ਕਿਸਾਨਾਂ ਨਾਲ ਧਰਨੇ ’ਤੇ ਬੈਠੇ ਗਾਇਕ ਜੱਸ ਬਾਜਵਾ

Friday, Sep 18, 2020 - 11:34 AM (IST)

ਕਿਸਾਨਾਂ ਨਾਲ ਧਰਨੇ ’ਤੇ ਬੈਠੇ ਗਾਇਕ ਜੱਸ ਬਾਜਵਾ

ਕਾਦੀਆਂ (ਜ਼ੀਸ਼ਾਨ) - ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਵਿਰੁੱਧ ਕਿਸਾਨਾਂ ਦੇ ਹੱਕ ’ਚ ਉੱਤਰਦੇ ਹੋਏ ਪੰਜਾਬੀ ਗਾਇਕ ਜੱਸ ਬਾਜਵਾ ਨੇ ਕਾਦੀਆਂ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਨੌਜਵਾਨ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਸਰਗਰਮ ਹੈ ਪਰ ਜਦੋਂ ਕੋਈ ਸਮਾਜਿਕ ਕਾਰਜ ਹੁੰਦਾ ਤਾਂ ਯੂਥ ਉਸ ਥਾਂ ਤੋਂ ਗ਼ੈਰ ਹਾਜ਼ਰ ਹੁੰਦਾ, ਇਹ ਬੜੀ ਦੁਖਦਾਇਕ ਗੱਲ ਕਿਸਾਨਾਂ ਦੇ ਮੁੱਦੇ ’ਤੇ ਬਹੁਤ ਥੋੜ੍ਹੀ ਗਿਣਤੀ ’ਚ ਨੌਜਵਾਨਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ ਜਦੋਂ ਕਿ ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਪਹੁੰਚ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਅੱਜ ਕਿਸਾਨਾਂ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ ਹੈ ਨਹੀਂ ਤਾਂ ਕੇਂਦਰ ਸਰਕਾਰ ਤੁਹਾਡੇ ਹੱਕਾਂ ’ਤੇ ਡਾਕਾ ਮਾਰਨ ਲਈ ਤਿਆਰ ਬੈਠੀ ਹੈ। ਇਸ ਲਈ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਖੇਤੀ ਬਚਾਉਣ ਲਈ ਖ਼ੁਦ ਅੱਗੇ ਆਉਣ ਅਤੇ ਕਿਸਾਨਾਂ ਦੇ ਹੱਕਾਂ ’ਚ ਉਤਰਨ। ਉਨ੍ਹਾਂ ਨਾਲ ਹੀ ਪੰਜਾਬ ਦੀ ਮਸ਼ਹੂਰ ਗਾਇਕੀ ਅਤੇ ਗਾਇਕ ਇੰਡਸਟਰੀ ਨੂੰ ਵੀ ਅਤੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਅੱਜ ਲੋੜ ਹੈ ਇਨ੍ਹਾਂ ਕਿਸਾਨ ਭਰਾਵਾਂ ਨਾਲ ਡੱਟ ਕੇ ਖੜ੍ਹਨ ਦੀ। ਉਨ੍ਹਾਂ ਕਿਹਾ ਕਿ ਆਓ ਰਲ ਮਿਲ ਕੇ ਪਾਰਟੀਬਾਜ਼ੀ ਅਤੇ ਆਪਣੀ ਜ਼ਿੰਮੇਵਾਰੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹੱਕ ’ਚ ਉਤਰੀਏ ਅਤੇ ਕਿਸਾਨਾਂ ਨੂੰ ਬਣਦਾ ਇਨਸਾਫ਼ ਦਿਵਾਈਏ।

 
 
 
 
 
 
 
 
 
 
 
 
 
 

Zimidaar hon de natte main ehna billa da virodh karda..!! So veere hun lod a apan sareya nu ik mach te ikathe hon di sare masleya nu ik pase kar k te nal di nal eh apna faraz v aa ajo sare ral mil k hanbhla mariye te apne kheta te kheti nu bachayiye sare ekathe ho k awaaj chkiye jo k kendar sarkar deya kna tak pounche te sade sare subeya de kisaana di ekta dekh chahe oh punjab a ya haryana ya hor raaj ne kisaana di ekta dekh sarkar sadiya manga mne te asi is masle te fathe payiye ..!! Kisaan majdoor ekta zindabaad 🙏🏻jassajatt🙏🏻

A post shared by Jass Bajwa (ਜੱਸਾ ਜੱਟ) (@officialjassbajwa) on Sep 15, 2020 at 5:31am PDT

ਦੱਸ ਦਈਏ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਆਪਣੇ-ਆਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੱਡਾ ਨਾਮ ਬਣਾਉਣ ਵਾਲੇ ਅਦਾਕਾਰ ਗੁੱਗੂ ਗਿੱਲ ਨੇ ਵੀ ਇਸ ਆਰਡੀਨੈਂਸ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ “ਮੈਂ ਅਦਾਕਾਰ ਬਾਅਦ ਵਿਚ ਤੇ ਕਿਸਾਨ ਪਹਿਲਾਂ ਹਾਂ, ਜਿਹੜਾ ਕਿਸਾਨ ਵਿਰੋਧੀ ਬਿੱਲ ਸਰਕਾਰ ਲੈ ਕੇ ਆ ਰਹੀ ਹੈ, ਮੈਂ ਉਸ ਦਾ ਵਿਰੋਧ ਕਰਦਾ ਹਾਂ ਅਤੇ ਇਸ ਸੰਕਟ ਦੀ ਘੜੀ ਵਿਚ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹਾ ਹਾਂ।” 

 
 
 
 
 
 
 
 
 
 
 
 
 
 

Dosto jine v sajjan menu chohan wale ne main sab nu benti karda k jine v mere veer bhra nere tere de pinda cho ‘ranwa gurdwara sahib’ (zila fatehgarh sahib) vikhe pounch sakde ne jarur pounch..!! Main ap aj ik zimidaar hon de natte apna haq samjhde hoye 12:30 wje ehna billa de virodh vich ranwa sahib gurdwara sahib age jo dharane lag reh us vich jaa reha te kal punjab de hor wakh wakh dharneya te apna faraz samjhde hoye jarur jawage 🙏🏻so sariya ladayiya partybaajiya ton ute uth k sare ral mil k punjab di kisaani te kisaan de haq vich jarur khriye te ehna bill da virodh kriye 🙏🏻kisaan ekta zindabaad 🙏🏻waheguru mehar kre🙏🏻

A post shared by Jass Bajwa (ਜੱਸਾ ਜੱਟ) (@officialjassbajwa) on Sep 14, 2020 at 10:58pm PDT

ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ‘ਚ ਹਾਂ ਦਾ ਨਾਅਰਾ ਦਿੱਤਾ। ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ ‘ਕਿਸਾਨ ਬਚਾਓ ਦੇਸ਼ ਬਚਾਓ। ਉਨ੍ਹਾਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ।’ ਆਪਣੀ ਇਕ ਹੋਰ ਪੋਸਟ ਵਿਚ ਦਿਲਜੀਤ ਦੋਸਾਂਝ ਨੇ ਲਿਖਿਆ ਸੀ, 'ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ 'ਚੋ ਹੀ ਹਾਂ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤਾ  ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ।'

 
 
 
 
 
 
 
 
 
 
 
 
 
 

Is bill de virodh vich te kisaana de haqa lyi te jina kheta vich asi bachpan ch pal k wade hoye an jina banbhiya ute asi jeth haar de dupehre apne bjuraga kol bath k katte a jo sada jaddi pusti kita us nu bachon lyi apne geetan rhi yah dharneya rahi banda yogda jarur pawage lod pain har bandi kosis krage jo k zimidaar hon de nate main apna faraz samjhda kyu k aj tak jo v main gaya oh pinda waleya nu pehal de adhar te rakh k gaya kyu k main ap ik pendu an te duja sab ton wada sach eh v aa main jo v kamaya oh v sara ohna pinda waleya di den aa so main apna faraz samjhde hoye kisaana de haqa lyi khara chahe oh geetan rahi howe yah kise v trike nal is ladayi vich apna har shanbhab yogdan pauga te main baki veera nu v benti karda k is ladayi vich wad ton wad kisaana da ral mil k sath deo te jithe sade sath di lod a kise v kisaan jathebandi nu yah kise v zimidaar veer nu tan jarur is number te 9855790758 te sanparak kro kisaan ekta zindabaad 🙏🏻waheguru mehar kre🙏🏻 jassajatt

A post shared by Jass Bajwa (ਜੱਸਾ ਜੱਟ) (@officialjassbajwa) on Sep 13, 2020 at 3:11pm PDT

ਜ਼ਿਕਰਯੋਗ ਹੈ ਕਿ ਖੇਤੀ ਆਰਡੀਨੈਂਸਾ ਖ਼ਿਲਾਫ਼ ਪੰਜਾਬ ‘ਚ ਰੋਜ਼ਾਨਾ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ।


author

sunita

Content Editor

Related News