ਜੈਸਮੀਨ ਭਸੀਨ ਜੁਲਾਈ ਤੋਂ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਕਰੇਗੀ ਸ਼ੁਰੂ

06/07/2022 11:42:05 AM

ਮੁੰਬਈ (ਬਿਊਰੋ)– ਅਦਾਕਾਰਾ ਜੈਸਮੀਨ ਭਸੀਨ ਆਪਣੀ ਦੀਵਾਲੀ ਰਿਲੀਜ਼ ਫ਼ਿਲਮ ‘ਹਨੀਮੂਨ’ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ’ਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਜੈਸਮੀਨ ਨੇ ਅਗਲੀ ਬਾਲੀਵੁੱਡ ਫ਼ਿਲਮ ਸਾਈਨ ਕਰ ਲਈ ਹੈ।

ਫ਼ਿਲਮ ਮਹੇਸ਼ ਭੱਟ ਵਲੋਂ ਲਿਖੀ ਗਈ ਹੈ ਤੇ ਵਿਕਰਮ ਭੱਟ ਤੇ ਕੇ. ਸਾਰੇ ਇਸ ਨੂੰ ਪ੍ਰੋਡਿਊਸ ਕਰਨਗੇ। ਲੋਨਰੇਂਜਰ ਤੇ ਜ਼ੀ ਵਲੋਂ ਨਿਰਮਿਤ ਅਨਟਾਈਟਲ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਚਵਹਾਨ ਕਰਨਗੇ। ਉਹ ਜੁਲਾਈ ਦੇ ਅਖੀਰ ’ਚ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਹਾਲਾਂਕਿ ਇਸ ਅਨਟਾਈਟਲ ਫ਼ਿਲਮ ਨਾਲ ਸਬੰਧਤ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ ਪਰ ਕਿਹਾ ਜਾ ਰਿਹਾ ਹੈ ਕਿ ਜੈਸਮੀਨ ਇਕ ਦਿਲਚਸਪ ਭੂਮਿਕਾ ’ਚ ਨਜ਼ਰ ਆਵੇਗੀ, ਜੋ ਉਸ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਹੈਰਾਨ ਕਰ ਦੇਵੇਗੀ। ਉਹ ਇਸ ਫ਼ਿਲਮ ’ਤੇ ਕੰਮ ਸ਼ੁਰੂ ਕਰਨ ਲਈ ਕਾਫੀ ਉਤਸ਼ਾਹਿਤ ਹੈ ਤੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਜੈਸਮੀਨ ਭਸੀਨ ‘ਬਿੱਗ ਬੌਸ 14’ ਨਜ਼ਰ ਆਈ ਸੀ। ਜੈਸਮੀਨ ਤੇ ਅਲੀ ਗੋਨੀ ਦੀ ਜੋੜੀ ਨੂੰ ਸ਼ੋਅ ’ਚ ਬੇਹੱਦ ਪਿਆਰ ਦਿੱਤਾ ਗਿਆ ਸੀ। ਜੈਸਮੀਨ ਵਲੋਂ ਸੋਸ਼ਲ ਮੀਡੀਆ ’ਤੇ ਗਿੱਪੀ ਗਰੇਵਾਲ ਨਾਲ ‘ਹਨੀਮੂਨ’ ਫ਼ਿਲਮ ਦੀ ਸ਼ੂਟਿੰਗ ਸਮੇਂ ਦੌਰਾਨ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News