ਅੱਖਾਂ ਠੀਕ ਹੁੰਦੇ ਹੀ ਕੰਮ 'ਤੇ ਵਾਪਸ ਪਰਤੀ ਜੈਸਮੀਨ ਭਾਸੀਨ, ਇਸ ਪੰਜਾਬੀ ਫ਼ਿਲਮ 'ਚ ਆਵੇਗੀ ਨਜ਼ਰ

Tuesday, Jul 30, 2024 - 04:07 PM (IST)

ਅੱਖਾਂ ਠੀਕ ਹੁੰਦੇ ਹੀ ਕੰਮ 'ਤੇ ਵਾਪਸ ਪਰਤੀ ਜੈਸਮੀਨ ਭਾਸੀਨ, ਇਸ ਪੰਜਾਬੀ ਫ਼ਿਲਮ 'ਚ ਆਵੇਗੀ ਨਜ਼ਰ

ਮੁੰਬਈ- ਜੈਸਮੀਨ ਭਾਸੀਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਦੇ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਦਰਦ 'ਚ ਸੀ। ਜੈਸਮੀਨ ਭਾਸੀਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਕਾਰਨੀਆ ਡੈਮੇਜ ਹੋਣ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਕਰੀਬ 15 ਦਿਨ ਸੈੱਟ ਤੋਂ ਦੂਰ ਰਹਿਣ ਤੋਂ ਬਾਅਦ ਅਦਾਕਾਰਾ ਹੁਣ ਕੰਮ 'ਤੇ ਵਾਪਸ ਆ ਗਈ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਸੈੱਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਜੈਸਮੀਨ ਨੇ ਆਪਣੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਸੈੱਟ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਫਿਲਮ ਦੀ ਸ਼ੂਟਿੰਗ ਦੇ ਪਰਦੇ ਦੇ ਪਿੱਛੇ ਦੀ ਝਲਕ ਦਿਖਾਈ ਗਈ ਹੈ। ਇਸ ' ਚ ਜੈਸਮੀਨ ਇੱਕ ਆਮ ਪੰਜਾਬੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਗਿੱਪੀ ਗਰੇਵਾਲ 'ਅਰਦਾਸ ਸਰਬੱਤ ਦੇ ਭਲੇ ਦੀ' 'ਚ ਜੈਸਮੀਨ ਭਾਸੀਨ ਦੇ ਨਾਲ ਨਜ਼ਰ ਆਉਣਗੇ।ਉਨ੍ਹਾਂ ਦੀ ਇਹ ਫ਼ਿਲਮ 13 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਜੈਸਮੀਨ ਭਾਸੀਨ ਗਿੱਪੀ ਗਰੇਵਾਲ ਨਾਲ 2022 ਦੀ ਫ਼ਿਲਮ 'ਹਨੀਮੂਨ' 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -ਪ੍ਰੇਮੀ ਨਾਲ KHUSHI KAPOOR ਨੇ ਕੀਤਾ ਰੈਂਪ ਵਾਕ, ਦੋਵਾਂ ਨੇ ਸ਼ੋਅ ਨੂੰ ਲਗਾਏ ਚਾਰ ਚੰਨ

ਦੱਸ ਦਈਏ ਕਿ 17 ਜੁਲਾਈ ਨੂੰ ਜੈਸਮੀਨ ਭਾਸੀਨ ਇੱਕ ਈਵੈਂਟ 'ਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ ਅਤੇ ਈਵੈਂਟ ਦੌਰਾਨ ਉਸ ਨੇ ਅੱਖਾਂ 'ਚ ਲੈਂਜ਼ ਪਾ ਲਏ ਸਨ। ਜਿਵੇਂ ਹੀ ਉਸ ਨੇ ਲੈਂਜ਼ ਪਾਇਆ, ਉਸ ਦੀਆਂ ਅੱਖਾਂ 'ਚ ਜਲਣ ਸ਼ੁਰੂ ਹੋ ਗਈ ਅਤੇ ਉਸ ਦੀ ਨਜ਼ਰ ਚਲੀ ਗਈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਡਾਕਟਰ ਦੀ ਸਲਾਹ ਲਈ ਅਤੇ ਇਲਾਜ ਲਈ ਮੁੰਬਈ ਰਵਾਨਾ ਹੋ ਗਈ। ਲੰਬੇ ਇਲਾਜ ਤੋਂ ਬਾਅਦ ਅਦਾਕਾਰਾ ਹੁਣ ਪੂਰੀ ਤਰ੍ਹਾਂ ਠੀਕ ਹੈ।
 


author

Priyanka

Content Editor

Related News