ਜੰਨਤ ਜ਼ੁਬੈਰ ਨੇ ਵਾਈਟ ਡਰੈੱਸ ’ਚ ਦਿਖਾਈ ਗਲੈਮਰਸ ਲੁੱਕ, ਦੇਖੋ ਖੂਬਸੂਰਤ ਤਸਵੀਰਾਂ

08/16/2022 6:20:52 PM

ਬਾਲੀਵੁੱਡ ਡੈਸਕ- ਟੀ.ਵੀ ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ  ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਸੋਹਾ ਨੇ ਕਰੀਨਾ ਕਪੂਰ ਦੇ ਘਰ ਮਨਾਇਆ ਭਰਾ ਸੈਫ਼ ਅਲੀ ਖ਼ਾਨ ਦਾ ਜਨਮਦਿਨ (ਦੇਖੋ ਤਸਵੀਰਾਂ)

ਤਸਵੀਰਾਂ ’ਚ ਅਦਾਕਾਰਾ ਸ਼ਾਨਦਾਰ ਗਲੈਮਰਸ ਅਵਤਾਰ ਵਾਈਟ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ’ਚ ਜੰਨਤ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। ਅਦਾਕਾਰਾ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਟੀਨਾ ਦੱਤਾ ਨੇ ਵਾਈਟ ਸੂਟ ’ਚ ਦਿਖਾਈ ਗਲੈਮਰਸ ਲੁੱਕ, ਮੁਸਕਰਾਹਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ

ਜੰਨਤ ਨੇ ਬਾਲ ਕਲਾਕਾਰ ਦੇ ਤੌਰ ’ਤੇ ਟੀ.ਵੀ ਦੀ ਦੁਨੀਆ ’ਚ ਪਹਿਲਾ ਕਦਮ ਰੱਖਿਆ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਕਈ ਟੀ.ਵੀ ਸੀਰੀਅਲਾਂ ’ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਜੰਨਤ ਜ਼ੁਬੈਰ ਹਾਲ ਹੀ ’ਚ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ 12’ ’ਚ ਪ੍ਰਤੀਯੋਗੀ ਦੇ ਰੂਪ ’ਚ ਨਜ਼ਰ ਆਈ ਹੈ। ਜੰਨਤ ਸ਼ੋਅ ’ਚ ਮਹਿੰਗੀਆਂ ਪ੍ਰਤੀਯੋਗੀਆਂ ’ਚੋਂ ਇਕ ਰਹੀ ਹੈ।

PunjabKesari
 


Shivani Bassan

Content Editor

Related News