‘ਦਿ ਗ੍ਰੇਟ ਪੰਜਾਬੀ ਐਕਸਪੈਰੀਮੈਂਟ’ ਕਰ ਰਹੀ ਹੈ ਜੈਸਮੀਨ ਸੈਂਡਲਸ, ਦੋ ਮਹੀਨਿਆਂ ਬਾਅਦ ਸਾਂਝੀ ਕੀਤੀ ਪੋਸਟ

Thursday, Mar 04, 2021 - 12:47 PM (IST)

‘ਦਿ ਗ੍ਰੇਟ ਪੰਜਾਬੀ ਐਕਸਪੈਰੀਮੈਂਟ’ ਕਰ ਰਹੀ ਹੈ ਜੈਸਮੀਨ ਸੈਂਡਲਸ, ਦੋ ਮਹੀਨਿਆਂ ਬਾਅਦ ਸਾਂਝੀ ਕੀਤੀ ਪੋਸਟ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਤੇ ਗੀਤਕਾਰ ਜੈਸਮੀਨ ਸੈਂਡਲਸ ਲਗਭਗ ਦੋ ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਪਸ ਆਈ ਹੈ। ਪਿਛਲੀ ਵਾਰ 24 ਦਸੰਬਰ ਨੂੰ ਉਸ ਨੇ ਆਪਣੀ ਫੀਡ ’ਤੇ ਕੁਝ ਅਪਡੇਟ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਕੋਈ ਪੋਸਟ ਜਾਂ ਸਟੋਰੀ ਅਪਲੋਡ ਨਹੀਂ ਕੀਤੀ ਤੇ 2 ਮਾਰਚ 2021 ਤੱਕ ਕਿਸੇ ਵੀ ਚੀਜ਼ ਬਾਰੇ ਦਰਸ਼ਕਾਂ ਨੂੰ ਅਪਡੇਟ ਨਹੀਂ ਕੀਤਾ।

ਮੰਗਲਵਾਰ ਨੂੰ ਗਾਇਕਾ ਸੋਸ਼ਲ ਮੀਡੀਆ ’ਤੇ ਵਾਪਸ ਆਈ। ਜੈਸਮੀਨ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਸਾਂਝੀ ਕੀਤੀ ਪੋਸਟ ਜ਼ਰੀਏ ਆਪਣੀ ਵਾਪਸੀ ਦਾ ਐਲਾਨ ਕੀਤਾ। ਜੈਸਮੀਨ ਵਲੋਂ ਇੰਸਟਾਗ੍ਰਾਮ, ਟਵਿਟਰ ’ਤੇ ‘The Great Punjabi Experiment’ ਨਾਲ ਪੰਜਾਬ ਦੇ ਖੇਤਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Jasmine Sandlas (@jasminesandlas)

ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੇ ਬਾਇਓ ਨੂੰ ‘The Great Punjabi Experiment’ ’ਚ ਬਦਲ ਦਿੱਤਾ ਹੈ। ਹੁਣ ਇਹ ਗ੍ਰੇਟ ਪੰਜਾਬੀ ਐਕਸਪੈਰੀਮੈਂਟ ਕੀ ਹੈ, ਇਸ ਦਾ ਇੰਤਜ਼ਾਰ ਸਭ ਨੂੰ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਨਵੀਆਂ ਪੋਸਟਾਂ ’ਚ ਜੈਸਮੀਨ ਸੈਂਡਲਸ ਨੇ 8 ਮਾਰਚ ਦੀ ਤਾਰੀਖ਼ ਦਾ ਵੀ ਜ਼ਿਕਰ ਕੀਤਾ ਹੈ। ਉਮੀਦ ਹੈ ਕਿ ਇਸ ਤਾਰੀਖ਼ ਨੂੰ ਜੈਸਮੀਨ ਸ਼ਾਇਦ ‘ਦਿ ਗ੍ਰੇਟ ਪੰਜਾਬੀ ਐਕਸਪੈਰੀਮੈਂਟ’ ਨਾਂ ਤੋਂ ਨਵੀਂ ਐਲਬਮ ਰਿਲੀਜ਼ ਕਰ ਸਕਦੀ ਹੈ।

ਨੋਟ– ਤੁਸੀਂ ਜੈਸਮੀਨ ਸੈਂਡਲਸ ਦੀ ਇਸ ਅਪਡੇਟ ਨੂੰ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News