ਜੱਸ ਬਾਜਵਾ ਨੇ ਸਰਕਾਰ ਦੀਆਂ ਸਾਜ਼ਿਸ਼ਾਂ ਦੀ ਖੋਲ੍ਹੀ ਪੋਲ (ਵੀਡੀਓ)
Friday, Oct 16, 2020 - 01:22 PM (IST)
ਜਲੰਧਰ (ਵੈੱਬ ਡੈਸਕ) - ਬੀਤੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕਾ ਲਈ ਥਾਂ-ਥਾਂ ਧਰਨੇ ਲੱਗਾ ਰਹੇ ਪੰਜਾਬੀ ਗਾਇਕ ਜੱਸ ਬਾਜਵਾ ਨੇ ਜਗ ਬਾਣੀ ਨਾਲ ਕੀਤੀ ਇਕ ਇੰਟਰਵੀਊ ਦੌਰਾਨ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਜਮ ਕੇ ਭੜਾਸ ਕੱਢੀ ਹੈ। ਸਰਕਾਰ ਦੀ ਸਾਜ਼ਿਸ਼ਾਂ ਦੀ ਪੋਲ ਖੋਲ੍ਹਦਿਆਂ ਜੱਸ ਬਾਜਵਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੱਕ ਖੋਹ ਕੇ ਕਾਰਪੋਰੇਟ ਅਦਾਰਿਆਂ ਦੀ ਜੇਬਾਂ ਭਰ ਰਹੀਆਂ ਹਨ।
ਜੱਸ ਬਾਜਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਨੈਸ਼ਨਲ ਮੀਡੀਆ 'ਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਖਬਰਾਂ ਸੂਬੇ ਦਾ ਮੀਡੀਆ ਚਲਾ ਸਕਦਾ, ਇੰਟਰਨੈਸ਼ਨਲ ਮੀਡੀਆ ਚਲਾ ਸਕਦਾ ਫਿਰ ਨੈਸ਼ਨਲ ਮੀਡੀਆ ਕਿਸਾਨਾਂ ਦੇ ਧਰਨੇ ਨੂੰ ਨਹੀਂ ਦਿਖਾ ਰਿਹਾ? ਜੱਸ ਨੇ ਕਿਹਾ ਕਿ ਅਸੀਂ ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ।ਕਿਸਾਨ ਜੱਥੇਬੰਦਿਆਂ ਬਾਰੇ ਗੱਲ ਕਰਦਿਆਂ ਜੱਸ ਬਾਜਵਾ ਨੇ ਕਿਹਾ ਕਿ ਕਿਸਾਨਾਂ ਦਾ ਲੰਬਾ ਤਜ਼ਰਬਾ ਹੈ ਅਜਿਹੀਆਂ ਲੜਾਈਆਂ ਲੜਨ ਦਾ ਇਸ ਲਈ ਅਸੀਂ ਉਨ੍ਹਾਂ ਦੇ ਨਾਲ ਤਾਲਮੇਲ ਕਰਕੇ ਹੀ ਅਗਲੀ ਰਣਨੀਤੀ ਤਿਆਰ ਕਰਾਂਗੇ।