ਗਾਇਕ ਜੱਸ ਬਾਜਵਾ ਵੱਲੋਂ ਦਿੱਲੀ ਮੋਰਚੇ ਸੰਭਾਲਣ ਦਾ ਹੋਕਾ, ਬੋਲੇ ''ਕਿਸਾਨਾਂ ਦੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ''

Monday, Jun 21, 2021 - 12:51 PM (IST)

ਗਾਇਕ ਜੱਸ ਬਾਜਵਾ ਵੱਲੋਂ ਦਿੱਲੀ ਮੋਰਚੇ ਸੰਭਾਲਣ ਦਾ ਹੋਕਾ, ਬੋਲੇ ''ਕਿਸਾਨਾਂ ਦੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ''

ਚੰਡੀਗੜ੍ਹ (ਬਿਊਰੋ) : ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬੀ ਗਾਇਕ ਜੱਸ ਬਾਜਵਾ ਵੱਲੋਂ 'ਹੋਕਾ ਮੁਹਿੰਮ' ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜੱਸ ਬਾਜਵਾ ਅੱਜ ਸਮਰਾਲਾ ਪੁੱਜੇ। ਉਨ੍ਹਾਂ ਟੋਲ ਪਲਾਜਾ ਘੁਲਾਲ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਕੁਲਵੀਰ ਮੁਸਕਾਬਾਦ ਵੀ ਸਨ। ਇਸ ਮੌਕੇ ਜੱਸ ਬਾਜਵਾ ਨੇ ਕਿਹਾ ਕਿ ''ਅੱਜ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੋੜ ਹੈ। ਇਸ ਲਈ ਸਾਨੂੰ ਬਾਰਡਰਾਂ 'ਤੇ ਬੈਠੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਨੌਜਵਾਨ ਦਿੱਲੀ ਜਾਣ ਅਤੇ ਮੋਰਚਾ ਸੰਭਾਲਣ। ਕਿਸਾਨ ਅੰਦੋਲਨ ਕਮਜ਼ੋਰ ਪੈਣ ਦੀਆਂ ਅਫ਼ਵਾਹਾਂ 'ਤੇ ਜੱਸ ਬਾਜਵਾ ਨੇ ਕਿਹਾ ਕਿ ਅੰਦੋਲਨ ਕਮਜ਼ੋਰ ਨਹੀਂ ਪਿਆ ਅਤੇ ਨਾ ਹੀ ਪੈਣ ਦੇਣਾ।''

 
 
 
 
 
 
 
 
 
 
 
 
 
 
 
 

A post shared by Jass Bajwa (ਜੱਸਾ ਜੱਟ) (@officialjassbajwa)

ਇਹ ਖ਼ਬਰ ਵੀ ਪੜ੍ਹੋ : ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਦਾ ਸਨਸਨੀਖੇਜ਼ ਖ਼ੁਲਾਸਾ, ਦੱਸਿਆ ਕਿਉਂ ਅਦਾਕਾਰਾ ਨੇ ਮੌਤ ਨੂੰ ਲਾਇਆ ਗਲ਼ੇ

ਇਸ ਤੋਂ ਇਲਾਵਾ ਜੱਸ ਬਾਜਵਾ ਨੇ ਚੋਣਾਂ ਲੜਨ ਦੇ ਮੁੱਦੇ 'ਤੇ ਕਿਹਾ ਕਿ ''ਹਰ ਘਰ ਦੀ ਆਵਾਜ਼ ਹੈ ਕਿ ਕਿਸਾਨਾਂ ਦੀ ਆਪਣੀ ਪਾਰਟੀ ਅਤੇ ਸਰਕਾਰ ਹੋਣੀ ਚਾਹੀਦੀ ਹੈ। ਪਹਿਲਾਂ ਜੰਗ ਕਾਲੇ ਕਾਨੂੰਨਾਂ ਖ਼ਿਲਾਫ਼ ਹੈ। ਜੇ 2022 ਤੱਕ ਇਹ ਜਿੱਤ ਲਈ ਤਾਂ ਜ਼ਰੂਰ ਇਸ ਪਾਸੇ ਸੰਯੁਕਤ ਕਿਸਾਨ ਮੋਰਚੇ ਨੂੰ ਸੋਚਣਾ ਚਾਹੀਦਾ ਹੈ।'' 

 
 
 
 
 
 
 
 
 
 
 
 
 
 
 
 

A post shared by Jass Bajwa (ਜੱਸਾ ਜੱਟ) (@officialjassbajwa)

ਇਹ ਖ਼ਬਰ ਵੀ ਪੜ੍ਹੋ : ਯੋਗ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਹਸੀਨਾਵਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋੜਾ ਤਕ ਦਾ ਨਾਂ ਸ਼ਾਮਲ

ਭਾਰਤ ਦੇ ਕੋਨੇ-ਕੋਨੇ ਅੰਦਰ ਕਿਸਾਨ ਅੰਦੋਲਨ ਦਾ ਪ੍ਰਚਾਰ ਕਰਨ ਵਾਲੇ ਕੁਲਵੀਰ ਮੁਸਕਾਬਾਦ ਨੇ ਕਿਹਾ ਕਿ ''ਪਹਿਲਾਂ ਦੀ ਤਰ੍ਹਾਂ ਸੜਕਾਂ 'ਤੇ ਟਰੈਕਟਰਾਂ ਅਤੇ ਮੋਟਰਸਾਈਕਲਾਂ ਦੇ ਕਾਫ਼ਲੇ ਦਿੱਲੀ ਵੱਲ ਨੂੰ ਜਾਂਦੇ ਦਿਖਾਈ ਦੇਣੇ ਚਾਹੀਦੇ ਹਨ। ਥੋੜ੍ਹੇ ਦਿਨਾਂ ਮਗਰੋਂ ਝੋਨਾ ਲੱਗਣ ਉਪਰੰਤ ਫਿਰ ਪਹਿਲਾਂ ਵਾਂਗੂ ਦਿੱਲੀ ਰੌਣਕਾਂ ਲੱਗ ਜਾਣੀਆਂ ਹਨ।'' 

 
 
 
 
 
 
 
 
 
 
 
 
 
 
 
 

A post shared by Jass Bajwa (ਜੱਸਾ ਜੱਟ) (@officialjassbajwa)

ਨੋਟ  ਜੱਸ ਬਾਜਵਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News